Saturday, July 3, 2010

ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਪੱਤਰ

ਸਤਿਕਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ,
ਜਥੇਦਾਰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ ॥
ਮਈ 10, 2003 ਨੂੰ ਅਮ੍ਰਿਤ ਵੇਲੇ ਦਰਬਾਰ ਸਾਹਿਬ ਵਿੱਚ ਆਇਆ ਹੁਕਮਨਾਵਾ ਸੁਣਨ ਦਾ ਸੁਭਾਗ ਪ੍ਰਾਪਤ ਹੋੁਇਆ
ਸੂਹੀ ਮਹਲਾ 5 ॥
ਜਿਸ ਕੇ ਸਿਰ ਉਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇੳੱ ਮਦਿ ਮਾਤਾਮਰਣਾ ਚੀਤਿ ਨ ਆਵੈ ॥1॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਅੁ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥1॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ ਕੇ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥2॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥3॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵੱਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥4॥10॥57॥
27 ਵੈਸਾਖ, ਸ਼ੰਨੀਵਾਰ 10 ਮਈ, 2003 (ਅੰਗ: 749)
ਹੈਰਾਨੀ ਹੋਈ ਜਦ ਉਸੇ ਦਿਨ ਹੀ ਇੱਕ ਹੋਰ ਹੁਕਮਨਾਮਾ ਪੜਨ ਨੂੰ ਮਿਲਿਆਂ ਜੋ ਆਪ ਜੀ ਸਮੇਤ ਚਾਰ ਹੋਰ ਸਿੰਘ ਸਾਹਿਬ ਦੇ ਦਸਖਤਾਂ ਹੇਠ ਜਾਰੀ ਹੋਇਆ ਸੀ। ਅਮ੍ਰਿਤ ਵੇਲੇ ਹੁਕਮਨਾਵਾ ਸ੍ਰਵਣ ਕਰਨ ਵੇਲੇ ਤਾ ਦਾਸ ਦੇ ਸੜਦੇ ਬਲਦੇ ਮਨ ਨੂੰ ਇਕ ਅਨੋਖੀ ਜੇਹੀ ਸਾਂਤੀ ਮਿਲੀ ਸੀ ਜਿਸ ਦਾ ਬਿਆਨ ਨਹੀ ਕੀਤਾ ਜਾ ਸਕਦਾ, ਪਰ ਆਪ ਜੀ ਦਾ ਹੁਕਮਨਾਵਾ ਪੜਨ ਪਿਛੋ ਦਾਸ ਦੇ ਮਨ ਵਿੱਚ ਕਈ ਕਿਸਮ ਦੇ ਸ਼ੰਕੇ ਪੈਦਾਂ ਹੋਏ ਹਨ । ਨਿਮਰਤਾ ਸਹਿਤ ਬੇਨਤੀ ਹੈ ਕਿ ਦਾਸ ਨੂੰ ਗੁਰਮਤਿ ਅਨੂਸਾਰ ਸੇਧ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਆਪ ਜੀ ਨੇ ਸਰਵਸੰਮਤੀ ਨਾਲ ਭਾਈ ਗੁਰਬਖਸ ਸਿੰਘ ਜੀ ਨੂੰ ਤਨਖਾਹੀਆ ਕਰਾਰ ਦਿਤਾ ਹੈ।
ਸਿੱਖ ਰਹਿਤ ਮਰਯਾਦਾ, ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ (ਪੰਜਵੀ ਐਡੀਸ਼ਨ ਸਤੰਬਰ 1998) ਪੰਨਾ 31 ਉਪਰ ਹੇਠ ਲਿਖੇ ਅਨੂਸਾਰ ਦਰਜ ਹੈ
(ਠ) ਤਨਖਾਹੀਏ ਇਹ ਹਨ:
1. ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਦਾ ਹੈ॥
2. ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।
3. ਦਾਹੜਾ ਰੰਗਣ ਵਾਲਾ ।
4. ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ।
5. ਕੋਈ ਨਸ਼ਾ(ਭੰਗ, ਅਫੀਮ, ਸ਼ਰਾਬ, ਪੋਸਤ, ਕੁਕੀਨ ਆਦਿ) ਵਰਤਣ ਵਾਲਾ ।
6. ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਵਾਲਾ।
7. ਰਹਿਤ ਵਿੱਚ ਕੋਈ ਭੁਲ ਕਰਨ ਵਾਲਾ।
ਆਪ ਜੀ ਦੇ ਹੁਕਮਨਾਮੇ ਅਨੁਸਾਰ ਭਾਈ ਗੁਰਬਖਸ ਸਿੰਘ ਜੀ ਨੇ ਉਪਰੋਕਤ ਵਿੱਚੋ ਕੋਈ ਭੁਲ ਨਹੀ ਕੀਤੀ,
ਪਰ ਆਪ ਜੀ ਵਲੋ ਦਿਤਾ ਗਿਆ ਕਾਰਨ ਕਿ, "ਕਿੳਕਿ ਭਾਈ ਗੁਰਬਖਸ ਸਿੰਘ ਜੀ ਨੇ ਨਿੱਜੀ ਤੋਂਰ ਤੇ ਹਾਜਰ ਹੋ ਕੇ ਸਪੱਸਟੀ ਕਰਨ ਨਹੀ ਦਿਤਾ" ਉਪਰੋਕਤ ਵਿੱਚ ਦਰਜ ਨਹੀ ਹੈ। ਕੀ 1998 ਤੋਂ ਪਿਛੋ ਸਿੱਖ ਰਹਿਤ ਮਰਯਾਦਾ ਵਿੱਚ ਕੋਈ ਸੋਧ ਕੀਤੀ ਗਈ ਹੈ ਜੀ? ।
ਸਤਿਕਾਰ ਯੋਗ ਜਥੇਦਾਰ ਜੀ, ਕੀ ਕੋਈ ਪੰਥਕ ਲੀਡਰ ਜਾਂ ਸ਼੍ਰੋਮਣੀ ਕਮੇਟੀ ਦਾ ਮੈਬਰ ਅਜੇਹਾ ਹੋਵੇਗਾ ਜਿਸ ਨੇ ਵੋਟਾ ਦੀ ਖਾਤਰ ਨੰ.1 ਅਨੂੰਸਾਰ ਕੋਈ ਭੁਲ ਨਾ ਕੀਤੀ ਹੋਵੇਗੀ ?
ਦਾਸ ਨੇ ਅਜੇਹੇ ਕਈ ਪ੍ਰਚਾਰਕਾ ਦੇ ਦਰਸ਼ਨ ਕੀਤੇ ਹਨ ਜਿਹਨਾਂ ਤੇ ਨੰ. 3 ਲਾਗੂ ਕੀਤਾ ਜਾ ਸਕਦਾ ਹੈ।
ਨੰ. 5 ਦੇ ਸਬੰਧ ਵਿੱਚ ਤਾਂ ਅਖਬਾਰਾ ਵਾਲੇ ਸਾਡੇ ਪੰਥਕ ਲੀਡਰਾ ਦਾ ਵੀ ਕੋਈ ਲਿਹਾਜ ਨਹੀ ਕਰਦੇ , ਜਥੇਦਾਰਾ ਦੇ ਨਾਮ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੀਆਂ ਕਾਰਾ ਦੇ ਨੰਬਰ ਵੀ ਛਾਪ ਦੇਦੇ ਹਨ।
"ਘਟੋ ਘਟ 60 ਸ੍ਰੋਮਣੀ ਕਮੇਟੀ ਮੈਂਬਰ ਸਾਰਬ ਪੀਦੇ ਹਨ. ਇਨ੍ਹਾਂ ਵਿਚ ਇਕ ਜਾਂ ਵੱਧ ਬੀਬੀਆ ਵੀ ਹੋ ਸਕਦੀਆ ਹਨ ਸ੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ ਤੇ ਤਿੰਨ ਚਾਰ ਹੋਰ ਮੈਂਬਰ ਦਾੜੀਆਂ ਕਾਲੀਆਂ ਕਰਦੇ ਹਨ . (ਇਹ ਇਤਫਾਕ ਦੀ ਗੱਲ ਹੈ ਕਿ ਇਹ ਸਾਰੇ ਹੀ ਬਾਦਲ ਧੜੇ ਦੇ ਹੀ ਹਨ) ਅਜੇਹੇ ਪ੍ਰਧਾਨ ਤੇ ਅਹੁਦੇਦਾਰ ਜਾ ਮੈਂਬਰ ਸਿੱਖੀ ਦਾ ਕੀ ਪ੍ਰਚਾਰ ਕਰਨਗੇ ?" (ਡਾ ਦਲਗੀਰ)
ਉਪਰੋਕਤ ਨੰ. 6 ਦੀ ਵਿਆਖਿਆ ਜਤਿੰਦਰ ਪੰਨੂ ਨੇ ਹੇਠ ਲਿਖੇ ਅਨੁਸਾਰ ਕੀਤੀ ਹੈ।
‘ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਚੰਦਰਾਸਵਾਮੀ ਨਾਂਅ ਦੇ ਭਾਰਤ ਦੇ ਮਹਾਂ-ਚੰਦਰੇ ਸਵਾਮੀ ਤੋਂ ਹਵਨ ਕਰਵਾਏ, ਸ਼੍ਰੋਮਣੀ ਕਮੇਟੀ ਨੂੰ ਕੋਈ ਪ੍ਰਵਾਹ ਨਹੀਂ। ਉਨ੍ਹਾਂ ਦੀ ਪਤਨੀ ਨੇ ਨਿਰੰਕਾਰੀਆਂ ਕੋਲ ਹੀ ਨਹੀਂ, ਦਿਵਿਆ ਜਯੋਤੀ ਜਾਗਰਤੀ ਸੰਸਥਾਨ ਵਾਲਿਆਂ ਦੀਆਂ ਵੀ ਚੌਕੀਆਂ ਭਰੀਆਂ, ਕਿਸੇ ਨੇ ਗੌਲਿਆ ਨਹੀਂ। ਸ਼੍ਰੋਮਣੀ ਕਮੇਟੀ ਦਾ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ ਉਸ ਬਾਬੇ ਪਿਆਰਾ ਸਿੰਘ ਭਨਿਆਰੇ ਵਾਲੇ ਦੇ ਚਰਨਾਂ ਦੀ ਧੂੜ ਬਣਿਆ ਰਿਹਾ, ਜਿਸ ਨੂੰ ਬਾਅਦ ਵਿੱਚ ਸਿੱਖੀ ਦਾ ਦੁਸ਼ਮਣ ਆਖ ਕੇ ਭੰਡਿਆ ਗਿਆ। ਵਿਚਾਰੇ ਜਿਹੇ ਜਥੇਦਾਰ ਆਪਣੀਆਂ ਪਦਵੀਆਂ ਖੁੱਸ ਜਾਣ ਦੇ ਡਰੋਂ ਇਹਨਾਂ ਵੱਡੀਆਂ-ਵੱਡੀਆਂ ਗੱਲਾਂ ਨੂੰ ਵੀ ਅੱਖੋ-ਪਰੋਖੇ ਕਰ ਜਾਂਦੇ ਰਹੇ"
ਸਤਿਕਾਰ ਯੋਗ ਜਥੇਦਾਰ ਜੀ, ਕੀ ਇਹ ਅਕਾਲੀ ਲੀਡਰ ਜਾ ਸ਼੍ਰੋਮਣੀ ਕਮੇਟੀ ਦੇ ਮੈਬਰ ਆਪ ਜੀ ਦੇ ਅਧਿਕਾਰ ਖੇਤਰ ਵਿੱਚ ਨਹੀ ਆਉਦੇ ? ਪਰ ਆਪ ਜੀ ਦਾ ਵੀ ਕੀ ਜੋਰ, ਆਪ ਜੀ ਦੀ ਜਾਨ ਤਾਂ ਬਡੂਗਰ ਸਹਿਬ ਦੀ ਮੁਠੀ ਵਿਚ ਬੰਦ ਹੈ ਅਤੇ ਵਿਚਾਰੇ ਬਡੂਗਰ ਸਹਿਬ ਦੀ ਬਾਦਲ ਦੇ ਲਿਫਾਫੇ ਵਿਚ!
ਆਪ ਜੀ ਵਲੋ ਲਾਇਆਂ ਗਿਆ ਦੂਜਾ ਦੋਸ਼ ਘਟੀਆਂ ਸ਼ਬਦਾਵਲੀ ਵਾਰੇ ਹੈ।
ਸਤਿਕਾਰ ਯੋਗ ਜਥੇਦਾਰ ਜੀਉ, ਸੱਚ ਕੋੜਾ ਤਾਂ ਜਰੂਰ ਹੁੰਦਾ ਹੈ ਪਰ ਘਟੀਆਂ ਨਹੀ।
ਜਥੇਦਾਰ ਜੀ ਕੀ ਮੁਲਤਵੀ ਕਰਨ ਦੇ ਅਰਥ ਰੱਦ ਕਰਨਾ ਹੁਦੇ ਹਨ ?
ਜਥੇਦਾਰ ਜੀ ਆਪ ਜੀ ਸੱਚ ਦੇ ਦਰਬਾਰ ਦੇ ਮੁਖ ਸੇਵਾਦਾਰ ਹੋ , ਕਰੋ ਭਾਈ ਗੁਰਬਖਸ ਸਿੰਘ ਦੀ ਹੇਠ ਲਿਖੀ ਸ਼ਰਤ ਮਨਜੂਰ।
"ਕਿ, ਦਾਸ ਦੀ ਇਹ ਚਨੌਤੀ ਵੀ ਨਹੀਂ ਵੀ ਮੰਨ ਸਕੇ (ਅਥਵਾ ਅੱਜ ਵੀ ਨਹੀਂ ਮੰਨ ਸਕਦੇ) ਕਿ ਆਪਣੀ ਸੰਪਦਨਾ ਵਾਲੀ ਗੁਰਬਿਲਾਸ ਪਾਤਸ਼ਹੀ 6 ਪੁਸਤਕ ਦੇ ਸੈਕੜੇ ਪਰਸੰਗਾ ਵਿਚੋਂ ਕੇਵਲ ਪੰਜ ਅਜੇਹੇ ਪ੍ਰਸੰਗਾ ਦੀ ਲਿਖਤੀ ਦਸ ਪਾ ਭੇਜੋ ਜਿਨਾ ਨੂੰ ਤੁਸੀਂ ਗੁਰਮਤਿ ਦੇ ਅਨਕੂਲ ਸਮਝਦੇ ਹੋ ਅਤੇ ਜੇ ਦਾਸ ਉਨ੍ਹਾਂ ਵਿਚੋਂ ਕਿਸੇ ਇਕ ਪ੍ਰਸੰਗ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਾਲੇ ਅਰਥਾ ਦੇ ਅਧਾਰ ਤੇ ਗੁਰੂਬਾਣੀ ਨਾਲ ਰਦ ਨਾਂ ਕਰ ਸਕਿਆਂ ਤਾਂ ਦਾਸ ਹਥ ਬੰਨ੍ਹੀ ਹਾਜਰ ਹੋ ਜਾਵੇਗਾ ਜੋ ਮਰਜੀ ਹੈ ਸਜਾ ਦੇ ਲੈਣਾ ਪਰ, ਜੇ ਦਾਸ ਨੇ ਤੁਹਾਡੀ ਉਸ ਪੁਸਤਕ ਦੇ ਪੰਜੇ ਪ੍ਰਸੰਗ ਹੀ ਰਦ ਕਰ ਦਿਤੇ ਤਾਂ ਤੁਸੀਂ ਦਾਸ ਦੀ ਮਰਜੀ ਵਾਲਾ ਡੰਨ ਭੁਗਤਣ ਲਈ ਬਚਨ ਬਧ ਹੋਵੋ "
ਸਤਿਕਾਰ ਯੋਗ ਜਥੇਦਾਰ ਜੀ, ਹੁਣ ਉਪਰੋਕਤ ਸ਼ਰਤ ਦੇ ਜਵਾਬ ਵਿੱਚ ਇਹ ਨਾਂ ਲਿਖ ਭੇਜਣਾ, ਕਿ ਆਪਣੀ ਕਿਤਾਬ ਤਾਂ ਅਸੀ ਆਪ ਹੀ ਵਾਪਸ ਲੈ ਲਈ ਹੈ ਇਸ ਲਈ ਇਸ ਵਾਰੇ ਕੋਈ ਗੱਲ ਨਹੀ ਕੀਤੀ ਜਾ ਸਕਦੀ । ਹੁਣ ਗਿਆਨੀ ਭਾਗ ਸਿੰਘ ਜੀ ਵਾਲਾ ਵੇਲਾ ਨਹੀ ਰਿਹਾ ,(ਕਿ ਗਿਆਨੀ ਮਸਕੀਨ ਸਾਹਿਬ ਜੀ ਬੁਕਲ ਵਿੱਚ ਹੀ ਭੇਲੀ ਭੰਨ ਲੈਣਗੈ) ਹੁਣ ਇਨਟਨੈਟ ਦਾ ਸਮਾ ਹੈ । ਆਪ ਜੀ ਅਤੇ ਡਾਂ ਅਮਰਜੀਤ ਸਿੰਘ ਜੀ ਵਲੋ ਪੰਥਕ ਸਰਮਾਏ ਨਾਲ ਸੰਪਾਦਤ ਕੀਤੀ ਗਈ "ਗੁਰਬਿਲਾਸ ਪਾਤਸ਼ਾਹੀ6" ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹਾਜਰ ਕਰਕੇ, ਉਸ ਦਾ ਜੋ ਹਸ਼ਰ ਭਾਈ ਗੁਰਬਖਸ ਸਿੰਘ ਕਾਲਾਅਫਗਾਨਾ ਨੇ ਕੀਤਾ ਹੈ ਉਹ ਇਨਟਨੈਟ ਉਪਰ ਉਪਲਵਧ ਹੈ
ਸਤਿਕਾਰ ਯੋਗ ਜਥੇਦਾਰ ਜੀ, ਲੰਗਰ ਵਾਰੇ ਹੁਕਮਨਾਵੇ ਨਾਲ ਸਬੰਧਤ ਇਕ ਸ਼ੰਕਾਂ ਇਹ ਵੀ ਦੂਰ ਕਰਨ ਦੀ ਕ੍ਰਿਪਾਲਤਾਂ ਕਰਨੀ ਜੀ, ਕਿ ਜਿਹੜੀ ਮਰਯਾਦਾ ਕੁਰਸੀਆ ਤੇ ਬੈਠ ਕਿ ਲੰਗਰ ਛਕਣ ਨਾਲ ਭੰਗ ਹੋ ਜਾਦੀ ਹੈ, ਉਸ ਮਰਯਾਦਾ ਨੂੰ ਸਵੈਚਾਲਕ ਮਸ਼ੀਨ ਦੇ ਨਾਲ ਲੰਗਰ ਪਕਾਉਣ ਵੇਲੇ ਕੋਈ ਖਤਰਾ ਤਾਂ ਨਹੀ ਹੈ ਜੀ?
ਸਤਿਕਾਰ ਯੋਗ ਜਥੇਦਾਰ ਜੀ, ਹਮਦਰਦ ਅਖਬਾਰ ਦੀ ਖਬਰ ਮੁਤਾਬਕ ਆਪ ਜੀ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਅਮਰੀਕਨ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇਣ ਤੋਂ ਸਪੱਸ਼ਟ ਨਾਂਹ ਕੀਤੀ ਹੈ। ਪਰ ਜਥੇਦਾਰ ਜੀ, ਦਿੱਲੀ ਗੁਰਦੁਆਰਾ ਕਮੇਟੀ ਵਾਰੇ ਆਪ ਜੀ ਦੇ ਕੀ ਵਿਚਾਰ ਹਨ?
ਨਿਮਰਾਤਾ ਸਾਹਿਤ ਬੇਨਤੀ ਹੈ ਕਿ ਦਾਸ ਦੀਆਂ ਭੁਲਾ ਨੂੰ ਨਾ ਵਿਚਾਰਦੇ ਹੋਏ ਗੁਰਮਿਤ ਅਨੂਸਾਰ ਸੇਧ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਸਤਿਕਾਰ ਸਾਹਿਤ
ਸਰਵਜੀਤ ਸਿੰਘ