Saturday, July 3, 2010

ਕੂੜੁ ਫਿਰੈ ਪਰਧਾਨ ਵੇ ਲਾਲੋ

ਕੂੜੁ ਫਿਰੈ ਪਰਧਾਨ ਵੇ ਲਾਲੋ
ਸਰਵਜੀਤ ਸਿੰਘ
ਸ਼ਾਇਦ ਇਹ ਪਹਿਲੀ ਵੇਰਾਂ ਹੋਇਆਂ ਹੈ ਕਿ ਸ਼ੋਮਣੀ ਕਮੇਟੀ ਵਲੋ ਵਿਦਵਾਨਾ ਦੇ ਲੇਖ ਪ੍ਹੜ ਕੇ ਉਤੱਰ ਦਿਤੇ ਹਨ। ਮਨਜੀਤ ਸਿੰਘ ਕਲਕੱਤਾ ਵਲੋ ਡਾ: ਦਲਗੀਰ ਦੇ ਲੇਖ ਵਾਰੇ ਅਤੇ ਦਲਜੀਤ ਸਿੰਘ ਬੇਦੀ ਵਲੋ ਬਲਵੀਰ ਸਿੰਘ ਸੂਚ ਦੇ ਲੇਖ ਦਾ ਉਤੱਰ ਪ੍ਹੜ ਕੇ ਬੁਹਤ ਹੀ ਖੁਸ਼ੀ ਹੋਈ ਹੈ ਕਿ ਸਾਡੀ ਕੇਂਦਰੀ ਕਮੇਟੀ ਦੇ ਵਿਦਵਾਨਾ ਨੇ ਆਪਣੀ ਜਿੰਮੇਵਾਰੀ ਨੂੰ ਪਛਾਣਿਆ ਹੈ। ਆਸ ਕਰਦੇ ਹਾਂ ਕਿ ਇਹ ਚੰਗੀ ਰਵਾਇਤ ਜੋ ਸ਼ੁਰੂ ਹੋਈ ਹੈ ਅੱਗੋ ਤੋ ਜਾਰੀ ਰਹੇਗੀ।
ਮਨਜੀਤ ਸਿੰਘ ਕਲਕੱਤਾ ਜੀ, ਆਪ ਜੀ ਦਾ ਪੱਤਰ ਪ੍ਹੜਨ ਪਿਛੋ ਪੈਦਾ ਹੋਏ ਸ਼ੰਕੇ ਦੀ ਨਿਵਰਤੀ ਵਾਸਤੇ ਆਪ ਜੀ ਦੀ ਸੇਵਾ ਵਿੱਚ ਹਾਜਰ ਹੋਇਆ ਹਾਂ।
ਆਪ ਜੀ ਨੇ ਲਿਖਿਆ ਹੈ "ਡਾ: ਦਿਲਗੀਰ ਦਾ ਇਹ ਲੇਖ ਵੀ ਪਹਿਲੇ ਲੇਖਾਂ ਵਾਂਗ ਤੱਥਾਂ ਤੇ ਸੱਚਾਈ ਤੋਂ ਲੱਖਾਂ ਕੋਹ ਦੂਰ ਹੈ। ਜਥੇਦਾਰ ਟੌਹੜਾ ਮਾਰਚ ਦੇ ਪਹਿਲੇ ਦੋ ਹਫਤੇ ਅੰਮ੍ਰਿਤਸਰ ਆਏ ਹੀ ਨਹੀਂ। ਉਹ 14 ਮਾਰਚ ਨੂੰ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਤੋਂ ਹੋ ਕੇ ਰਾਤ ਨੂੰ ਅੰਮ੍ਰਿਤਸਰ ਪੁੱਜੇ ਸਨ।" ਕਲਕੱਤਾ ਜੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਡਾਂ ਦਲਗੀਰ ਜਥੇਦਾਰ ਟੌਹੜਾ ਵਾਰੇ ਨਹੀ; ਜਥੇਦਾਰ ਵੇਦਾਂਤੀ ਵਾਰੇ ਗੱਲ ਕਰ ਰਿਹਾ ਹੈ।
"ਮੈਂ 4 ਮਾਰਚ ਨੂੰ ਉਨ੍ਹਾਂ ਨੂੰ ਉਚੇਚੇ ਤੌਰ `ਤੇ ਅੰਮ੍ਰਿਤਸਰ ਜਾ ਕੇ ਮਿਲ ਕੇ ਇਹ ਗੱਲ ਸਮਝਾਈ ਸੀ ਤੇ ਉਨ੍ਹਾਂ ਨੇ ਮੇਰੀ ਗੱਲ ਨਾਲ ਇਕ ਰਾਏ ਵੀ ਜ਼ਾਹਿਰ ਕੀਤੀ ਸੀ ਤੇ ਵਾਅਦਾ ਕੀਤਾ ਸੀ ਕਿ ਅਸੀਂ ਦੋਵੇਂ (ਮੈਂ ਤੇ ਵੇਦਾਂਤੀ ਜੀ) ਰਲ ਕੇ ਇਸ ਨੂੰ ਟਾਲਣ ਵਿਚ ਰੋਲ ਅਦਾ ਕਰਾਂਗੇ ਪਰ ਸਿਰਫ਼ ਇਕ ਦਿਨ ਪਹਿਲਾਂ (8 ਅਤੇ 9 ਮਾਰਚ ਦੀ ਰਾਤ ਨੂੰ) ਵੇਦਾਂਤੀ ਜੀ ਨੇ ਟੌਹੜੇ ਅੱਗੇ ਹਥਿਆਰ ਸੁਟ ਦਿਤੇ ਤੇ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕਰਵਾਉਣ ਵਿਚ ਸ਼ਾਮਿਲ ਹੋਣ ਦੇ ਕਸੂਰਵਾਰ ਬਣ ਗਏ । ਵੇਦਾਂਤੀ ਜੀ ਨੂੰ ਇਹ ਕਮਜ਼ੋਰੀ ਨਹੀਂ ਸੀ ਦਿਖਾਉਣੀ ਚਾਹੀਦੀ ਕਿਉਂ ਕਿ ਹੁਣ ਉਨ੍ਹਾਂ ਨੂੰ ਨੌਕਰੀ ਦੀ ਕੋਈ ਲੋੜ ਨਹੀਂ ਸੀ ਤੇ ਉਨ੍ਹਾਂ ਕੋਲ ਚੋਖੀ ਰਕਮ ਇਕੱਠੀ ਹੋ ਚੁਕੀ ਸੀ । ਪਰ ਕਮਜ਼ੋਰ ਗੁਰਦੇ ਵਾਲੇ ਵੇਦਾਂਤੀ ਜੀ ਨੇ ਟੌਹੜੇ ਦੇ ਹੁਕਮ ਨੂੰ ਟਾਲ ਕੇ ਸ਼ਹੀਦ ਹੋਣਾ ਮਨਜ਼ੂਰ ਨਹੀਂ ਕੀਤਾ ਬਲਕਿ ਤਵਾਰੀਖ਼ ਵਿਚ ਖ਼ੁਦਕੁਸ਼ੀ ਕਰਨੀ ਮਨਜ਼ੂਰ ਕਰ ਲਈ ਹੈ ।"
ਪੜੋ ਡਾ: ਦਲਗੀਰ ਦੇ ਇੱਕ ਹੋਰ ਪੱਤਰ ਚੋਂ,
"ਮੈਂ 4 ਮਾਰਚ 2004 ਦੇ ਦਿਨ ਅੰਮ੍ਰਿਤਸਰ ਵਿਚ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਜੋਗਿੰਦਰ ਸਿੰਘ (ਵੇਦਾਂਤੀ) ਜੀ ਨੂੰ ਮਿਲਿਆ ਸੀ ਤੇ ਉਨ੍ਹਾਂ ਨਾਲ ਜੋਗਿੰਦਰ ਸਿੰਘ ਸਪੋਕਸਮੈਨ ਦੇ ਮਸਲੇ ਬਾਰੇ ਵਿਚਾਰਾਂ ਕੀਤੀਆਂ ਸਨ । ਮੈਂ ਉਨ੍ਹਾਂ ਨੂੰ ਸਮਝਾਇਆ ਸੀ ਕਿ ਜੋਗਿੰਦਰ ਸਿੰਘ ਨੂੰ "ਖਾਰਿਜ" ਕਰਨਾ ਭਾਰੀ ਭੁੱਲ ਹੋਵੇਗੀ ਕਿਉਂ ਕਿ ਇਸ ਕਾਰਵਾਈ ਨੂੰ ਪੰਥ ਨੇ ਕਬੂਲ ਨਹੀਂ ਕਰਨਾ ਤੇ ਹਰ ਕੋਈ ਜੋਗਿੰਦਰ ਸਿੰਘ ਸਪੋਕਸਮੈਨ ਨਾਲ ਪਹਿਲਾਂ ਵਾਂਗ ਹੀ ਸਬੰਧ ਰਖਦਾ ਰਹੇਗਾ । ਉਲਟਾ ਇਸ ਨਾਲ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਘਟ ਜਾਵੇਗਾ ਕਿਉਂ ਕਿ ਇਸ ਨਾਲ ਲੋਕਾਂ ਵਿਚ ਇਹ ਗੱਲ ਫ਼ੈਲੇਗੀ ਕਿ ਹੁਣ ਅਕਾਲ ਤਖ਼ਤ ਸਾਹਿਬ (ਦੇ ਅਖੌਤੀ ਜਥੇਦਾਰਾਂ) ਦਾ "ਹੁਕਮ" ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੈ । ਇਸ ਕਰ ਕੇ ਇਹ ਬਚਕਾਣਾ ਹਰਕਤ ਨਹੀਂ ਕੀਤੀ ਜਾਣੀ ਚਾਹੀਦੀ । ਇਸ `ਤੇ ਉਹ ਮੇਰੇ ਨਾਲ ਇਕ ਰਾਏ ਹੋ ਗਏ ਸਨ । ਪਰ ਉਨ੍ਹਾਂ ਪੁਛਿਆ ਕਿ ਮੌਜੂਦਾ ਹਾਲਤ ਵਿਚ ਕੀ ਕੀਤਾ ਜਾਵੇ ਤਾਂ ਮੈਂ ਸੁਝਾਅ ਦਿਤਾ ਸੀ ਕਿ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਜੋਗਿੰਦਰ ਸਿੰਘ ਦੀ ਨਿੰਦਾ ਕਰ ਦਿਓ । ਇਹ ਵੀ ਕੋਈ ਖਾਰਿਜ ਕਰਨ ਤੋਂ ਘਟ ਕਾਰਵਾਈ ਨਹੀਂ ਮੰਨੀ ਜਾਵੇਗੀ । ਪਰ ਉਹ ਇਸ ਤੋਂ ਕੁਝ ਵਧ ਕਰਨਾ ਚਾਹੁੰਦੇ ਸਨ । ਇਸ ਤੇ ਮੈਂ ਸਲਾਹ ਦਿਤੀ ਕਿ ਉਹ ਅਪੀਲ ਕਰ ਦੇਣ ਕਿ ਸਪੋਕਸਮੈਨ ਨੂੰ ਗੁਰਦੁਆਰਿਆਂ ਦੀਆਂ ਲਾਇਬਰੇਰੀਆਂ ਵਿਚ ਨਾ ਮੰਗਵਾਇਆ ਜਾਵੇ । ਮੇਰੇ ਵੱਲੋਂ ਸਮਝਾਉਣ ਤੇ ਗਿਆਨੀ ਜੀ ਮੰਨ ਗਏ । ਉਨ੍ਹਾਂ ਮੈਨੂੰ ਕਿਹਾ ਕਿ ਮੈਂ 10 ਤਾਰੀਖ਼ ਨੂੰ ਮੀਟਿੰਗ ਵਿਚ ਆ ਜਾਵਾਂ ਤੇ ਬਾਕੀ "ਜਥੇਦਾਰਾਂ" ਨੂੰ ਵੀ ਸਮਝਾ ਦੇਵਾਂ । ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ 10 ਤਾਰੀਖ਼ ਨੂੰ ਇਕ ਖ਼ਾਸ ਸਮਾਗਮ ਵਿਚ ਹਾਜ਼ਿਰ ਹੋਣ ਦਾ ਬਚਨ ਦੇ ਚੁਕਾ ਹਾਂ ਇਸ ਕਰ ਕੇ ਮੇਰੇ ਵਾਸਤੇ ਮੁਸ਼ਕਿਲ ਹੈ । ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਪਟਨਾ, ਤਲਵੰਡੀ ਸਾਬੋ ਤੇ ਬਲਵੰਤ ਸਿੰਘ ਅਤੇ ਤਰਲੋਚਨ ਸਿੰਘ ਕੇਸਗੜ੍ਹ 9 ਤਾਰੀਖ਼ ਨੂੰ ਅੰਮ੍ਰਿਤਸਰ ਹੋਣਗੇ ਤੇ ਤੁਸੀਂ ਉਸ ਦਿਨ ਅੰਮ੍ਰਿਤਸਰ ਆ ਜਾਵੋ । ਆਪਾਂ ਦੋਵੇਂ ਉਨ੍ਹਾਂ ਨੂੰ ਮਨਾ ਲਵਾਂਗੇ ।
"ਮੈਂ 8 ਤਾਰੀਖ਼ ਨੂੰ ਗਿਆਨੀ ਜੀ ਨਾਲ ਫ਼ੋਨ `ਤੇ ਗਲਬਾਤ ਕੀਤੀ ਤਾਂ ਉਨ੍ਹਾਂ ਮੇਰੇ ਨਾਲ 9 ਤਾਰੀਖ਼ ਦੀ ਮੁਲਾਕਾਤ ਪੱਕੀ ਕਰ ਲਈ। ਪਰ ਜਦ 9 ਤਾਰੀਖ਼ ਨੂੰ ਸਵੇਰੇ ਸਾਢੇ ਯਾਰ੍ਹਾਂ ਵਜੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਚੰਡੀਗੜ੍ਹ ਤੋਂ ਚਲਣ ਲਗਾ ਹਾਂ ਤਾਂ ਉਨ੍ਹਾਂ ਕਿਹਾ ਕਿ "ਬਾਕੀ ਸਾਰੇ ਨਹੀਂ ਮੰਨਦੇ ਤੁਸੀਂ ਨਾ ਆਓ ।" ਇਕ ਦਿਲਚਸਪ ਗੱਲ ਇਹ ਹੈ ਕਿ ਉਸ ਵੇਲੇ ਅਜੇ ਬਾਕੀ ਦੇ ਅੰਮ੍ਰਿਤਸਰ ਵਿਚ ਪੁੱਜੇ ਨਹੀਂ ਸਨ । ਮੈਂ ਗਿਆਨੀ ਜੀ ਨੂੰ ਕਿਹਾ ਕਿ ਤੁਸੀਂ ਗ਼ਲਤੀ ਨਾ ਕਰੋ । ਇਸ `ਤੇ ਉਨ੍ਹਾਂ ਦੇ ਮੂੰਹੋਂ ਨਿਕਲ ਗਿਆ "ਮੇਰੇ `ਤੇ ਬਹੁਤ ਪਰੈਸ਼ਰ ਹੈ, ਮੈਂ ਮਜਬੂਰ ਹਾਂ ।" ਦਰਅਸਲ ਮੈਨੂੰ ਇਹ ਗੱਲ ਸਵੇਰੇ ਹੀ ਪਤਾ ਲਗ ਗਈ ਸੀ ਕਿ ਟੌਹੜਾ ਨੇ ਗਿਆਨੀ ਜੋਗਿੰਦਰ ਸਿੰਘ (ਵੇਦਾਂਤੀ) ਨੂੰ "ਝਿੜਕ" ਮਾਰੀ ਹੈ ਕਿ ਉਹ ਸਪੋਕਸਮੈਂ ਦੇ ਮਾਮਲੇ ਵਿਚ ਢਿੱਲ ਕਿਉਂ ਦਿਖਾਣੀ ਚਾਹੁੰਦਾ ਹੈ । ਦਰਅਸਲ ਇਹ ਟੌਹੜਾ ਹੀ ਹੈ ਜੋ ਸਪੋਕਸਮੈਨ ਤੋਂ ਬਦਲਾ ਲੈਣ `ਤੇ ਤੁਲਿਆ ਹੋਇਆ ਹੈ।"
ਪਰ ਮਨਜੀਤ ਸਿੰਘ ਜੀ ਆਪ ਲਿਖਦੇ ਹੋ ਕਿ, ਸਾਰੇ ਸਿੰਘ ਸਾਹਿਬਾਨਾਂ ਤੋਂ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਕਦੀ ਜੱਥੇਦਾਰ ਟੌਹੜਾ ਨੇ ਉਨ੍ਹਾਂ ਦੇ ਕੰਮ ਕਾਜ ਵਿੱਚ ਦਖਲ-ਅੰਦਾਜ਼ੀ ਕੀਤੀ ਜਾਂ ਦਬਾਓ ਪਾਇਆ।
ਆਪ ਜੀ ਦੇ ਬਚਨ ਕਿ, "1997 ਤੋਂ ਸ਼੍ਰੋਮਣੀ ਕਮੇਟੀ ਦੇ "ਸਿੱਖ ਇਤਿਹਾਸ ਰੀਸਰਚ ਬੋਰਡ" ਦੇ ਡਾਇਰੈਕਟਰ ਦੇ ਅਹੁਦੇ `ਤੇ ਕੰਮ ਕਰਦੇ ਰਹੇ ਹਨ। 16 ਮਾਰਚ 1999 ਨੂੰ ਬੀਬੀ ਜਾਗੀਰ ਕੌਰ ਦੇ ਪ੍ਰਧਾਨ ਬਣ ਜਾਣ `ਤੇ ਉਹ ਖੁਦ ਹੀ ਅਸਤੀਫਾ ਦੇ ਕੇ ਚਲੇ ਗਏ ਸਨ। ਪਿਛਲੇ ਅਗਸਤ ਮਹੀਨੇ ਸ਼੍ਰੋਮਣੀ ਕਮੇਟੀ ਨੇ ਆਪਣੇ "ਸਿੱਖ ਇਤਿਹਾਸ ਰੀਸਰਚ ਬੋਰਡ" ਦੇ ਡਾਇਰੈਕਟਰ ਦੀ ਅਸਾਮੀ ਲਈ ਇਸ਼ਤਿਹਾਰ ਦਿੱਤਾ। ਮਿਥੀ ਗਈ ਤਾਰੀਖ ਅਤੇ ਸਥਾਨ ਤੇ ਡਾ: ਦਿਲਗੀਰ ਇੰਟਰਵਿਊ ਲਈ ਪੇਸ਼ ਹੋਏ। ਉਨ੍ਹਾਂ ਅਰਜ਼ੀ ਵੀ ਨਹੀਂ ਦਿੱਤੀ ਸੀ। ਚੋਣ ਕਮੇਟੀ ਨੇ ਉਨ੍ਹਾਂ ਨੂੰ ਸਰਟੀਫਿਕੇਟ ਦਿਖਾਉਣ ਲਈ ਕਿਹਾ, ਪਰ ਉਨ੍ਹਾਂ ਨਹੀਂ ਦਿਖਾਏ। ਉਨ੍ਹਾਂ ਨੂੰ ਆਖ ਦਿਤਾ ਗਿਆ ਕਿ ਸਰਟੀਫਿਕੇਟ ਦਿਖਾ ਕੇ ਇਸ ਆਸਾਮੀ `ਤੇ ਹਾਜ਼ਰ ਹੋ ਸਕਦੇ ਹੋ। ਡਾ:ਦਿਲਗੀਰ ਚਾਹੁੰਦੇ ਸਨ ਕਿ ਇਹ ਪੋਸਟ ਉਨ੍ਹਾਂ ਨੂੰ ਪੇਸ਼ ਕੀਤੀ ਜਾਏ, ਅਜੇਹਾ ਨਹੀਂ ਕੀਤਾ ਗਿਆ"।

ਪਰ ਨਾਲ ਹੀ ਆਪ ਜੀ ਨੇ ਇਹ ਵੀ ਲਿਖ ਦਿਤਾ ਕਿ, "ਪਰ ਜੇ ਕਰ ਕੋਈ ਅਖੌਤੀ ਵਿਦਵਾਨ ਕਿਸੇ ਸਾਰੀ ਕੌਮ ਦੀ ਸ਼ਰਧਾ, ਵਿਸ਼ਵਾਸ਼ ਅਤੇ ਧਾਰਮਿਕ ਜ਼ਜ਼ਬਾਤਾਂ ਨੂੰ ਆਪਣੀਆਂ ਕੱਚੀਆ ਪਿੱਲੀਆਂ ਲਿਖਤਾਂ ਰਾਹੀਂ ਠੇਸ ਪਹੁੰਚਾਏ, ਗੁਰੂ ਸਾਹਿਬਾਨ, ਗੁਰਬਾਣੀ, ਅਮ੍ਰਿਤ-ਸੰਚਾਰ, ਅਰਦਾਸ ਬਾਰੇ ਸ਼ੰਕੇ ਉਠਾਏ, ਕਿੰਤੂ ਪ੍ਰੰਤੂ ਕਰੇ, ਕੀ ਉਸ ਨੂੰ ਸਿੱਖ ਅਖਵਾਉਣ ਦਾ ਕੋਈ ਹੱਕ ਹੈ?
ਮਨਜੀਤ ਸਿੰਘ ਜੀ ਇਹ ਸ਼ੰਕਾ ਦੂਰ ਕਰੋ ਕਿ, ਜੇ ਡਾ: ਦਲਗੀਰ ਨੂੰ ਸਿੱਖ ਅਖਵਾਉਣ ਦਾ ਵੀ ਹੱਕ ਨਹੀ ਅਤੇ ਉਹ ਲਿਖਦਾ ਵੀ ਕੱਚਾ ਪਿਲਾ ਹੀ ਹੈ ਤਾਂ ਉਹ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਡਾਇਰੈਕਟਰ ਦੇ ਅਹੁਦੇ `ਤੇ ਕਿਵੇ ਪੁਹੰਚ ਗਿਆ। ਅਤੇ ਦੁਵਾਰਾ ਉਸ ਨੂੰ ਇਸ ਅਹੁਦੇ ਤੇ ਹਾਜਰ ਹੋਣ ਲਈ ਕਿਊ ਕਿਹਾ ਗਿਆ? ਜਦੋ ਆਪ ਜੀ ਇਹ ਵੀ ਮੰਨਦੇ ਹੋ ਕਿ ਡਾ: ਦਲਗੀਰ ਨੇ ਅਰਜੀ ਵੀ ਨਹੀ ਸੀ ਦਿਤੀ। ਮਨਜੀਤ ਸਿੰਘ ਜੀ ਸ਼ੋਮਣੀ ਕਮੇਟੀ ਦੇ ਕੰਮ ਕਰਨ ਦੇ ਤਰੀਕੇ ਵਾਰੇ ਜਾਣਕਾਰੀ ਦੇਣ ਦਾ ਬੁਹਤ ਬੁਹਤ ਧੰਨਵਾਦ
ਕੀ ਇਹ ਸੱਚ ਨਹੀ ਕਿ ਤੁਸੀ ਵੀ ਬੀਬੀ ਜਗੀਰ ਕੋਰ ਦੇ ਪ੍ਰਧਾਨ ਬਣ ਜਾਣ ਤੇ ਹੀ ਬਾਦਲ ਦੀ ਵਜਾਰਤ ਵਿੱਚੋ ਅਸਤੀਫਾ ਦਿੱਤਾ ਸੀ? ਜੇ ਟੋਹੜਾ ਸਾਹਿਬ ਪ੍ਰਧਾਨ ਬਣ ਸਕਦੇ ਨੇ, ਤੁਸੀ ਸਕੱਤਰ ਬਣ ਸਕਦੇ ਹੋ ਤਾਂ ਡਾਂ; ਦਲਗੀਰ ਨਾਲ ਵਿਤਕਰਾ ਕਿਉ? ਸਰਟੀਫਿਕੇਟ ਦਿਖਾਉਣ ਵਾਲੀ ਗੱਲ ਤਾਂ ਗੱਡੇ ਨਾਲ ਕੱਟਾ ਬੰਨਣ ਵਾਲੀ ਗੱਲ ਹੀ ਲਗਦੀ ਹੈ। ਅਸਲ ਕਾਰਨ ਤਾਂ ਕੋਈ ਹੋਰ ਹੀ ਹੋਣਾ ਹੈ। ਘਰ ਦੇ ਭੈਤੀ ਤਾਂ ਇਹ ਵੀ ਦੱਸਦੇ ਹਨ ਕਿ ਤੁਸੀ ਇਸ ਪੋਸਟ ਲਈ ਇੱਕ ਤੋ ਵੱਧ ਵਿਦਵਾਨਾ ਨੂੰ ਲਾਰਾ ਲਾਇਆ ਹੋਇਆ ਹੈ। ਇਕ ਗੱਲ ਤੇ ਮੈ ਆਪ ਜੀ ਨਾਲ ਸਹਿਮਤ ਹਾ ਕਿ ਆਪਸ ਵਿੱਚ ਕੋਈ ਮੱਤ-ਭੇਦ ਪੈਦਾ ਹੋਣ ਤੇ ਵੀ ਘਰ ਦੇ ਭੇਤ ਜੱਗ ਜਾਹਿਰ ਨਹੀ ਕਰਨੇ ਚਾਹੀਦੇ, ਭਲਾ ਕੱਲਕਤਾ ਜੀ ਕੀ ਲੋੜ ਸੀ ਡਾਂ ਦਲਗੀਰ ਨੂੰ ਹੇਠ ਲਿਖੀਆ ਪੰਗਤੀਆ ਲਿਖਣ ਦੀ,
"ਕੀ ਦਰਬਾਰ ਸਾਹਿਬ ਵਿਚ ਆਤਸ਼ਬਾਜ਼ੀ ਚਲਾਉਣਾ ਸਹੀ ਹੈ ? ਇਸ ਵਾਰ ਦਰਬਾਰ ਸਾਹਿਬ ਵਿਚ 22 ਲੱਖ ਰੁਪੈ ਦੀ ਆਤਸ਼ਬਾਜ਼ੀ ਦਾ ਟੈਂਡਰ ਪਾਸ ਹੋਇਆ ਸੀ । (ਉਂਞ ਜੁਡੀਸ਼ੀਅਲ ਕਮਿਸ਼ਨ ਵਿਚ ਕੇਸ ਜਾ ਚੁਕਾ ਹੈ ਕਿ 4 ਲੱਖ ਦੀ ਥਾਂ ਬਡੂੰਗਰ (ਪ੍ਰਧਾਨ), ਹਰਬੇਅੰਤ (ਸਕੱਤਰ) ਤੇ ਅਜਾਇਬ ਸਿੰਘ ਮੈਨੇਜਰ ਨੇ 22 ਲੱਖ ਦਾ ਟੈਡਰ ਮਨਜ਼ੂਰ ਕੀਤਾ । ਇਸ ਹਿਸਾਬ ਨਾਲ ਇਸ ਵਿੱਚੋਂ 18 ਲੱਖ ਰੁਪੈ ਖਾਧੇ ਗਏ ਹਨ । ਧੰਨ ਸਿੱਖੀ, ਧੰਨ ਬਾਦਲ ਤੇ ਉਸ ਨੂੰ ਅਕਾਲੀ ਸਮਝਣ ਤੇ ਉਸ ਦਾ ਸਾਥ ਦੇਣ ਵਾਲੇ ਬੇਗ਼ੈਰਤ ਲੋਕ) ।
ਆਪ ਜੀ ਦੇ ਬਚਨ, "ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਸਾਹਿਬਾਨ, ਗੁਰਬਾਣੀ, ਅੰਮ੍ਰਿਤ, ਅਰਦਾਸ ਆਦਿ ਉਤੇ ਕਿੰਤੂ ਪ੍ਰੰਤੂ ਕਰਨ ਦਾ ਨੋਟਿਸ ਲੈਣਾ ਹੁੰਦਾ ਹੈ" ਅਤੇ ਕਾਲਾ ਅਫਗਾਨਾ ਵਾਰੇ ਆਪ ਜੀ ਲਿਖਦੇ ਹੋ ਕਿ, "ਸਾਰੀ ਉਮਰ ਕਲਮ ਨਹੀਂ ਚੁੱਕੀ, ਪਿਛਲੇ ਕੁਝ ਸਾਲਾਂ ਤੋਂ ਲਿਖਣਾ ਸ਼ੁਰੂ ਕੀਤਾ ਹੈ, ਉਹ ਵੀ ਗੁਰੂ ਸਾਹਿਬਾਨ, ਗੁਰਬਾਣੀ, ਅੰਮ੍ਰਿਤ ਸੰਚਾਰ ਤੇ ਗੁਰਮਤਿ ਮਰਯਾਦਾ ਬਾਰੇ ਭਰਮ-ਭੁਲੇਖੇ ਖੜੇ ਕਰ ਕੇ ਪੰਥ ਵਿੱਚ ਫੁੱਟ ਪਾਉਣ ਲਈ – ਉਹ ਲਿਖ ਨਹੀਂ ਰਿਹਾ, ਜਾਪਦਾ ਹੈ ਕਿ ਕੋਈ ਸ਼ਕਤੀ ਲਿਖਵਾ ਰਹੀ ਹੈ।"
ਜਦ ਆਪ ਜੀ ਇਹ ਮੰਨਦੇ ਕਿ ਕਿ ਕਾਲਾ ਅਫਗਾਨਾ ਪਿਛਲੇ ਕੁਝ ਸਾਲਾਂ ਤੋ ਲਿਖ ਰਿਹਾ ਹੈ ਤਾਂ ਉਸ ਦੀਆ ਲਿਖਤਾ ਦਾ ਨੋਟਿਸ ਉਸ ਦੀ ਪਹਿਲੀ ਲਿਖਤ ਤੇ ਹੀ ਕਿਉ ਨਹੀ ਲਿਆ ਗਿਆ? ਜਦੋ ਕਿ ਉਹ ਆਪਣੀ ਹਰ ਲਿਖਤ ਨੂੰ ਪ੍ਰੈਸ ਵਿੱਚ ਭੇਜਣ ਤੋ ਪਹਿਲਾ ਸ਼ੋਮਣੀ ਕਮੇਟੀ ਨੂੰ ਭੇਜਦਾ ਰਿਹਾ ਹੈ? ਅੱਜ ਤਕ ਧਰਮ ਪ੍ਰਚਾਰ ਕਮੇਟੀ ਦੇ ਵਿਦਵਾਨਾ ਨੇ ਕਾਲਾ ਅਫਗਾਨਾ ਦੀ ਕਿਸੇ ਲਿਖਤ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋ ਪੰਜ ਸ਼ਬਦਾ ਦਾ ਹਵਾਲਾ ਦੇ ਕਿ ਗੁਰਮਿਤ ਵਿਰੋਧੀ ਸਾਬਤ ਕੀਤਾ ਹੋਵੇ ਤਾ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਪਰ ਜੇ ਪਰਖ ਦੀ ਕੱਸਵਟੀ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਥਾ ਗੁਰਵਿਲਾਸ ਪਾਤਸ਼ਾਹੀ ਛੇਵੀ ਹੈ ਫੇਰ ਤਾਂ ਰੱਬ ਹੀ ਰਾਖਾ! ਕੀ ਕਾਲਾ ਅਫਗਾਨਾ ਅਤੇ ਸਪੋਕਸਮੈਨ ਦੇ ਖਿਲਾਫ ਕੀਤੀ ਗਈ ਕਰਵਾਈ ਦਾ ਅਸਲ ਕਾਰਨ ਗਿਆਨੀ ਜੋਗਿੰਦਰ ਸਿੰਘ ਜੀ ਵਲੋ ਪੰਥਕ ਸਰਮਾਏ ਨਾਲ ਛਪਵਾਈ ਗਈ ਗੁਰਵਿਲਾਸ ਪਾਤਸ਼ਾਹੀ ਛੇਵੀ ਨਹੀ ਹੈ? ਜਿਸ ਵਿੱਚ ਆਪ ਜੀ ਦਾ ਵੀ ਪ੍ਰਸੰਸਾ ਪੱਤਰ "ਸਾਹਿਤ ਤੇ ਸਮਾਜ" ਛੱਪਿਆ ਹੋਇਆਂ ਹੈ। ਮਨਜੀਤ ਸਿੰਘ ਕਲਕੱਤਾ ਜੀ, ਕੀ ਇਹ ਪ੍ਰ਼ਂਸਂਸਾ ਪੱਤਰ ਕਿਤਾਬ ਨੂੰ ਪ੍ਹੜਨ ਤੋ ਪਿਛੋ ਤੁਸੀ ਆਪ ਹੀ ਲਿਖਿਆ ਸੀ ਜਾਂ ਪ੍ਰੋ ਮਨਜੀਤ ਸਿੰਘ ਜੀ ਦੇ ਪ੍ਰਸੰਸਾ ਪੱਤਰ ਵਾਗ ਵੇਦਾਤੀ ਜੀ ਜਾਂ ਡਾਂ: ਅਮਰਜੀਤ ਸਿੰਘ ਜੀ ਨੇ ਹੀ ਲਿਖ ਦਿਤਾ ਸੀ? ਸਪੋਕਸਮੈਨ ਵਿੱਚ ਇਹ ਵੀ ਪ੍ਹੜਿਆ ਸੀ ਕਿ ਸ਼ੋਮਣੀ ਕਮੇਟੀ ਨੇ ਇਸ ਕਿਤਾਬ ਨੂੰ ਵਾਪਸ ਲੈ ਲਿਆ ਹੈ। ਮਨਜੀਤ ਸਿੰਘ, ਜੇ ਇਹ ਖਬਰ ਸੱਚ ਹੈ ਤਾਂ ਇਹ ਸਪੱਸ਼ਟ ਕਰੋ ਕਿ ਇਸ ਕਿਤਾਬ ਨੂੰ ਵਾਪਸ ਕਿਉ ਲਿਆ ਗਿਆ ਹੈ ਅਤੇ ਇਸ ਗੁਰਮੱਤ ਵਿਰੋਧੀ ਕਿਤਾਬ ਦੇ ਸੰਪਾਦਕਾਂ ਅਤੇ ਪੰਥਕ ਸਰਮਾਏ ਨਾਲ ਛਪਵਾਉਣ ਵਾਲਿਆ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ; ਜੇ ਨਹੀ ਤਾਂ ਕਿਉ?