ਅਨੁਰਾਗ ਸਿੰਘ ਦੇ ਇਕ ਹੋਰ ਦਾ ਝੂਠ ਦਾ ਪਰਦਾ ਫਾਸ਼
ਪਿਛਲੇ ਹਫ਼ਤੇ ਫੇਸ ਬੁਕ ਉਪਰ ਇਕ
ਸੱਜਣ ਨੇ, ਅਨੁਰਾਗ ਸਿੰਘ ਦੀ ਇਕ ਪੋਸਟ ਦੀ ਫੋਟੋ ਭੇਜ ਕੇ ਰਾਗਮਾਲਾ ਬਾਰੇ ਮੇਰੇ ਵਿਚਾਰ ਪੁੱਛੇ ਸਨ।
ਪਾਠਕ ਵੇਖ ਸਕਦੇ ਹਨ ਕਿ ਇਸ ਫੋਟੋ ਵਿੱਚ ਇਕ ਪੁਰਾਤਨ ਹੱਥ ਲਿਖਤ ਬੀੜ ਦੀ ਫੋਟੋ ਹੈ। ਫੋਟੋ ਵੇਖਣ
ਤੇ ਪਤਾ ਲਗਦਾ ਹੈ ਕਿ ਪਹਿਲੀ ਫੋਟੋ ਤਤਕਰੇ ਦੀ ਹੈ, ਦੂਜੀ ਜਿਲਦ ਦੀ ਤੇ ਤੀਜੀ ਫੋਟੋ ਗੁਰੂ ਗ੍ਰੰਥ
ਸਾਹਿਬ ਦੇ ਪਹਿਲੇ ਪੰਨੇ ਦੀ, ਭਾਵ ਜੁਪਜੀ ਸਹਿਬ ਦੀ ਹੈ। ਪਰ ਠੀਕ ਪੜ੍ਹ ਨਹੀ ਹੁੰਦੀ। ਮੈਂ ਦੂਬਾਰਾ
ਬੇਨਤੀ ਕਰਕੇ ਉਸ ਸੱਜਣ ਤੋਂ ਇਹ ਫੋਟੋ ਵੱਖਰੀਆਂ ਮੰਗਵਾਈਆਂ ਸਨ। ਆਪਣੀ ਪੋਸਟ ਵਿੱਚ, ਇਸ ਬੀੜ ਬਾਰੇ
ਅਨੁਰਾਗ ਸਿੰਘ ਲਿਖਦਾ ਹੈ, “ਭਾਈ ਦਯਾ ਸਿੰਘ ਜੀ ਦੀ ਲਿੱਖੀ ‘ਗੁਰੂ ਗਰੰਥ ਸਾਹਿਬ ਜੀ ਦੀ ਪੋਥੀ’
ਮਿਤੀ ਜੇਠ ਸੁੱਧੀ ੧, ੧੭੫੬ ਬਿ:/੨੦ ਮਈ,੧੬੯੯ ਜੋ ਹੁਣ ਚੰਡੀਗੱੜ ਮਿਊਜੀਅਮ ਵਿੱਚ ਸ਼ੁਸ਼ੋਭਤ ਹੈ। ਇਸ
ਪੋਥੀ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਅਤੇ ਰਾਗਮਾਲਾ ਸ਼ਾਮਿਲ ਹਨ ਅਤੇ ਇਹ ਅਨੰਦਪੁਰ
ਸਾਹਿਬ ਤਿਆਰ ਹੋਈ”।
ਇਹ ਬੀੜ ਪੁਰਾਤਨ ਹੱਥ ਲਿਖਤ ਦਾ ਬਹੁਤ ਵਧੀਆ ਨਮੂਨਾ ਹੈ। ਤਤਕਰੇ ਵਾਲੇ ਪੰਨੇ ਉਪਰ ਸੱਜੇ ਕੋਨੇ
ਵਿੱਚ ਤਾਰੀਖ ‘੧੭੫੬ ਜੇਠ ਸੁੱਧੀ ੧’ਲਿਖੀ ਹੋਈ ਹੈ। ਲੇਖਕ
ਵੱਜੋ ਭਾਈ ਦਯਾ ਸਿੰਘ ਜੀ ਦਾ ਨਾਮ ਉਥੇ ਨਹੀਂ ਹੈ। ਖੱਬੇ ਕੋਨੇ ਵਿੱਚ ਮੂਲ ਮੰਤਰ ਦਰਜ ਹੈ। ਤਤਕਰੇ
ਦਾ ਦੂਜਾ ਕਾਲਮ ਰਾਮਕਲੀ ਰਾਗ ਤੋਂ ਆਰੰਭ ਹੁੰਦਾ ਹੈ। ਇਹ ਤਤਕਰਾ ਅੱਜ ਵਾਲੀਆਂ ਛਾਪੇ ਦੀਆਂ ਬੀੜਾ ਦੇ
ਤਤਕਰੇ ਨਾਲ ਮਿਲਦਾ ਹੈ। ਪਰ ‘ਪ੍ਰਭਾਤੀਬਿੰਭਾਸ’ ਤੋਂ ਅੱਗੇ ਸਲੋਕ ਸਹਸਕ੍ਰਿਤੀ ਦਰਜ ਹੈ। ਜਦੋਂ ਕਿ ਛਾਪੇ ਦੀਆਂ ਬੀੜਾ ਦੇ ਤਤਕਰੇ ਵਿੱਚ
ਰਾਗ ਪ੍ਰਭਾਤੀ ਅਤੇ ਸਲੋਕ ਸਹਸਕ੍ਰਿਤੀ ਦੇ ਦਰਿਮਿਆਨ ਰਾਗ ‘ਜੈਜਾਵੰਤੀ’ ਦਰਜ ਹੈ। ਗੁਰੂ ਤੇਗ ਬਹਾਦਰ
ਜੀ ਵੱਲੋਂ ਰਾਗ ਜੈਜਾਵੰਤੀ ਵਿੱਚ ਬਾਣੀ ਉਚਾਰਨ ਕੀਤੀ ਗਈ ਸੀ। ਜੋ ਇਸ ਬੀੜ ਵਿੱਚ ਦਰਜ ਨਹੀਂ ਹੈ।
ਇਸ ਲਈ ਅਨੁਰਾਗ ਸਿੰਘ ਦਾ ਇਹ ਲਿਖਤੀ ਦਾਅਵਾ ਕਿ, “ਇਹ ਪੋਥੀ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ
ਬਾਣੀ ਦਰਜ ਹੈ”, ਝੂਠਾ ਸਾਬਿਤ ਹੋ ਜਾਂਦਾ ਹੈ।
ਦੂਜੀ ਬੇਨਤੀ ਇਹ ਕਿ ਅਨੁਰਾਗ ਸਿੰਘ ਸਾਬਿਤ ਤਾਂ ਇਹ ਕਰਨਾ ਚਾਹੁੰਦਾ ਹੈ
ਕਿ ਇਸ ਹੱਥ ਲਿਖਤ ਬੀੜ ਵਿੱਚ ਰਾਗਮਾਲ ਦਰਜ ਹੈ, ਪਰ ਫੋਟੋ ਹੱਥ ਲਿਖਤ ਬੀੜ ਦੇ ਪਹਿਲੇ ਪੰਨੇ ਦੀ
ਭੇਜ ਰਿਹਾ ਹੈ। ਜਦੋ ਕਿ ਉਸ ਨੂੰ ਰਾਗਮਾਲਾ ਵਾਲੇ ਪੰਨੇ ਦੀ ਫੋਟੋ ਭੇਜਣੀ ਚਾਹੀਦੀ ਸੀ। ਇਸ ਤੋਂ ਵੀ
ਅਨੁਰਾਗ ਸਿੰਘ ਦਾ ਇਹ ਲਿਖਤੀ ਦਾਅਵਾ ਕਿ, “ਇਸ ਬੀੜ ਵਿਚ ਰਾਗਮਾਲਾ ਦਰਜ ਹੈ” ਵੀ ਸ਼ੱਕੀ ਹੋ ਜਾਂਦਾ
ਹੈ।
ਅਨੁਰਾਗ ਸਿੰਘ ਨੇ ਇਹ ਸੋਚ ਕੇ ਏਨੀ ਜੁਅਰਤ ਨਾਲ
ਝੂਠ ਲਿਖ ਦਿੱਤਾ ਕਿ ਮੇਰੇ ਭਗਤਾਂ ਵਿੱਚ ਤਾਂ ਏਨੀ ਸਮਰੱਥਾ ਨਹੀਂ ਹੈ ਕੇ ਉਹ ਮੇਰੀ ਲਿਖਤ ਦੀ
ਪਰਖ-ਪੜਚੋਲ ਕਰ ਲੈਣ, ਅਤੇ ਜਿਹੜੇ ਮੇਰੀਆਂ ਪੋਸਟਾਂ ਨੂੰ ਧਿਆਨ ਨਾਲ ਪੜ੍ਹਕੇ ਸਵਾਲ-ਜਵਾਬ ਕਰ ਸਕਦੇ
ਹਨ, ਉਹ ਸਾਰੇ ਮੈਂ ਬਲੌਕ ਕੀਤੇ ਹੋਏ ਹਨ। ਭਾਵੇਂ ਇਸ ਨੇ ਮੈਂਨੂ ਵੀ ਬਲੌਕ ਕੀਤਾ ਹੋਇਆ ਹੈ ਪਰ ਫੇਸ
ਬੁਕ ਉਪਰ ਕਈ ਸੁਹਿਰਦ ਸੱਜਣਾਂ ਵੱਲੋਂ ਅਤੇ ਕਦੇ-ਕਦੇ ਸ਼ਰਾਰਤੀ ਕਿਸਮ ਦੇ ਬੰਦਿਆਂ ਵੱਲੋਂ ਵੀਂ, ਇਸ
ਦੀਆਂ ਪੋਸਟਾਂ ਮਿਲਦੀਆਂ ਰਹਿੰਦੀਆਂ ਹਨ। ਜਿਨਾਂ ਨੂੰ ਮੈਂ ਆਮ ਤੌਰ ਤੇ ਡਲੀਟ ਕਰ ਦਿੰਦਾ ਹਾਂ।
ਕਦੇ-ਕਦੇ ਸੁਹਿਰਦ ਸੱਜਣਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਭੇਜੀ ਪੋਸਟ ਦੇ ਜਵਾਬ ਵਿੱਚ,
ਅਨੁਰਾਗ ਸਿੰਘ ਦੇ ਸਵਾਲਾਂ ਦੇ ਪਹਿਲਾ ਦਿੱਤੇ ਹੋਏ ਜਵਾਬ ਜਰੂਰ ਭੇਜ ਦਿੰਦਾ ਹਾਂ।
ਅਨੁਰਾਗ ਸਿੰਘ ਨੇ ਆਪਣੀ ਇਸ ਪੋਸਟ ਵਿੱਚ ਹੱਥ ਲਿਖਤ ਬੀੜ ਬਾਰੇ,“ਜੋ ਹੁਣ
ਚੰਡੀਗੱੜ ਮਿਉਜੀਅਮ ਵਿੱਚ ਸ਼ੁਸ਼ੋਬਤ ਹੈ” ਸ਼ਾਇਦ ਇਸ ਆਸ ਨਾਲ ਲਿਖ ਦਿੱਤਾ ਕਿ ਨਾ ਕੋਈ ਚੰਡੀਗੜ
ਮਿਊਜੀਅਮ ਵਿੱਚ ਜਾ ਕੇ ਬੀੜ ਦੀ ਪੜਤਾਲ ਕਰੇ ਅਤੇ ਨਾ ਹੀ ਮੇਰਾ ਝੂਠ ਫੜ ਹੋਵੇ। ਉਂਝ ਵੀ ਪੁਰਾਤਨ
ਲਿਖਤਾਂ ਦੇ ਦੂਰੋਂ ਹੀ ਦਰਸ਼ਨ ਕਰਵਾਏ ਜਾਂਦੇ ਹਨ। ਉਨ੍ਹਾਂ ਦੀ ਫੋਲਾ-ਫਾਲੀ ਕਰਨ ਦੀ ਮਨਾਹੀ ਹੁੰਦੀ
ਹੈ। ਪਰ ਅਨੁਰਾਗ ਸਿੰਘ ਤਤਕਰੇ ਦੀ ਫੋਟੋ ਪੇਸਟ ਕਰਨ ਲੱਗਾ ਇਹ ਭੁਲ ਗਿਆ ਕਿ ਉਸ ਫੋਟੋ ਦੇ ਥੱਲੇ “Digitized by Punjab Digital Library” ਲਿਖਿਆ ਹੋਇਆ ਹੈ। ਇਥੋਂ ਅਨੁਰਾਗ ਸਿੰਘ ਦੇ ਝੂਠ ਦੀ ਪੈੜ ਨੱਪੀ ਗਈ।
ਕਈ ਦਿਨਾਂ ਦੀ ਸਿਰ-ਖਪਾਈ ਤੋਂ ਪਿਛੋਂ, ਮੈਂ ਉਸ ਬੀੜ ਤਾਂਈ ਪੁੱਜਣ ਵਿੱਚ ਸਫਲ ਹੋ ਗਿਆ, ਜਿਸ ਦੀ
ਫੋਟੋ ਅਨੁਰਾਗ ਸਿੰਘ ਨੇ ਆਪਣੀ ਪੋਸਟ ਵਿੱਚ ਪੇਸਟ ਕੀਤੀ ਹੈ।
ਤਤਕਰੇ ਦੇ ਜਿਹੜੇ ਪੰਨੇ ਦੀ ਫੋਟੋ ਅਨੁਰਾਗ ਸਿੰਘ ਨੇ ਪੇਸਟ ਕੀਤੀ ਹੈ
ਉਸੇ ਪੰਨੇ ਦੇ ਦੂਜੇ ਪਾਸੇ ਦੀ ਫੋਟੋ (1) ਦੇ ਦਰਸ਼ਨ ਕਰੋ। ਪਹਿਲੇ ਨੰਬਰ ਤੇ ਰਤਨਮਾਲਾ ਲਿਖਿਆ ਹੋਇਆ
ਹੈ, ਇਸ ਤੋਂ ਅੱਗੇ ਹਕੀਕਤਰਾਹਮੁਕਾਮਕੀ ਅਤੇ ਤੀਜੇ ਨੰਬਰ ਤੇ ਦਰਜ ਹੈ ਰਾਗਮਾਲਾ। ਹੁਣ ਸਵਾਲ ਪੈਦਾ
ਹੁੰਦਾ ਹੈ ਕਿ ਜੇ ਅਨੁਰਾਗ ਸਿੰਘ ਦੀ ਖੋਜ ਮੁਤਾਬਕ ਇਹ ਬੀੜ ਭਾਈ ਦਯਾ ਸਿੰਘ ਜੀ ਵੱਲੋ ਅਨੰਦਪੁਰ
ਸਾਹਿਬ ਵਿਖੇ ਲਿਖੀ ਗਈ ਸੀ ਤਾਂ ਰਤਨਮਾਲਾ ਅਤੇ ਹਕੀਕਤ ਰਾਹਮੁਕਾਮਕੀ ਇਸ ਬੀੜ ਵਿੱਚ ਕਿਸ ਨੇ ਦਰਜ
ਕੀਤੀਆਂ ? ਸ਼ਿਆਹੀ ਅਤੇ ਲਿਖਾਈ ਵੇਖ ਕੇ ਤਾਂ ਇਹ ਲਿਖਤ ਇਕੋ ਵਿਅਕਤੀ ਦੀ ਹੀ ਸਾਬਿਤ ਹੁੰਦੀ ਹੈ। ਜੇ
ਇਹ ਮੰਨ ਲਿਆ ਜਵੇ ਇਹ ਬੀੜ ਭਾਈ ਦਯਾ ਸਿੰਘ ਜੀ ਨੇ ਹੀ (ਜੇਠ ਸੁੱਧੀ ੧, ੧੭੫੬ ਬਿ:) ਲਿਖੀ ਹੈ ਤਾਂ
ਕੀ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਰਤਨਮਾਲਾ, ਹਕੀਕਤਰਾਹਮੁਕਾਮਕੀ ਅਤੇ ਰਾਗਮਾਲਾ ਬਾਣੀ ਨਹੀਂ
ਹੈ? ਅਨੁਰਾਗ ਸਿੰਘ ਨੇ ਤਤਕਰੇ ਦੇ ਪਹਿਲੇ ਪੰਨੇ ਉਪਰ ਖੱਬੇ ਪਾਸੇ ਲਿਖੀ ਤਾਰੀਖ, “੧੭੫੬ ਜੇਠ
ਸੁੱਧੀ ੧” ਤਾਂ ਪੜ੍ਹ ਲਈ ਪਰ ਨਾਲ ਲਿਖਿਆ, “ਗਰੰਥਲਿਖਿਅਕੇਨਿਸਾਨਸ੍ਰੀਗੁਰੂਜੀਕੀਦਸਖਂਤੀਜਪੁ...ਨਕਲਕਾਨਕਲਨਕਾਲਕਕਾਨਕਲ”
ਨਹੀਂ ਪੜ੍ਹਿਆ।
ਇਸੇ ਬੀੜ ਦੇ ਹੋਰ ਪੰਨਿਆਂ ਦੀਆਂ ਫੋਟੋ ਵੇਖੋ। ਪਹਿਲੀ ਫੋਟੋ (2) ਵਿੱਚ
“ਹਕੀਕਤਿਰਾਹਮੁਕਾਮ ਰਾਜੇ ਸਿਭਨਾਭਕੀ” ਦਰਜ ਹੈ। ਅਗਲੇ ਪੰਨੇ (3) ਉਪਰ ਜਿਥੇ ਇਹ ਖਤਮ ਹੁੰਦੀ ਹੈ,
ਉਥੇ ਰਾਗਮਾਲਾ ਆਰੰਭ ਹੁੰਦੀ ਹੈ। ਭਾਵ ਕਿ ਰਾਗਮਾਲਾ ਤੋਂ ਪਹਿਲਾ “ਹਕੀਕਤਿਰਾਹਮੁਕਾਮ ਰਾਜੇ
ਸਿਭਨਾਭਕੀ” ਦਰਜ ਹੈ। ਇਸੇ ਬੀੜ ਦੇ ਇਕ ਹੋਰ ਪੰਨੇ (4) ਨੂੰ ਧਿਆਨ ਵਲ ਵੇਖੋ, ਇਸ ਪੰਨੇ ਉਪਰ
ਪ੍ਰਭਾਤੀ ਰਾਗ ਵਿਚ ਭਗਤ ਬੇਣੀ ਜੀ ਦਾ ਸ਼ਬਦ, “ਤਨਿ ਚੰਦਨ ਮਸਤਕਿ ਪਾਤੀ” ਦਰਜ ਹੈ। ਜਿਥੇ ਇਹ ਸ਼ਬਦ
ਖਤਮ ਹੁੰਦਾ ਹੈ ਉਸ ਤੋਂ ਅੱਗੇ ਸਲੋਕ ਸਹਸਕ੍ਰਿਤੀ ਮਹਲਾ ੧ “ਪੜਿ ਪੁਸਤਕ ਸੰਧਿਆ ਬਾਦੰ” ਆਰੰਭ
ਹੁੰਦਾ ਹੈ। ਜਦੋਂ ਰਾਗਾਂ ਦੀ ਤਰਤੀਬ ਮੁਤਾਬਕ ਇਥੇ ਰਾਗ ਜੈਜਾਵੰਤੀ ਮਹਲਾ ੯ ਦਾ ਸ਼ਬਦ “ਰਾਮੁ ਸਿਮਰ
ਰਾਮੁ ਸਿਮਰ ਇਹੈ ਤੇਰੇ ਕਾਜਿ ਹੈ” ਹੋਣਾ ਚਾਹੀਦਾ ਸੀ। ਇਸ ਤੋਂ ਸਪੱਸ਼ਟ ਹੈ ਇਸ ਬੀੜ ਵਿੱਚ ਗੁਰੂ
ਤੇਗ ਬਹਾਦਰ ਜੀ ਬਾਣੀ ਦਰਜ ਨਹੀਂ ਹੈ। ਇਸ ਲਈ ਅਨੁਰਾਗ ਸਿੰਘ ਦਾ ਇਹ ਲਿਖਣਾ, “ਇਸ ਪੋਥੀ ਵਿੱਚ
ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਅਤੇ ਰਾਗਮਾਲਾ ਸ਼ਾਮਿਲ ਹਨ ਅਤੇ ਇਹ ਅਨੰਦਪੁਰ ਸਾਹਿਬ ਤਿਆਰ
ਹੋਈ”, ਕੋਰਾ ਝੂਠ ਹੈ। ਇਸ ਬੀੜ ਵਿਚ ਰਤਨਮਾਲਾ,ਹਕੀਕਤਰਾਹਮੁਕਾਮਕੀ ਅਤੇ ਰਾਗਮਾਲਾ ਦਾ ਦਰਜ ਹੋਣਾ,
ਇਹ ਸਿਧ ਕਰਨ ਲਈ ਕਾਫੀ ਹੈ ਕਿ ਇਸ ਬੀੜ ਨੂੰ ਕਿਸੇ ਵੀ ਹਾਲਤ ਵਿਚ ਪ੍ਰਮਾਣਕ ਬੀੜ ਨਹੀਂ ਮੰਨਿਆ ਜਾ
ਸਕਦਾ।
ਮੈਂ ਆਪਣੇ ਤਜਰਬੇ ਦੇ ਅਧਾਰ ਤੇ ਕਹਿ ਸਕਦਾ ਹਾਂ ਕਿ ਅਨੁਰਾਗ ਸਿੰਘ ਝੂਠ
ਬੋਲਣ ਅਤੇ ਲਿਖਣ ਦਾ ਮਾਹਿਰ ਹੈ। ਇਧਰੋ-ਉਧਰੋ ਫੋਟੋ ਲੈ ਕੇ, ਆਪਣੀ ਹਰ ਪੋਸਟ ਵਿੱਚ ਪੇਸਟ ਕਰਕੇ
ਪਾਠਕਾਂ ਨੂੰ ਗੁਮਰਾਹ ਕਰਦਾ ਹੈ। ਪਾਠਕ ਵੇਖ ਸਕਦੇ ਹਨ ਕਿ ਅਨੁਰਾਗ ਸਿੰਘ ਨੇ ਇਸ ਪੋਸਟ ਵਿੱਚ ਵੀ ਕਿਵੇਂ
ਝੂਠੇ ਸਬੂਤ ਪੇਸ਼ ਕਰਕੇ, ਅਤੇ ਇਸ ਬੀੜ ਨਾਲ ਭਾਈ ਦਯਾ ਸਿੰਘ ਜੀ ਦਾ ਨਾਮ ਜੋੜ ਕੇ, ਇਹ ਸਾਬਿਤ ਕਰਨ
ਦਾ ਅਸਫਲ ਯਤਨ ਕੀਤਾ ਹੈ ਕਿ ਰਾਗਮਾਲਾ ਬਾਣੀ ਹੈ। ਇਸ ਦਾ ਝੂਠ ਫੜੇ ਜਾਣ ਕਾਰਨ, ਇਕ ਵਾਰ ਫੇਰ ਇਸ ਦੇ
ਪੱਲੇ ਨਿਮੋਸ਼ੀ ਹੀ ਪਈ ਹੈ।