Wednesday, October 6, 2010

ਡਾ: ਜੋਧ ਸਿੰਘ ਪੇਪਰ ‘ਝੂਠ ਦਾ ਪੁਲੰਦਾ’

ਡਾ: ਜੋਧ ਸਿੰਘ ਪੇਪਰ ‘ਝੂਠ ਦਾ ਪੁਲੰਦਾ’
ਸਰਵਜੀਤ ਸਿੰਘ ਸੈਕਰਾਮੈਂਟੋ
10 ਨਵੰਬਰ 2006 ਨੂੰ ਦਸਮ ਗ੍ਰੰਥ ਦੇ ਹਮਾਇਤੀਆਂ ਵਲੋ ਗੁਰਦੂਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਇਕ ਵਿਚਾਰ ਗੋਸ਼ਟੀ ਸ਼ਬਦ-ਮ਼ੁਰਤਿ ਸ੍ਰੀ ਦਸਮ ਗ੍ਰੰਥਕੀਤੀ ਗਈ ਸੀ। ਹਾਜਰ ਵਿਦਵਾਨਾਂ ਵਿਚੋਂ ਡਾ: ਜੋਧ ਸਿੰਘ ਜੀ ਨੇ ਆਪਣੇ ਪਰਚੇ ਦੇ ਖਾਸ-ਖਾਸ ਨੁਕਤੇ ਸਰੋਤਿਆਂ ਨਾਲ ਸਾਂਝੇ ਕਰਦਿਆ ਕਿਹਾ, ਦਾਸ ਨੂੰ ਹਿੰਦੀ ਅਤੇ ਅੰਗਰੇਜੀ ਵਿਚ {ਦਸਮ ਗ੍ਰੰਥ ਦਾ} ਅਨੂਵਾਦ ਕਰਨ ਦਾ ਮੌਕਾ ਮਿਲਿਆ ਅਤੇ ਉਹ ਛੱਪ ਚੁਕਾ ਹੈ। ਅਨੂਵਾਦਕ ਨੂੰ ਦਰਅਸਲ ਇੱਕ-ਇੱਕ ਲਾਈਨ ਪੜ੍ਹਨੀ ਪੈਦੀ ਹੈ ਉਹ ਛੱਡ ਨਹੀ ਸਕਦਾ...ਜਿਦਾਂ ਮੈ ਬਚਿਤ੍ਰ ਨਾਟਕ ਬਾਰੇ ਗੱਲ ਕੀਤੀ ਤਾਂ ਲਵ-ਕੁਸ ਤੋ ਲੋਕ ਬੜੇ ਭੜਕੇ ਹੋਏ ਸੀ, ਬੜੀ ਪ੍ਰੇਸ਼ਨੀ ਹੋਈ, ਅਸੀ ਤੇ ਹਿੰਦੂ ਹੋ ਗਏ ਕਿੳਂਕਿ ਲਵ-ਕੁਸ ਦੀ ਸੰਤਾਨ ਸਾਨੂੰ ਦੱਸ ਦਿੱਤਾ, ਤਾਂ ਦਾਸ ਨੇ ਯਤਨ ਕੀਤਾ ਸੀ ਕਿ ਉਹ ਜਿਹੜੀ ਕਹਾਣੀ ਹੈ ਉਹ ਖਾਨਦਾਨ ਦੱਸਣ ਵਾਸਤੇ ਨਹੀ ਹੈ। ਖਾਨਦਾਨ ਤਾਂ ਇਕ ਪੇਜ ਵਿੱਚ ਦੱਸਿਆ ਜਾ ਸਕਦਾ ਸੀ, ਲੇਕਿਨ ਉਹਦੇ `100 ਪੇਜ ਭਰਿਆ ਪਿਆ। ਉਹਦਾ ਪਰਪਜ ਹੋਰ ਹੈ। ਦੱਸਣਾ ਗੁਰੂ ਇਹ ਚਾਉਂਦਾ ਕਿ ਸਿੱਖਾਂ ਕੋਲ਼ ਰਾਜ ਭਾਗ ਆਉਣਾ ਹੀ ਆਉਣਾ, ਸਿੱਖ ਇੰਨੇ ਸ਼ਕਤੀ ਸ਼ਾਲੀ ਇੰਨੇ ਅਚਾਰਣ ਦੇ ਉੱਚੇ ਤੇ ਸੁੱਚੇ ਹਨ ਕਿ ਇਨ੍ਹਾਂ ਕੋਲ ਰਾਜ ਭਾਗ ਆਉਣ ਹੈ ਤੇ ਰਾਜ ਭਾਗ ਦੀਆਂ ਅਲਾਮਤਾ ਕੀ ਹੁੰਦੀਆ ਨੇ ਕਿ ਜਦੋ ਰਾਜ ਭਾਗ ਆਉਦਾ ਤਾਂ ਆਪੋ ਵਿੱਚੀ ਲੜਾਈਆਂ ਸ਼ੁਰੂ ਹੋ ਜਾਦੀਆਂ ਨੇ। ਤੇ ਲੜਨ ਨਾ ਮੇਰੇ ਸਿੱਖ, ਇਸ ਕਰਕੇ ਉਹ ਕਹਾਣੀ ਲਿੱਖੀ ਕਿ ਚੱਕਰਵਰਤੀ ਰਾਜੇ ਦੇ ਮੁਡੇ ਸੀਗੇ, ਲੜਕੇ ਸੀਗੇ ਤੇ ਅਖੀਰ ਵਿਚ ਵੀਹ ਪਿੰਡਾਂ ਦੇ ਮਾਲਕ ਰਹਿ ਗਏ।
ਬੀਸ ਗਾਵ ਤਿਨ ਕੇ ਰਹਿ ਗਏ। ਤਿਨ ਮੋ ਜਿਨ ਮੋ ਕਰਤ ਕਿਸਾਨੀ ਭਏ।
ਤਿਨ ਬੇਦੀਅਨ ਕੀ ਕੁਲ ਵਿਖੇ ਪਰਗਟ ਨਾਨਕ।
ਖੈਰ ਮੈ ਉਸ ਚੀਜ ਨੂੰ ਸੁਲਝਾਇਆ ਕਿ ਇਸ ਕਹਾਣੀ ਦਾ ਇਹ ਪਰਪਜ ਨਹੀ ਹੈ, ਪਰਪਜ ਹੀ ਉਹਦਾ ਕੁਝ ਹੋਰ ਹੈ। ਉਹ ਸਾਨੂੰ ਪੜ੍ਹਨਾ ਚਾਹੀਦਾ, ਖੋਖਣਾ ਚਾਹੀਦਾ, ਵਿਚਾਰਨਾ ਚਾਹੀਦਾ।
ਇਸ ਨੂੰ ਸੁਨਣ ਤੋਂ ਪਿਛੋ ਜਦੋ ਮੈ ਵਿਚਾਰਿਆ ਤਾਂ ਡਾਂ ਜੋਧ ਸਿੰਘ ਦਾ ਝੂਠ ਜੋ ਬੁਹਤ ਹੀ ਉਘੜਵੇਂ ਰੂਪ ਵਿਚ ਪ੍ਰਗਟ ਹੋਇਆ ਉਸ ਦਾ ਵੇਰਵਾ ਇਓ ਹੈ।
ਡਾ: ਜੋਧ ਸਿੰਘ ਦੇ ਦੱਸਣ ਮੁਤਾਬਕ ਗੁਰੂ ਜੀ ਨੇ ਆਪਣੇ ਬੰਸ਼ ਦਾ ਵਰਨਣ ਨਹੀ ਕੀਤਾ ਸਗੋ ਕਿਸੇ ਰਾਜੇ ਦੇ ਖਾਨਦਾਨ ਵਿਚ ਹੋਏ ਯੁੱਧ ਦਾ ਵਰਨਣ ਕੀਤਾ ਹੈ। ਡਾ: ਜੋਧ ਸਿੰਘ ਜੀ ਨੇ ਦੋ ਪੰਗਤੀਆਂ ਗਲਤ ਉਚਾਰਨ ਵੀ ਕੀਤਾ ਹੈ।
ਬੀਸ ਗਾਵ ਤਿਨ ਕੇ ਰਹਿ ਗਏ। ਤਿਨ ਮੋ ਜਿਨ ਮੋ ਕਰਤ ਕਿਸਾਨੀ ਭਏ।
ਤਿਨ ਬੇਦੀਅਨ ਕੀ ਕੁਲ ਵਿਖੇ ਪਰਗਟ ਨਾਨਕ। (ਪਾਠਕ ਸੰਤ ਸਿਪਾਹੀ ਦੀ ਵੈਬ ਸਾਈਟ ਤੇ ਸੁਣ ਸਕਦੇ ਹਨ।)
ਇਹ ਪੰਗਤੀਆਂ ਬਚਿਤ੍ਰ ਨਾਟਕਵਿਚ ਪਾਤਸ਼ਾਹੀ ਬਰਨਨੰਨਾਮ ਵਾਲੇ ਪੰਜਵੇਂ ਅਧਿਆਏਵਿਚ ਦਰਜ ਹਨ। ਜਿਸ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਕਿਹਾ ਜਾਂਦਾ ਹੈ। ਬਚਿਤ੍ਰ ਨਾਟਕਦੇ ਕੁਲ 14 ਅਧਿਆਇ ਅਤੇ 471 ਛੰਦ ਹਨ। ਇਸ ਦੇ ਪਹਿਲੇ ਅਧਿਆਏ, ਜਿਸ ਦੇ 101 ਛੰਦ ਹਨ, ਵਿਚ ਸ਼੍ਰੀ ਕਾਲ ਦੀ ਉਸਤਤਕੀਤੀ ਗਈ ਹੈ। ਦੂਜੇ ਅਧਿਆਇ ਵਿਚ, ਜਿਸ ਦੇ 36 ਛੰਦ ਹਨ, ਕਵੀ ਆਪਣੇ ਬੰਸ ਦਾ ਵਰਨਣ ਸ਼ੁਭ ਬੰਸ ਬਰਨਨਕਰਦਾ ਹੈ।
ਅਬ ਮੈ ਕਹੋ ਸੁ ਅਪਨੀ ਕਥਾ। ਸੋਢੀ ਬੰਸ ਉਪਜਿਆ ਜਥਾ।8
ਕਵੀ ਆਪਣੇ ਵੰਸ ਦੀ ਕਥਾ ਸ੍ਰਿਸ਼ਟੀ ਦੇ ਅਰੰਭ ਤੋਂ ਹੀ ਸ਼ੁਰੂ ਕਰਦਾ ਹੈ ਕਿ ਕਿਵੇ ਸ੍ਰਿਸ਼ਟੀ ਦਾ ਅਰੰਭ ਹੋਇਆ।
ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ।
ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। 13
ਡਾ: ਜੋਧ ਸਿੰਘ ਜੀ , ਕੀ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ?। ਕੀ ਗੁਰੂ ਜੀ ਨੇ ਹੀ ਅਜੇਹਾ ਲਿਖਿਆ ਹੋਵੈਗਾ?। ਪਰ ਦੂਜੇ ਪਾਸੇ ਇਸ ਸਾਰੇ ਪਸਾਰੇ ਦੀ ਰਚਨਾ ਬਾਰੇ ਇਲਾਹੀ ਸੱਚ ਅੰਮ੍ਰਿਤਮਈ ਬਾਣੀ ਦਾ ਪਵਿਤੱਰ ਉਪਦੇਸ਼ ਹੈ: ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (4)
ਕਵੀ ਦੈਤਾਂ ਅਤੇ ਦੇਵਤਿਆਂ ਦਾ ਸਖੇਪ ਵਿਚ ਜਿਕਰ ਕਰਦਾ ਹੈ। ਉਸ ਤੋ ਅੱਗੇ ਦਕਸ਼ ਪ੍ਰਜਾਪਤੀ ਰਾਜਾ ਹੋਇਆ ਜਿਸ ਦੇ ਦਸ ਹਜਾਰ ਲੜਕੀਆਂ ਪੈਦਾ ਹੋਈਆਂ ਤੇ ਸਾਰੀਆਂ ਹੀ ਵਿਆਹ ਦਿੱਤੀਆਂ ।17। ਕਸ਼ਯਪ ਰਿਸ਼ੀ ਨੇ ਚਾਰ ਲੜਕੀਆਂ ਨਾਲ ਵਿਆਹ ਕੀਤਾ ਅਤੇ ਕਦਰੂ ਤੋਂ ਸੱਪ, ਬਨਿਤਾ ਤੋਂ ਗਰੁੜ, ਦਿਤਿ ਤੋਂ ਦੈਤ ਅਤੇ ਅਦਿਤਿ ਤੋਂ ਦੇਵਤੇ ਪੈਦਾ ਹੋਏ। ਉਹਨਾਂ ਬੱਚਿਆਂ (ਦੇਵਤਿਆਂ) `ਚੋ ਇਕ ਨੇ ਸੂਰਜ ਦਾ ਰੂਪ ਧਾਰਨ ਕੀਤਾ (ਤਾਤੇ ਸੂਰਜ ਰੂਪ ਕੋ ਧਰਾ) ਜਿਸ ਤੋਂ ਸੁਰਜ ਬੰਸ ਚਲਿਆ। ਇਸ ਬੰਸ ਵਿਚ ਰਘੂਰਾਜਾ ਹੋਇਆ ਜਿਸ ਤੋ ਰਘੂ ਬੰਸ ਚਲਿਆ। ਰਘੂ ਦਾ ਪੁੱਤਰ ਅਜਅਤੇ ਅਜਦਾ ਪੁਤਰ ਦਸ਼ਰਥਹੋਇਆ ਜਿਸ ਨੇ ਤਿੰਨ ਰਾਣੀਆਂ (ਕੌਸ਼ਲਿਆ, ਕੈਕਈ ਅਤੇ ਸੁਮਿਤ੍ਰਾ) ਨਾਲ ਵਿਆਹ ਕੀਤਾ। ਜਿਸ ਦੇ ਚਾਰ ਪੁੱਤਰ (ਰਾਮ, ਭਰਤ, ਲੱਛਮਣ ਅਤੇ ਸ਼ਤਰੂਘਨ ) ਪੈਦਾ ਹੋਏ ਅਤੇ ਅੱਗੋ ਰਾਮ ਦੇ ਦੋ ਪੁੱਤਰ ਲਵ ਅਤੇ ਕੁਸ਼ ਪੈਦਾ ਹੋਏ ।23। ਉਨ੍ਹਾਂ ਨੇ ਦੋ ਨਗਰ (ਲਹੌਰ ਅਤੇ ਕਸੂਰ) ਵਸਾਏ ਜਿਨ੍ਹਾਂ ਦੀ ਸ਼ੋਭਾ ਦੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ।
ਚੌਹਾਂ ਯੁਗਾ ਦੇ ਰਾਜਿਆ ਦੀ ਗਿਣਤੀ ਨਹੀ ਹੋ ਸਕਦੀ। (ਤਿਨ ਕੇ ਨਾਮ ਨ ਜਾਤ ਗਨਾਏ। 26) ਤੇਰੀ ਕ੍ਰਿਪਾ ਨਾਲ ਕਾਲ ਕੇਤੁ ਅਤੇ ਕਾਲ ਰਾਇ ਦਾ ਨਾਮ ਲੈਦਾ ਹਾ। 27। ਕਾਲ ਕੇਤੁ ਬੁਹਤ ਹੀ ਸ਼ਕਤੀ ਸ਼ਾਲੀ ਸੀ ਜਿਸ ਨੇ ਕਾਲ ਰਾਇ ਨੂੰ ਨਗਰ `ਚ ਕੱਢ ਦਿੱਤਾ। ਜਿਸ ਨੇ ਸਨੌਢ ਜਾ ਡੇਰਾ ਲਾਇਆ ਅਤੇ ਉਥੇ ਦੀ ਰਾਜਕੁਮਾਰੀ ਨਾਲ ਵਿਆਹ ਕਰ ਲਿਆ ਜਿਸ ਤੋਂ ਸੋਢ ਰਾਏ ਨੇ ਜਨਮ ਲਿਆ ਜਿਸ ਤੋ ਸੋਢੀ ਬੰਸ਼ ਚਲਿਆ।29। ਸੋਢ ਰਾਏ ਦੇ ਪੁੱਤਰ (ਸੋਢੀ) ਜਗਤ ਵਿਚ ਬੁਹਤ ਪ੍ਰਸਿੱਧ ਹੋਏ। ਉਨ੍ਹਾਂ ਨੇ ਰਾਜਸੂਯ ਅਤੇ ਅਸ਼੍ਵਮੇਧ ਯੱਗ ਕੀਤੇ ਅਤੇ ਆਪਣੇ ਰਾਜ ਦਾ ਬੁਹਤ ਹੀ ਵਿਸਥਾਰ ਕੀਤਾ। ਅੰਤ ਸੋਢੀ ਬੰਸ਼ ਵਿਚ ਆਪਸੀ ਝਗੜਾ ਬੁਹਤ ਹੀ ਵਧ ਗਿਆ ਅਤੇ ਕੋਈ ਵੀ ਉਨ੍ਹਾਂ ਦਾ ਰਾਜੀਨਾਮਾਂ ਨਾ ਕਰਵਾ ਸਕਿਆ। 33
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਮ ਸਤੁ ਸੁਭਮ ਸਤੁ ।2
ਤੀਜੇ ਅਧਿਆਏ, ਜਿਸ ਦੇ 52 ਛੰਦ ਹਨ, ਵਿਚ ਕਵੀ ਆਪਣੇ ਵੰਸ਼ ਵਿਚ ਹੋਏ ਭਿਆਨਕ ਜੁਧ ਦਾ ਵਰਨਣ ਹੈ।
ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ।
ਛਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ। ਘਨੇ ਬਰਖ ਕੀਨੇ ਤਹਾ ਹੀ ਨਿਵਾਸੰ। 52
ਭਾਵ ਕੁਸ਼ ਦੀ ਵੰਸ ਯੁਧ ਹਾਰ ਗਈ ਤੇ ਜਾਨ ਬਚਾ ਕਿ ਕਾਸ਼ੀ ਜਾ ਵਸੇ । ਉਥੇ ਉਨ੍ਹਾਂ ਨੇ ਚਾਰੇ ਹੀ ਵੇਦ ਪੜ੍ਹ ਲਏ।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਲਵੀ ਕੁਸੀ ਜੁਧ ਬਰਨਨੰ ਤ੍ਰਿਤੀਆ ਧਿਆਉ ਸਮਾਪਤ ਸਤੁ ਸੁਭਮ ਸਤੁ ।3
ਚੌਥਾ ਅਧਿਆਏ, ਜਿਸ ਦੇ ਕੁਲ 10 ਛੰਦ ਹਨ, ਦੀ ਸਖੇਪ ਵਾਰਤਾ ਇਓ ਹੈ।
ਲਵ ਬੰਸ਼ੀ ਰਾਜੇ ਨੇ ਆਪਣੇ ਦੂਤ ਨੂੰ ਇਕ ਪੱਤਰ ਦੇ ਕੇ ਕਾਸ਼ੀ ਭੇਜਿਆ ਕਿ ਆਓ ਭਰਾਵੋ ਆਪਾ ਰਾਜੀਨਾਮਾ ਕਰ ਲਈਏ। ਦੂਤ ਦੀ ਬੇਨਤੀ ਮੰਨ ਕੇ ਬੇਦੀਆਂ (ਜਿਨੈ ਬੇਦ ਪਠਿਯੋ ਸੁ ਬੇਦੀ ਕਹਾਏ) ਨੇ ਮਦ੍ਰ ਦੇਸ ਨੂੰ ਚਾਲੇ ਪਾ ਦਿੱਤੇ। ਰਾਜੇ ਨੇ ਉਹਨਾਂ ਦਾ ਬੁਹਤ ਸਤਿਕਾਰ ਕੀਤਾ ਤੇ ਵੇਦਾ ਦਾ ਪਾਠ ਸੁਣਿਆ। ਚੌਥੇ ਵੇਦ ਦੇ ਪਾਠ ਵੇਲੇ ਰਾਜਾ ਵੈਰਾਗ ਵਿਚ ਆ ਗਿਆ ਅਤੇ ਸਾਰਾ ਰਾਜ-ਭਾਗ ਵੇਦੀਆਂ ਨੂੰ ਸੰਭਾਲ ਕੇ ਰਾਜੇ ਨੇ ਬਨਵਾਸ ਧਾਰਨ ਕਰ ਲਿਆ। ਬੇਦੀ ਰਾਜ ਪ੍ਰਾਪਤ ਕਰਕੇ ਬਹੁਤ ਹੀ ਪ੍ਰਸੰਨ ਹੋਏ ਅਤੇ ਸੋਢੀਆਂ ਨੂੰ ਵਰ ਦਿੱਤਾ ਕਿ ਕਲਯੁਗ ਵਿਚ ਜਦੋ ਅਸੀ ਨਾਨਕ ਬਣ ਕਿ ਆਵਾਗੇ ਤਾਂ ਤੁਹਾਨੂੰ ਬੁਹਤ ਹੀ ਮਾਣ-ਸਤਿਕਾਰ ਦੇਵਾਗੇ।
ਬੇਦੀ ਭਯੋ ਪ੍ਰਸੰਨ ਰਾਜ ਕਹ ਪਾਇਕੈ। ਦੇਤ ਭਯੋ ਬਰਦਾਨ ਹੀਐ ਹੁਲਸਾਇਕੈ।
ਜਬ ਨਾਨਕ ਕਲ ਮੈ ਹਮ ਆਨਿ ਕਹਿਇ ਹੈ। ਹੋ ਜਗਤ ਪੁਜ ਕਰਿ ਤੋਹਿ ਪਦੁ ਪਾਇ।7
ਤ੍ਰਿਤੀਯ ਬੇਦ ਸੁਨਬੇ ਤੁਮ ਕੀਆ। ਚਤੁਰ ਬੇਦ ਸੁਨਿ ਭੂਅ ਕੋ ਦੀਆ।
ਤੀਨ ਜਨਮ ਹਮਹੂੰ ਜਬ ਧਰਿ ਹੈ। ਚੌਥੇ ਜਨਮ ਗੁਰੁ ਤੁਹਿ ਕਰਿ ਹੈ।9
ਉਤ ਰਾਜਾ ਕਾਨਨਹਿ ਸਿਧਾਯੋ। ਇਤ ਇਨ ਰਾਜ ਕਰਤ ਸੁਖ ਪਾਯੋ।
ਖਹਾ ਲਗੇ ਕਰਿ ਕਥਾ ਸੁਨਾਊ। ਗ੍ਰਥੰ ਬਢਨ ਤੇ ਅਧਿਕ ਡਰਾਊ।10
ਕਿਉਕਿ ਵੈਰਾਗ ਚੌਥੇ ਵੇਦ ਦੀ ਕਥਾਂ ਸੁਨਣ ਵੇਲੇ ਆਇਆ ਸੀ ਇਸ ਲਈ ਗੁਰ ਗੱਦੀ ਵੀ ਚੌਥੇ ਥਾ ਹੀ ਵਾਪਸ ਦੇਣੀ ਸੀ।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਲਵੀ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਸਤੁ ਸੁਭਮ ਸਤੁ ।4
ਹੁਣ ਸ਼ੁਰੂ ਹੁੰਦੀ ਹੈ ਪੰਜਵੇਂ ਅਧਿਆਏ ਪਾਤਸਾਹੀ ਬਰਨਨੰਦੀ ਵਾਰਤਾ ਜਿਸ ਦੇ ਕੁਲ 16 ਛੰਦ ਹਨ।
ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ।
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ।4
ਸ੍ਰੀ ਨਾਨਕ ਅੰਗਦਿ ਕਰ ਮਾਨਾ। ਅਮਰ ਦਾਸ ਅੰਗਦ ਪਹਿਚਾਨਾ।
ਅਮਰ ਦਾਸ ਰਾਮਦਾਸ ਕਹਾਯੋ। ਸਾਧਨ ਲਖਾ ਮੂੜ ਵਹਿ ਪਾਯੋ।9
ਰਾਮਦਾਸ ਹਰਿ ਸੋ ਮਿਲਿ ਗਏ। ਗੁਰਤਾ ਦੇਤ ਅਰਜੁਨਹਿ ਭਏ।
ਜਬ ਅਰਜੁਨ ਪ੍ਰਭ ਲੋਕਿ ਸਿਧਾਏ। ਹਰਿ ਗੋਬਿੰਦ ਤਿਹ ਠਾ ਠਹਰਾਏ।11
ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ। ਹਰੀ ਰਾਇ ਤਿਹ ਠਾ ਬੈਠਾਰੇ।
ਹਰੀ ਕ੍ਰਿਸਨਿ ਤਿਨ ਕੇ ਸੁਤ ਵਏ। ਤਿਨ ਤੇ ਤੇਗ ਬਹਾਦਰ ਭਏ।12
ਤਿਲਕ ਜੰਞੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ।
ਸਾਧਨ ਹੇਤ ਇਤੀ ਜਿਨਿ ਕਰੀ। ਸੀਸੁ ਦੀਯਾ ਪਰੁ ਸੀ ਨ ਉਚਰੀ।13
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ।16
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸਾਹੀ ਬਰਨਨੰ ਨਾਮ ਪੰਚਮੋ ਧਿਆਉ ਸਮਾਪਤ ਸਤ ਸੁਭਮ ਸਤੁ। 5215
ਛੇਵੈ ਅਧਿਆਏ, ਜਿਸ ਦੇ ਕੁਲ 64 ਛੰਦ ਹਨ, ਵਿਚ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਥਾ ਅਰੰਭ ਕਰਦੇ ਹਨ।
ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ।
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਭਿਤ ਹੈ ਤਹਾਂ।1
ਖਾਨਦਾਨੀ ਲੜਾਈ ਦਾ ਅਰੰਭ ਤਾਂ ਦੂਜੇ ਅਧਿਆਏ ਦੇ 33 ਵੇਂ ਛੰਦ ਤੋ ਸ਼ੁਰੂ ਹੂੰਦਾ ਹੈ ਅਤੇ ਇਸ ਦਾ ਪੂਰਾ ਸ਼ਬਦ ਚਿੱਤਰ ਤੀਜੇ ਅਧਿਆਏ ਵਿਚ ਖਿਚਿਆ ਗਿਆ ਹੈ ਜਿਸ ਦੇ ਕੁਲ 52 ਛੰਦ ਹਨ। ਵੇਦੀਆਂ ਦੀ ਘਰੇਲੂ ਲੜਾਈ ਦਾ ਵਰਨਣ ਪੰਜਵੇਂ ਅਧਿਆਏ ਦੇ ਸਿਰਫ ਪਹਿਲੇ ਹੀ ਛੰਦ ਵਿਚ ਹੈ ਇਸ ਤਰ੍ਹਾਂ ਸ੍ਰ਼ਿਸ਼ਟੀ ਦੇ ਅਰੰਭ ਹੋਣ ਤੋ ਲੈ ਕੇ 20 ਪਿਡਾਂ ਦੀ ਮਾਲੀ ਤੱਕ ਦੀ ਕਹਾਣੀ ਦਾ ਜਿਕਰ ਸਿਰਫ ਇਕ ਅਧਿਆਏ ਵਿਚ ਹੀ ਕੀਤਾ ਗਿਆ ਹੈ। (ਕੁਲ 52 ਛੰਦ) ਜਦੋ ਕਿ ਪੂਰੀ ਲਿਖਤ ਦੇ 14 ਅਧਿਆਏ ਅਤੇ 471 ਛੰਦ ਹਨ। ਤੀਜਾ ਅਧਿਆਏ ਅਸਲ ਲਿਖਤ ਵਿਚ ਪੰਨਾ 49 ਤੋਂ ਅਰੰਭ ਹੁੰਦਾ ਹੈ ਅਤੇ ਪੰਨਾ 52 ਤੇ ਖਤਮ ਹੋ ਜਾਦਾ ਹੈ ਜਿਸ ਦੇ ਕੁਲ ਸਾਢੇ ਤਿੰਨ ਪੰਨੇ ਬਣਦੇ ਹਨ । ਡਾ: ਜੋਧ ਸਿੰਘ ਜੀ ਨੇ 100 ਪੰਨਾ ਕਿਸ ਹਿਸਾਬ ਨਾਲ ਗਿਣਿਆ ਹੈ? ਜਦੋ ਕਿ ਪੂਰਾ ਬਚਿਤ੍ਰ ਨਾਟਕ ਹੀ ਅਸਲ ਲਿਖਤ ਵਿਚ ਪੰਨਾ 39 ਤੋ 73 ਪੰਨੇ ਤੱਕ, ਕੁਲ 35 ਪੰਨਿਆ ਵਿਚ ਦਰਜ ਹੈ। ਡਾ: ਜੋਧ ਸਿੰਘ ਜੀ ਨੇ ਬਿਆਨ ਕੀਤਾ ਹੈ: ਅਨੂਵਾਦਕ ਨੂੰ ਦਰਅਸਲ ਇੱਕ-ਇੱਕ ਲਾਈਨ ਪੜ੍ਹਨੀ ਪੈਦੀ ਹੈ ਉਹ ਛੱਡ ਨਹੀ ਸਕਦਾ।ਦੂਜੇ ਅਧਿਆਇ ਦਾ ਨਾਮ ਹੀ ਸ਼ੁਭ ਬੰਸ ਬਰਨਨਹੈ, ਕੀ ਆਪ ਜੀ ਨੇ ਇਕ ਇਕ ਲਾਈਨ ਨੂੰ ਨਹੀ ਪੜ੍ਹਿਆ? ਆਪ ਜੀ ਦਾ ਕਹਿਣਾ ਕਿ ਉਹ ਖਾਨਦਾਨ ਦੱਸਣ ਵਾਸਤੇ ਨਹੀ ਹੈ’, ਇਹ ਕੋਰਾ ਝੂਠ ਹੈ। ਜਦੋ ਕਿ ਅਧਿਆਏ ਦਾ ਨਾਮ ਹੀ ਸ਼ੁਭ ਬੰਸ ਬਰਨਨਹੈ। ਜੋਧ ਸਿੰਘ ਜੀ, ਤੁਸੀ ਆਪਣੀ ਫੋਕੀ ਦਲੀਲ ਨੂੰ ਸਹੀ ਸਾਬਤ ਕਰਨ ਲਈ 33 ਗੁਣਾ ਵਧਾ ਕੇ ਗੱਲ ਕੀਤੀ ਹੈ।
ਇਹ ਸਾਰੀ ਕਹਾਣੀ ਸਿੱਖਾਂ ਨੂੰ ਲਭ-ਕੁਸ ਦੀ ਸੰਤਾਨ ਸਾਬਤ ਕਰਨ ਲਈ ਕਿਸੇ ਛਾਤਰ ਦਿਮਾਗ ਦੀ ਉਪਜ ਹੈ। ਸਿੱਖਾਂ ਦੀ ਸ਼ਕਲੋ ਸੂਰਤ ਵਾਲੇ ਬਿਪ੍ਰਬਾਦੀ ਇਸ ਦਾ ਪ੍ਰਚਾਰ ਕਰ ਰਹੇ ਹਨ ਜਿਸ ਦੀ ਜਿਊਦੀ ਜਾਗਦੀ ਤਸਵੀਰ ਡਾ: ਜੋਧ ਸਿੰਘ ਜੀ ਸਮੇਤ ਅਗਿਆਨੀ ਪੂਰਨ ਸਿੰਘ ਹੈ, ਜੋ ਇਸ ਵਿਚਾਰ ਗੋਸ਼ਟੀ ਵਿਚ ਵੀ ਸ਼ਾਮਲ ਸੀ। ਅਗਿਆਨੀ ਪੂਰਨ ਸਿੰਘ ਨੇ ਵੀ ਇਸੇ ਹੀ ਬਚਿਤ੍ਰ ਨਾਟਕਚੋਂ ਪੜ੍ਹ ਕਿ ਹੀ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਦੱਸਿਆ ਸੀ। ਇਕ ਹੋਰ ਸਬੂਤ, ਟਕਸਾਲ ਦੀ ਵੱਡਅਕਾਰੀ ਪੁਸਤਕ ਗੁਰਬਾਣੀ ਪਾਠ ਦਰਪਣਵਿਚ ਪਵਿਤ੍ਰ ਗੁਰ ਬੰਸਾਵਲੀਪੰਨਾ 11 ਤੇ ਵੀ ਇਹ ਦਰਜ ਹੈ। ਯਾਦ ਰਹੇ ਇਸ ਸਮਾਗਮ ਦਾ ਕਰਤਾ-ਧਰਤਾ ਭਾਈ ਹਰਨਾਮ ਸਿੰਘ ਧੁਮਾ ਸੀ।
ਡਾ: ਜੋਧ ਸਿੰਘ ਜੀ ਦੇ ਬਚਨ ਕਿ ਇਹੋ ਹੀ ਗੱਲ ਇਧਰ ਚਰਿਤ੍ਰੋ ਪਾਖਿਆਨਾ ਵਿਚ ਵੀ ਹੈ ਔਰਤਾਂ ਦੀਆ ਕਹਾਣੀ ਨੇ, ਇਹ ਬਿਲਕੁਲ ਗਲਤ ਹੈ। ਸਾਰੀਆਂ ਇਸਤਰੀਆਂ ਦੀਆ ਕਹਾਣੀਆ ਨਹੀ ਨਹੀ ਸਗੋ ਘੱਟੋ-ਘੱਟੋ 20 ਕਹਾਣੀਆਂ ਮਰਦਾ ਦੇ ਨਾਲ ਵੀ ਸਬੰਧਤ ਹਨ ਕਿ ਇਹ ਵੀ ਧੂੜ ਧੋਦੇ ਜੇ ਬੁਹਤ। ਇਹ ਵੀ ਮਾੜੇ ਹੁੰਦੇ ਜੇ ਕਈ। ਸਾਰੇ ਹੀ ਨਾ ਚੰਗੇ ਹੁੰਦੇ ਨਾ ਮਾੜੇ ਹੁੰਦੇ ਲੇਕਿਨ ਜਿਹੜੇ ਮਾੜੇ ਵਿਅਕਤੀ ਨੇ , ਮਾੜੇ ਚਰਿਤ੍ਰ ਨੇ ਉਹਨਾ ਤੋ ਬਚਣ ਦੀ ਹਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹ ਥਾ-ਥਾ ਤੇ ਸਾਨੂੰ ਉਪਦੇਸ਼ ਵੀ ਦਿੱਤੇ ਹਨ। ਕਿ ਸੁਧਿ ਜਬ ਤੇ ਤੁਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ। ਨਿਜ ਨਾਰੀ ਕੇ ਸੰਗ। ਮੈ ਤੇ ਕਹਿਨਾ ਕਿ ਇਕਲਾ ਇਕ ਐਹੋ ਐਡਿਕਟ ਜੇਹੜਾ ਹੈ, ਜਿਹੜੀ ਇਜੰਕਸ਼ਨ ਹੈ ਨਿਜ ਨਾਰੀ ਕਿ ਸੰਗ ਨੇਹੁ ਤੁਮ ਨਿਤ ਬਢੈਯਹੁ। ਅੱਜ ਏਡਜ ਤੋ ਸਾਰੀ ਦੁਨੀਆ ਤਰੱਸਤ ਹੈ ਕਿ ਜੇ ਸਿੱਖ ਏਸ ਗੱਲ ਨੂੰ ਹੀ ਮੰਨ ਲੈਣ ਕਿ ਜਿਨ ਨਾਰੀ ਕੇ ਸੰਗ ਹੀ ਨੇਹੁ ਰੱਖਣਾ ਹੈ ਤਾਂ ਸ਼ਾਇਦ ਇਹ ਜੇਹੜੀ ਬਿਮਾਰੀ ਹੈ ਘੱਟੋ ਘੱਟ ਸਿੱਖਾਂ ਵਿਚ ਤਾ ਨਹੀ ਫੈਲ ਸਕਦੀ।ਡਾ: ਜੋਧ ਸਿੰਘ ਜੀ ਇਹ ਪੰਗਤੀਆਂ ਗੁਰੂ ਜੀ ਨੇ ਕਦੋ, ਕਿਥੇ, ਅਤੇ ਕਿਉ ਉਚਾਰਨ ਕੀਤੀਆਂ ਸਨ ?
ਅਖੌਤੀ ਦਸਮ ਗ੍ਰੰਥ ਵਿਚ ਦਰਜ ਤ੍ਰਿਯਾ ਚਰਿਤ੍ਰ (ਕੰਜਰ ਕਵਿਤਾ) ਵਿਚ ਦਰਜ, ਚਰਿਤ ਨੰ: 21, 22 ਅਤੇ 23 ਦੀ ਇਹ ਕਹਾਣੀ, ਜਿਸ ਨੂੰ ਪਿਆਰਾ ਸਿੰਘ ਪਦਮ ਨੇ ਗੁਰੂ ਜੀ ਦੀ ਹੱਡ ਬੀਤੀ ਲਿਖਿਆ ਹੈ।
(ਦਸਮ ਗ੍ਰੰਥ ਦਰਸ਼ਨ ਪੰਨਾ 125) ਦੀ ਅਸਲ ਕਹਾਣੀ ਇਓ ਹੈ।
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਸੀ । 2 । ਉਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ।4। ਇਕ ਧਨਵਾਨ ਇਸਤਰੀ ਉਥੋ ਦੇ ਰਾਜੇ ਤੇ ਮੋਹਿਤ ਹੋ ਗਈ ।5। ਮਗਨ ਨਾਮ ਦਾ ਵਿਅਕਤੀ ਜੋ ਰਾਜੇ ਦਾ ਦਾਸ ਸੀ, ਨੂੰ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿਚ ਆਕੇ ਰਾਜੇ ਨੁੰ ਬੇਨਤੀ ਕੀਤੀ ਜੋ ਮੰਤ੍ਰ ਆਪ ਸਿਖਣਾ ਚਾਹੁੰਦੇ ਹੋ ਉਹ ਮੇਰੇ ਹੱਥ ਆ ਗਿਆ ਹੈ, ‘ਸਿਖਯੋ ਚਹਤ ਜੋ ਮੰਤ੍ਰ ਤੁਮ ਸੋ ਅਯੋ ਮੁਰ ਹਾਥਜੋ ਮੈ ਕਰਨ ਨੂੰ ਕਹਾਂ ਹੁਣ ਤੁਸੀ ਉਹੋ ਕਰੋ,9। ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ ।10। ਡਾ: ਜੋਧ ਸਿੰਘ ਜੀ ਉਹ ਅਜੇਹਾ ਕਿਹੜਾਂ ਮੰਤਰ ਸੀ ਜਿਸ ਨੂੰ ਸਿੱਖਣ ਵਾਸਤੇ ਗੁਰੂ ਜੀ ਨੂੰ ਰਾਤ ਸਮੇਂ ਭੇਸ ਬਦਲ ਕਿ ਕਿਸੇ ਪਰਾਈ ਔਰਤ ਦੇ ਡੇਰੇ ਤੇ ਜਾਣਾ ਪਿਆਂ?
ਇਸਤਰੀ ਨੇ ਫੁਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ।11। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ ।12। ਜਦੋ ਇਸਤਰੀ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ ਤਾਂ ਰਾਜਾ ਸੋਚੀ ਪੈ ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ ਕਰਕੇ ਨਰਕ ਵਿਚ ਪੈਣ ਤੋਂ ਡਰਦਾ ਹਾਂ। 14। ਰਾਜੇ ਦਾ ਜਵਾਬ ਸੁਣ ਕੇ ਇਸਤਰੀ ਨੇ ਕਿਹਾ ਕਿ ਕੀ ਹੋਇਆ ਜੇ ਤੁਸੀ ਪੂਜਣ ਯੋਗ ਹੋ ਕ੍ਰਿਸ਼ਨ ਵੀ ਤਾਂ ਜਗਤ ਵਿਚ ਪੂਜੇ ਜਾਂਦੇ ਸਨ । ਉਹ ਵੀ ਤਾਂ ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ ਉਹ ਤਾਂ ਨਰਕ ਵਿਚ ਨਹੀ ਪਏ।20। ਮੇਰੇ ਸਰੀਰ ਵਿਚ ਕਾਮ ਦੀ ਅਗਨੀ ਬੁਹਤ ਫੈਲ ਗਈ ਹੈ ਇਸ ਨੂੰ ਸ਼ਾਂਤ ਕਰੋ ਨਹੀ ਤਾਂ ਮੈ ਇਸ ਅਗਨੀ ਵਿਚ ਸੜ ਕੇ ਮਰ ਜਾਵਾਂਗੀ। 22। ਰਾਜੇ ਨੇ ਕਿਹਾ ਕਿ ਰੁਦ੍ਰ (ਸ਼ਿਵਜੀ ) ਦਾ ਧਿਆਨ ਧਰ, ਪਰ ਮੇ ਤੇਰੈ ਨਾਲ ਕਾਮ-ਕ੍ਰੀੜਾ ਨਹੀ ਕਰਾਂਗਾ। 24। ਨੂਪ ਕੁਅਰਿ (ਨੂਪ ਕੌਰ) ਨੇ ਕਿਹਾ ਕਿ ਹੇ ਪ੍ਰਿਯ! ਜੇ ਤੁਸੀ ਮੇਰੇ ਨਾਲ ਅਜੇਹਾ ਕਰੋਗੇ ਤਾਂ ਨਰਕ ਵਿਚ ਨਹੀ ਪਵੋਗੇ, ਕੋਈ ਇਸ ਭੇਦ ਨੂੰ ਨਹੀ ਜਾਣ ਸਕੇਗਾ, ਲੋਕ ਤੁਹਾਡੀ ਨਿੰਦਿਆ ਨਹੀ ਕਰਨਗੇ। ਲੋਕ ਤੁਹਾਡੇ ਡਰ ਤੋ ਭੈ ਭੀਤ ਹਨ।27। ਹੇ ਮਿਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ। 28। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ ਹੋਵੇ ਮੈ ਤਾ ਅਪਜਸ ਹੋਣ ਤੋ ਡਰਦਾ ਹਾ।29। ਨੂਪ ਕੌਰ ਫੇਰ ਜਿਦ ਕਰਦੀ ਹੈ ਪਰ ਰਾਜੇ ਕਿ ਕਿਹਾ ਹੁਣ ਮੈ ਉਚ ਕੁਲ (ਛਤ੍ਰੀ) ਵਿਚ ਹਾਂ, ਫੇਰ ਮੇਰਾ ਜਨਮ ਨੀਚ ਕੁਲ ਵਿਚ ਹੋਵੇਗਾ ,ਅੋਰਤ ਨੇ ਕਿਹਾ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਜੇ ਅੱਜ ਤੁਸੀ ਮੈਨੂੰ ਸ਼ਾਂਤ ਨਾ ਕੀਤਾਂ ਤਾਂ ਮੈ ਜ਼ਹਿਰ ਪੀ ਕੇ ਮਰ ਜਾਵਾਂਗੀ। 33। ਰਾਜੇ ਨੂੰ ਡਰ ਹੈ ਕਿ ਜੇ ਇਸ ਨੇ ਮੈਨੂੰ ਭਗਵਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ ਨਰਕ ਵਿਚ ਜਾਣਾ ਹੀ ਪਵੇਗਾ। 36। ਅੋਰਤ ਦਾ ਦਬਕਾ,‘ਤੋਹਿ ਮਾਰਿ ਕੈਸੇ ਜਿਯੋਸੁਣ ਕੇ ਰਾਜਾ ਸੋਚੀ ਪੈ ਗਿਆ। ਜੇ ਇਸ ਨਾਲ ਰਮਣ ਕਰਾਂ ਤਾਂ ਧਰਮ ਜਾਦਾ ਹੈ ਜੇ ਭਜਦਾ ਹਾ ਤਾਂ ਮੋਤ।41। ਹੁਣ ਰਾਜਾ ਇਸਤਰੀ ਨਾਲ ਚਰਿਤ੍ਰ ਖੇਡਦਾ ਹੈ ਤੇ ਉਸ ਦੀ ਖੁਬਸੁਰਤੀ ਦੀ ਉਵੇਂ ਹੀ ਸਿਫਤ ਕਰਦਾ ਹੈ ਜਿਵੇ ਵਾਰਸ਼ ਨੇ ਹੀਰ ਦੀ ਕੀਤੀ ਸੀ। 44। ਪਰ ਇਸਤਰੀ ਰਾਜੇ ਦੀ ਚਾਲ ਨੂੰ ਨਹੀ ਸਮਝ ਸਕੀ, ਰਾਜੇ ਨੇ ਫੇਰ ਇਸਤਰੀ ਨੂੰ ਸਮਝਾਉਣ ਲਈ ਕਿਹਾ ,
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51
ਜਿਵੇਂ ਪਰ ਨਾਰੀ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ, ਇਸੇ ਤਰਾਂ ਹੀ ਇੰਦਰ ਦੀ ਵੀ ਬਦਨਾਮੀ ਹੋਈ ਸੀ, ਪਰ ਨਾਰੀ ਕਾਰਨ ਹੀ ਰਾਵਣ ਅਤੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ। 52। ਹੇ ਬਾਲਾ ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੁਤੱਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ ।54। ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ।55। ਚੋਰ-ਚੋਰ ਦਾ ਸ਼ੋਰ ਸੁਣਕੇ ਡੌਰ ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਚਾਦਰ ਛਡ ਕੇ ਭੱਜ ਗਿਆ।
ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ60। ( ਇਕੀਹਵੇ ਚਰਿਤ੍ਰ ਦੀ ਸਮਾਪਤੀ। ਚਲਦਾ)
ਚੋਰ ਕੀ ਬਾਤ ਸੁਨਕਰ ਰਾਜਾ ਡਰਕਰ ਉਠਾ ਔਰ ਜੁਤਾ ਭੀ ਭੁਲਕਰ ਭਾਗਨੇ ਲਗਾ॥1॥ ਚੋਰ ਕੀ ਪੁਕਾਰ ਸੁਨਕਰ ਸਭੀ ਜਾਗ ਗਏ ਔਰ ਲੋਗੋਂ ਨੇ ਰਾਜਾ ਕੋ ਭਾਗਨੇ ਨਹੀ ਦਿਆ ਤਥਾ ਪਾਂਚ-ਸਾਤ ਕਦਮ ਕੇ ਬਾਦ ਹੀ ਉਸਸੇ ਆ ਮਿਲੇ॥2॥ ਚੌਪਈ॥ ਚੋਰ ਕੀ ਪੁਕਾਰ ਸੁਨ ਕਰ ਸਭੀ ਭਾਗੇ ਔਰ ਉਸ ਰਾਜਾ ਕੇ ਖਿਲਾਫ ਤਲਬਾਰੇਂ ਨਿਕਾਲ ਲੀਂ। ਵੇ ਲੋਗ ਚਿਲਾਨੇ ਲਗੇ ਕਿ ਜਾਨੇ ਨਹੀ ਦੇਂਗੇ ਔਰ ਹੇ ਤਸਕਰ! ਤੁਮਹੇਂ ਜਮਲੋਗ ਭੇਜੇਗੇ॥3॥ ਦੋਹਾ॥ ਆਗੇ ਪੀਛੇ, ਦਾਏਂ-ਬਾਏਂ ਸਭੀ ਦਿਸ਼ਾਓ ਸੇ ਉਸੇ ਘੇਰ ਲਿਆ। ਰਾਜਾ ਨੇ ਯਤਨ ਤੋ ਕਿਆ ਪਰ ਭਾਗਨੇ ਕੇ ਲਿਏ ਕੋਈ ਰਾਸਤਾ ਨਹੀਂ ਬਚਾ॥4॥ ਲੋਗੋਂ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ-ਚੋਰ ਕਹ ਕਰ ਦੋ-ਤੀਨ ਡੰਡੇ ਮਾਰਕਰ ਪਕੜ ਲਿਆ॥5॥ ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੁਰਛਤ ਹੋ ਗਿਆ। ਲੋਗੋਂ ਮੇ ਕੋਈ ਵੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥6॥ (ਡਾ: ਜੋਧ ਸਿੰਘ ਦਾ ਟੀਕਾ (ਹਿੰਦੀ) ਸੈਚੀ ਤੀਜੀ ਪੰਨਾ 227) (ਬਾਈਵੇਂ ਚਰਿਤ੍ਰ ਦੀ ਸਮਾਪਤੀ। ਚਲਦਾ)
ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ। 1। ਉਧਰ ਔਰਤ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁਤੀ ਅਤੇ ਪਾਮਰੀ ਸਭ ਨੂੰ ਵਿਖਾ ਦਿੱਤੀ। 2। ਇਧਰ ਰਾਜੇ ਨੇ ਕਿਹਾ ਕਿ ਸਾਡੀ ਜੁਤੀ ਤੇ ਪਾਮਰੀ ਚੋਰੀ ਹੋ ਗਏ ਹਨ।( ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀ ਆਵੇਗਾ। 3। ਇਹ ਬਚਨ ਸੁਣਕੇ ਸੇਵਕਾ ਨੇ ਉਸ ਔਰਤ ਬਾਰੇ ਦੱਸ ਦਿੱਤਾ। 4 । ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ।।5। ਸੇਵਕਾਂ ਨੇ ਔਰਤ ਨੂੰ ਜੁਤੀ ਤੇ ਪਾਮਰੀ ਸਮੇਤ ਰਾਜੇ ਅੱਗੇ ਲਿਆ ਹਾਜ਼ਰ ਕੀਤਾ ।6। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਡਾ: ਜੋਧ ਸਿੰਘ ਜੀ ਹੁਣ ਝੂਠ ਕੋਣ ਬੋਲ ਰਿਹਾ ਹੈ? ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ ਨਿਕਲੀ । ਰਾਜੇ ਨੇ ਤਰੀਕ ਅੱਗੇ ਪਾ ਦਿੱਤੀ। ।9। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਇਕਾਂਤ ਵਿਚ ਸਾਰੀ ਗੱਲ ਕੀਤੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਬੰਨ੍ਹ ਦਿੱਤੀ। 12
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12। (ਤੇਈਸਵੋ ਚਰਿਤ੍ਰ ਸਮਾਪਤ। ਸਤੁ ਸੁਭਮ ਸਤੁ)
ਇਹ ਹੈ ਉਹ ਪੂਰੀ ਕਹਾਣੀ ਜਿਸ ਵਿਚੋ ਦੋ ਪੰਗਤੀਆਂ ਲੈਕੇ ਡਾ: ਜੋਧ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕਰਨ ਦਾ ਕੋਝਾ ਯਤਨ ਕੀਤਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਦੋ ਪੰਗਤੀਆਂ ਗੁਰੂ ਜੀ ਦੀਆਂ ਹਨ ਤਾਂ ਬਾਕੀ ਸਾਰੀ ਕਹਾਣੀ ਕਿਸ ਦੀ ਹੈ? ਕਹਾਣੀ ਮੁਤਾਬਿਕ ਇਹ ਸਿਖਿਆ ਗੁਰੂ ਤੇਗ ਬਹਾਦਰ ਜੀ ਵਲੋ ਬਾਲਕ ਗੋਬਿੰਦ ਰਾਏ ਨੂੰ ਦਿੱਤੀ ਗਈ ਸੀ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ 9 ਸਾਲ ਦੇ ਸਪੁੱਤਰ ਨੂੰ ਅਜੇਹੀ ਸਿਖਿਆ ਦੇਣ ਦੀ ਲੋੜ ਕਿਉ ਪਈ? ਕੀ ਅੱਜ ਵੀ ਕੋਈ ਪਿਤਾਂ ਆਪਣੇ 9 ਸਾਲ ਦੇ ਬੱਚੇ ਨੂੰ ਅਜੇਹੀ ਸਿਖਿਆਂ ਦਿੱਦਾ ਹੈ? ਉਹ ਕਿਹੜਾ ਮੰਤਰ ਸੀ ਜਿਸ ਨੂੰ ਸਿੱਖਣ ਲਈ ਗੁਰੂ ਜੀ ਨੂੰ ਰਾਤ ਦੇ ਸਮੇ ਭੇਸ ਬਦਲ ਕਿ ਉਸ ਅੋਰਤ ਦੇ ਡੇਰੇ ਤੇ ਜਾਣਾ ਪਿਆ? ਡਾ: ਜੋਧ ਸਿੰਘ ਜੀ, ਆਪਣਾ ਸਮਾਨ ਛੱਡ ਕੇ ਚੋਰਾਂ ਵਾਂਗੂ ਭੱਜਣ ਵਾਲਾ ਫਿਰ ਕੌਣ ਸੀ? ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ। ਦਾੜੀ ਕਿਸ ਦੀ ਫੜੀ ਗਈ ਸੀ ਅਤੇ ਪੱਗ ਕਿਸ ਦੀ ਲਾਂਹੀ ਗਈ ਸੀ? (ਲੋਗੋਂ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ-ਚੋਰ ਕਹ ਕਰ ਦੋ-ਤੀਨ ਡੰਡੇ ਮਾਰਕਰ ਪਕੜ ਲਿਆ) ਅਨੂਪ ਕੌਰ ਨੂੰ 40,000 ਟੱਕਾਂ ਸਲਾਨਾ ਕਿਸ ਨੇ ਅਤੇ ਕਿਉ ਦਿੱਤਾ?
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥ 12
ਆਪ ਜੀ ਦੇ ਬਚਨ ਕਿ ਇਹ ਇਸਤਰੀਆਂ ਦੀਆ ਕਹਾਣੀਆ ਨਹੀ ਸਗੋ ਘੱਟੋ-ਘੱਟੋ 20 ਕਹਾਣੀਆਂ ਮਰਦਾ ਦੇ ਨਾਲ ਵੀ ਸਬੰਧਤ ਹਨ। ਉਪ੍ਰੋਕਤ 21,22,23 ਦੇ ਨਾਲ ਨਾਲ 15,16 ਅਤੇ 71 ਨੰ: ਵੀ ਪੁਰਖ ਚਰਿਤਰਹੀ ਹਨ ਜਿੰਨਾਂ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਜੀ ਦੀ ਹੱਡ ਬੀਤੀ ਹੀ ਲਿਖਿਆ ਹੈ (ਦਸਮ ਗ੍ਰੰਥ ਦਰਸ਼ਨ ਪੰਨਾ 125)
ਡਾ: ਜੋਧ ਸਿੰਘ ਜੀ, ਕੀ ਹੁਣ ਤੁਸੀ ਗੁਰੂ ਗੋਬਿੰਦ ਸਿੰਘ ਜੀ ਵੀ ਧੂੜ ਧੋਣਿਆਂ ਵਿਚ ਸ਼ਾਮਲ ਨਹੀ ਕੀਤਾ? ਭਾਨਮਤੀ ਦੇ ਪੁੱਤਰ ਦਾ ਪਿਤਾ ਕੋਣ ਸੀ? (ਚਰਿਤ੍ਰ 15) ਸੱਤ ਵਾਰ ਕਸ਼ੀਦੀ ਹੋਈ ਸ਼ਰਾਬ ਕਿਸ ਨੇ ਮਗਵਾਈ ਸੀ? ਛਜੀਆ ਨੂੰ 60 ਮੋਹਰਾਂ ਕਿਸ ਨੇ ਦਿੱਤੀਆਂ ਸਨ? (ਚਰਿਤ੍ਰ 16)। ਲੋਕਾਂ ਦੀਆਂ ਪੱਗਾਂ ਲਾਹ ਕੇ ਵੇਚਣ ਵਾਲਾ ਕੌਣ ਹੋਇਆ? "ਬਚੀ ਸੁ ਬੇਚਿ ਤੁਰਤ ਤਹਿੰ ਲਈ"। (ਚਰਿਤ੍ਰ 71) ਡਾ: ਜੋਧ ਸਿੰਘ ਜੀ, ਲੜਾਈ ਤਾਂ ਸੌਂਕਣਾ ਵਿਚ ਸੀ ਬੱਚੇ ਨੂੰ ਸਜਾ ਅਜੇਹੀ ਘਣਾਊਣੀ ਸਜਾ (ਗੁਦਾ ਵਿਚ ਭੱਖੜੈ ਦਾ ਕੰਡਾ ) ਕਿਉਂ ਦਿੱਤੀ ਗਈ, ਉਸ ਦਾ ਕੀ ਕਸੂਰ ਸੀ?
ਸਿਸ ਕੀ ਗੁਦਾ ਗੋਖਰੂ ਦਿਯਾ ਤਾ ਤੇ ਅਧਿਕ ਦੁਖਿਤ ਤਿਹ ਕਿਯਾਂ। 5। (ਚਰਿਤ੍ਰ ਨੰ: 378)
ਚਰਿਤ੍ਰ ਨੰ: 68 ਵੀ ਪੁਰਖ ਚਰਿਤ੍ਰ ਹੀ ਹੈ ਦੱਸੋ ਕਿ ਸਾਰੇ ਪਿੰਡ ਵਾਸੀਆਂ ਨੂੰ ਅਤੇ ਹਕੀਮ ਨੂੰ ਜੋ ਪੀੜਤ ਪਿੰਡ ਵਾਸੀਆਂ ਦਾ ਹੀ ਇਲਾਜ ਕਰਨ ਲਈ ਆਇਆ ਸੀ ਇੰਨੀ ਭੱਦੀ ਕਿਸਮ ਦੀ ਸਜਾ ਕਿਉ ਮਿਲੀ?
ਕਹਯੋ ਚਮਰੁ ਤੂੰ ਸੋ ਲਗਿ ਗਈ ਅਤਿ ਹਾਸੀ ਗਦਹਾ ਕੋ ਭਈ॥30॥ (ਚਰਿਤ੍ਰ 68)
ਨੰ: 105 ਵੀ ਪੁਰਖ ਚਰਿਤ੍ਰ ਹੀ ਹੈ ਕਰੋ ਉਸ ਦੀ ਵੀ ਵਿਆਖਿਆ ਅਤੇ ਦੱਸੋ ਉਸ `ਚ ਕੀ ਸਿਖਿਆ ਮਿਲਦੀ ਹੈ।
ਇਸ ਸਮੇਲਨ ਵਿਚ ਹਰ ਬੁਲਾਰੇ ਨੇ ਬਾਰ-ਬਾਰ ਇਹ ਜਿਕਰ ਕੀਤਾ ਸੀ ਕਿ ਦਸਮ ਗ੍ਰੰਥ ਵਿਰੋਧੀ, ਇਹ ਪੰਥ ਦੋਖੀ, ਕਾਲੇ ਅਫਗਾਨੇ ਦੇ ਚੇਲੇ ਹਨ। ਡਾ: ਜੋਧ ਸਿੰਘ ਜੀ,ਦਿਓ ਉਪ੍ਰੋਕਤ ਸਵਾਲਾਂ ਦੇ ਜਵਾਬ ਪਾਠਕ ਆਪ ਹੀ ਫੈਸਲਾ ਕਰ ਦੇਣਗੇ ਕਿ ਪੰਥ ਦੋਖੀ ਅਤੇ ਆਰ ਐਸ ਐਸ ਦੇ ਏਜਂਟ ਕਾਲੇ ਅਫਗਾਨੀਏ ਹਨ ਜਾਂ ਚਿੱਟੇ ਅਫਗਾਨੀਏ!