Monday, October 4, 2010

ਹੁਕਮਨਾਮਿਆਂ ਦੀ ਸਿਆਸਤ

ਹੁਕਮਨਾਮਿਆਂ ਦੀ ਸਿਆਸਤ
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਦਿਨੀ ਇਗੰਲੈਂਡ ਵਿਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੇ ਕਨੇਡਾ ਵਿਚ ਵਾਪਰੀਆਂ ਘਟਨਾਵਾਂ ਦੀ ਯਾਦ ਤਾਜਾਂ ਕਰ ਦਿਤੀ ਹੈ। ਇਹਨਾਂ ਦੋਵਾਂ ਘਟਨਾਵਾਂ ਵਿਚ ਜੋ ਸਾਂਝ ਹੈ ਉਹ ਹੈ ਭਾਈ ਰਣਜੀਤ ਸਿੰਘ ਵਲੋ ਜਾਰੀ ਕੀਤੇ ਹੁਕਮਨਾਂਮੇ। ਕਨੇਡੇ ਦਾ ਤੱਪੜ-ਕੁਰਸੀ ਵਾਦ-ਵਿਵਾਦ ਸਾਡੇ ਇਤਹਾਸ ਦਾ ਇਕ ਕਾਲਾ ਪੰਨਾ ਬਣ ਚੁੱਕਾ ਹੈ। ਅੱਜ ਵੀ ਦੋਵੇਂ ਧਿਰਾਂ ਆਮਣੇ ਸਾਮਣੇ ਡਟੀਆਂ ਹੋਈਆ ਹਨ। ਇਗੰਲੈਡ `ਚ ਹੋਟਲਾਂ ਵਿਚ ਅਨੰਦ ਕਾਰਜ ਕਰਨ ਜਾਂ ਨਾਂ ਕਰਨ ਦੇਣ ਦਾ ਮਸਲਾ ਵੀ ਪੂਰੀ ਤਰਾਂ ਗਰਮਾ ਚੁੱਕਾ ਹੈ। ਇਹਨਾ ਤੋ ਇਲਾਵਾ ਭਾਈ ਰਣਜੀਤ ਸਿੰਘ ਵਲੋ ਹੋਰ ਵੀ ਕਈ ਹੁਕਮਨਾਮੇਂ ਜਾਰੀ ਕੀਤੇ ਗਏ ਸਨ ਜੋ ਚਰਚਾ ਦਾ ਵਿਸ਼ਾ ਬਣੇ ਰਹੇ। ਜਿਵੇ ਕੇ ਭਾਈ ਮਨਜੀਤ ਸਿੰਘ ਅਤੇ ਗਿਆਨੀ ਕੇਵਲ ਸਿੰਘ ਵਾਰੇ ਹੁਕਮਨਾਮੇ।
1978 ਵਿਚ ਇਕ ਹੁਕਮਨਾਮਾਂ ਜਾਰੀ ਹੋਇਆ ਸੀ ਜੋ ਨਕਲੀ ਨਿਰੰਕਾਰੀਆਂ ਵਾਰੇ ਸੀ। ਜਿਸ ਵਾਸਤੇ ਸ਼ੋਮਣੀ ਕਮੇਟੀ ਨੇ ਪੰਥ ਦੇ ਵਿਦਵਾਨਾਂ ਦੀ ਇਕ ਕਨਵੈਨਸ਼ਨ ਬੁਲਾ ਕੇ ਮਤਾ ਪਾਸ ਕੀਤਾ ਸੀ ਕੇ ਨਿੰਰਕਾਰੀਆਂ ਨੂੰ ਪੰਥ ਵਿਚੋ ਛੇਕ ਦਿਤਾ ਜਾਵੇ। ਇਸ ਉਪਰੰਤ ਸ: ਕਪੂਰ ਸਿੰਘ ਨੇ ਮਤਾ ਲਿਖਿਆ ਸੀ ਅਤੇ ਅਕਾਲ ਤੱਖਤ ਦੇ ਮੁਖ ਸੇਵਾਦਾਰ ਨੇ ਇਸ ਨੂੰ ਜਾਰੀ ਕੀਤਾ ਸੀ। ਸਾਰੇ ਪੰਥ ਨੇ ਇਸ ਨੂੰ ਮੰਨਿਆ ਸੀ ਪਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਰੜਾ ਜੀ ਨੇ ਇਸ ਦੀ ਉਲੰਘਣਾ ਕੀਤੀ ਸੀ, ਅਤੇ ਭਾਈ ਰਣਜੀਤ ਸਿੰਘ ਨੇ ਟੌਹੜੇ ਨੂੰ ਬਾ-ਇਜੱਤ ਬਰੀ ਕੀਤਾ ਸੀ।
ਕਈ ਹੁਕਮਨਾਮੇਂ ਅਜੇਹੇ ਵੀ ਹਨ ਜੋ ਆਪਣੀ ਪਹਿਲੀ ਸਟੇਜ ਵਿਚ ਹੀ ਦਮ ਤੋੜ ਗਏ। ਜਿਵੇ ਭਾਈ ਰਣਜੀਤ ਸਿੰਘ ਵਲੋ ਜਲੰਧਰ ਦੇ ਇਕ ਸੰਪਾਦਕ ਵਾਰੇ ਅਤੇ ਭਾਈ ਜੋਗਿੰਦਰ ਸਿੰਘ ਵੇਦਾਂਤੀ ਵਲੋ ਕਨੇਡਾ ਦੇ ਇਕ ਪੱਤਰਕਾਰ ਵਾਰੇ ਹੁਕਮਨਾਮਾਂ। ਭਾਈ ਜੋਗਿੰਦਰ ਸਿੰਘ ਵੇਦਾਂਤੀ ਵਲੋ ਸਿੰਘ ਸਭਾ ਇਟਰਨੈਸ਼ਲਨ ਦੇ ਸਰਗਰਮ ਮੈਬਰ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ ਪਰ ਅੱਗੋ ਕੋਈ ਕਾਰਵਾਈ ਨਹੀ ਕੀਤੀ ਗਈ। ਇਸੇ ਤਰਾਂ ਹੀ ਪਟਨਾਂ ਸਹਿਬ ਦੇ ਗ੍ਰੰਥੀ ਭਾਈ ਇਕਬਾਲ ਸਿੰਘ ਦੀ ਵੀ ਪਿਛਲੇ ਸਾਲ ਨੰਬਵਰ ਵਿਚ ਯੁਬਾ ਸਿਟੀ `ਚ ਕੁਰਸੀਆਂ ਵਾਲੇ ਗੁਰਦਵਾਰੇ ਵਿਚ ਜਾਣ ਕਰਕੇ ਵੇਦਾਂਤੀ ਜੀ ਵਲੋ ਸੱਦਾ ਭੇਜਿਆਂ ਗਿਆ ਸੀ, ਅਤੇ ਗਿਆਨੀ ਇਕਬਾਲ ਸਿੰਘ ਵੱਲੋ ਵੇਦਾਂਦੀ ਵਾਰੇ ਹੁਕਨਾਮਾ। ਇਹ ਹੁਕਮਨਾਮੇਂ ਵੀ ਰਾਗਮਾਲਾ ਦੀ ਸਿਆਸਤ ਹੀ ਸਾਬਤ ਹੋਏ ਹਨ।
ਕਈ ਹੁਕਮਨਾਮੇ ਅਜੇਹੇ ਵੀ ਹਨ ਜੋ ਵਾਪਸ ਲਏ ਗਏ ਹਨ। ਪ੍ਰੋ: ਗੁਰਮੁਖ ਸਿੰਘ ਵਾਲਾ ਹੁਕਮਨਾਮਾਂ ਇਸ ਦੀ ਮੁਖ ਮਿਸਾਲ ਹੈ। ਅਤੇ ਕੁਝ ਅਜੇਹੇ ਵੀ ਹਨ ਜੋ ਰੱਦ ਕੀਤੇ ਗਏ ਹਨ, ਜਿਵੇ ਗਿਆਨੀ ਪੂਰਨ ਸਿੰਘ ਵਲੋ ਭਾਈ ਰਣਜੀਤ ਸਿੰਘ ਦਾ ਬਾਦਲ ਵਾਰੇ ਅਤੇ ਵੇਦਾਤੀ ਜੀ ਵਲੋ, ਗਿਆਨੀ ਪੂਰਨ ਸਿੰਘ ਦੇ ਬੀਬੀ ਜਗੀਰ ਕੌਰ ਵਾਰੇ ਜਾਰੀ ਕੀਤੇ ਹੁਕਮਨਾਮੇ। ਇਕ ਪਾਸੇ ਪਟਨਾ ਸਾਹਿਬ ਦੇ ਮੁਖ ਸੇਵਾਦਾਰ ਇਕਬਾਲ ਸਿੰਘ ਨੇ ਮਹਿੰਦਰ ਸਿੰਘ ਰੋਮਾਣਾ ਨੂੰ ਤਨਖ਼ਾਹੀਆ ਕਰਾਰ ਦੇ ਕੇ ਪੰਥ ਚੋਂ ਛੇਕਣ ਦਾ ਬਿਆਨ ਦਿਤਾ ਤੇ ਦੂਜੇ ਪਾਸੇ ਵੇਦਾਂਤੀ ਜੀ ਵਲੋ ਅਕਾਲ ਤਖ਼ਤ ਸਾਹਿਬ ਤੋਂ ਐਲਾਣ ਕਰ ਕੇ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਰੱਦ ਕਰਨ ਦੀ ਗੱਲ ਵੀ ਹੋਈ ਹੈ। ਇਕ ਹੁਕਮਨਾਮਾ ਹੋਰ ਵੀ ਹੈ ਜੋ ਕੀਰਤਨੀਆਂ ਵਾਰੇ ਜਾਰੀ ਹੋਇਆ ਸੀ, ਕਿ ਕੋਈ ਵੀ ਕੀਰਤਨੀਆ ਕੱਚੀ ਬਾਣੀ ਨਹੀ ਪੜ੍ਹ ਸਕਦਾ। ਪਰ ਸਾਧ ਬਾਬਿਆ ਤੇ ਇਹ ਲਾਗੂ ਨਹੀ ਹੁੰਦਾਂ। ਇਕ ਹੁਕਮਨਾਮਾਂ ਅਜੇਹਾ ਵੀ ਹੈ ਜੋ ਇਸ ਨੂੰ ਜਾਰੀ ਕਰਨ ਵਾਲਿਆ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ। ਇਹ ਹੈ ਵੇਦਾਂਤੀ ਵਲੋ ਜੋਗਿੰਦਰ ਸਿੰਘ ਸਪੋਕਸਮੈਂਨ ਵਾਰੇ। ਹੁਕਮਨਾਮੇ ਨਿਜੀ ਕਾਰਨਾਂ ਕਰਕੇ ਵੀ ਜਾਰੀ ਹੋਏ ਹਨ। ਜਿਵੇ ਗੁਰਬਖ਼ਸ਼ ਸਿੰਘ ਕਾਲਾਅਫਗਾਨਾ ਵਾਲਾ।
ਕਈ ਵੇਰਾ ਅਜੇਹਾ ਸਮਾ ਵੀ ਆਇਆ ਜਦੋ ਅਖੋਤੀ ਜਥੇਦਾਰਾ ਨੇ ਅੱਖੀ ਵੇਖ ਕੇ ਵੀ ਮੱਖੀ ਨਿਗਲ ਜਾਣ ਵਿਚ ਹੀ ਭਲਾ ਸਮਝਿਆ। (ਬਾਦਲ ਤੇ ਉਸ ਦੇ ਸਾਥੀਆ ਦੇ ਗੁਰਮਤਿ ਵਿਰੋਧੀ ਕਾਰੇ) । ਇਕ ਹੁਕਮਨਮਾਂ ਜੋ ਮਿਤੀ 29.03.2000 ਨੂੰ ਜਾਰੀ ਹੋਆਿ ਸੀ, ‘‘ ਮੈਂ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੰਦਾ ਹਾਂ ਕਿ ਜਥੇਦਾਰ ਲਾਉਣ ਹਟਾਉਣ ਆਦਿ ਦਾ ਵਿਧੀ ਵਿਧਾਨ ਤਿਆਰ ਕੀਤਾ ਜਾਵੇ। ਜਥੇਦਾਰ ਦੇ ਅਧਿਕਾਰ ਅਤੇ ਵਿਦਿਅਕ ਯੋਗਤਾ ਨਿਸ਼ਚਿਤ ਕੀਤੀ ਜਾਵੇ । ਹੁਕਮਨਾਮਾ ਜਾਰੀ ਕਰਨ ਦੇ ਢੰਗ ਤਰੀਕੇ ਸੁਝਾਏ ਜਾਣ। ਧਰਮ ਅਸਥਾਨਾਂ ਨੂੰ ਰਾਜਸੀ ਲੋਕਾਂ ਦੀ ਜਕੜ ਵਿਚੋਂ ਆਜਾਦ ਕਰਾਇਆ ਜਾਵੇ...``। ਪੰਜ ਸਾਲ ਬੀਤ ਚੁਕੇ ਹਨ, ਖੁਦ ਸ਼ੋਮਣੀ ਕਮੇਟੀ ਨੇ ਇਸ ਅਖੌਤੀ ਹੁਕਮਨਾਮੇ ਤੇ ਕੋਈ ਅਮਲ ਨਹੀ ਕੀਤਾ।
ਇਥੇ ਇਹ ਵੀ ਵਰਨਣ ਯੋਗ ਹੈ ਕਿ 15 ਅਕਤੂਬਰ 2004 ਨੂੰ ਇਕ ਮੈਰਿਜ਼ ਪੈਲਿਸ ਵਿਚ ਅਖੰਡ ਪਾਠ ਦੇ ਭੋਗ ਉਪਰੰਤ ਪੋ: ਦਰਸ਼ਨ ਸਿੰਘ ਜੀ, ਸਾਬਕਾ ਮੁਖ ਸੇਵਾਦਾਰ ਅਕਾਲ ਤਖਤ, ਨੇ ਕੀਰਤਨ ਕੀਤਾ ਸੀ। ਇਕ ਵੇਲਾ ਅਜੇਹਾ ਵੀ ਆਇਆ ਸੀ ਜਦੋ ਵੇਦਾਤੀ ਜੀ ਨੇ ਇਕ ਦੋਸ਼ੀ ਨੂੰ ਉਸ ਦੇ ਘਰ ਜਾ ਕੇ ਇਹ ਪੁਛਿਆ ਗਿਆ ਸੀ ਕੇ ਆਪ ਜੀ ਨੂੰ ਕੀ ਤਨਖਾਹ ਲਾਈ ਜਾਵੇ। ਅਤੇ 3 ਮਈ 2005 ਨੁੰ ਬੀਬੀ ਜਗੀਰ ਕੌਰ ਨੇ ਇਕ ਲੰਗਰ ਹਾਲ ਦਾ ਨੀਂਹ ਪੱਥਰ ਰੱਖਣ ਵੇਲੇ, ਜਿਥੇ ਸਜੇ ਦਿਵਾਨ ਵਿਚ ਪੰਗਤ ਵਿਚ ਬੈਠ ਕੇ ਲੰਗਰ ਛੱਕਣ ਦੀ ਵਕਾਲਤ ਕੀਤੀ ਸੀ, ਉਸੇ ਹੀ ਦਿਵਾਨ ਦੀ ਸਮਾਪਤੀ ਪਿਛੋ ਲੰਗਰ ਕੁਰਸੀ ਤੇ ਬੈਠ ਕੇ ਛਕਿਆ ਸੀ।
ਮਿਤੀ 20-4 98 ਨੂੰ ਭਾਈ ਰਣਜੀਤ ਸਿੰਘ ਵਲੋ ਇਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕੇ ਲੰਗਰ ਦਾ ਪ੍ਰਸ਼ਾਦਾ ਕੇਵਲ ਪੰਗਤ ਵਿਚ ਜ਼ਮੀਨ ਤੇ ਬੈਠ ਕੇ ਹੀ ਛਕਿਆ ਜਾਵੇ। ਜਿਸ ਵਿਚ ਇਹ ਵੀ ਦਰਜ ਹੈ ਕਿ ਇਸ ਉਦੇਸ਼ ਦੀ ਉਲਘਣਾ ਹੋਣ ਤੇ ਸਬੰਧਤ ਰਾਗੀ, ਗ੍ਰੰਥੀ, ਢਾਡੀ, ਪ੍ਰਚਾਰਕ ਤੇ ਪ੍ਰਬੰਧਕ ਬਰਾਬਰ ਦੇ ਜ਼ੁਮੇਵਾਰ ਹੋਣਗੇ। ਅਤੇ ਉਨ੍ਹਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਪੰਥਕ ਮਰਯਾਦਾ ਂਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕੇ ਇਸ ਤੇ ਕਾਰਵਾਈ ਸਿਰਫ ਇੱਕ ਸੀਮਤ ਸਮੇ ਵਾਸਤੇ ਹੀ ਹੋਈ ਸੀ, ਜਦੋ ਕੇ ਇਹ ਵੀ ਸੱਚ ਹੈ ਕੇ ਪਟਨੇ ਸਾਹਿਬ ਦਾ ਮੁਖ ਗ੍ਰੰਥੀ ਗਿਆਨੀ ਇਕਬਾਲ ਸਿੰਘ 7 ਨਵੰਬਰ 2004 ਨੂੰ ਯੂਬਾ ਸਿਟੀ (ਕੈਲੇਫੋਰਨੀਆ) ਦੇ ਗੁਰਦਵਾਰੇ ਗਿਆ ਸੀ ਅਤੇ ਇਸ ਦਾ ਅਖਬਾਰਾ ਵਿਚ ਜਿਕਰ ਹੋਣ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗਿਆਨੀ ਇਕਬਾਲ ਸਿੰਘ ਂਨੂੰ ਸੰਮਣ (ਅਜੀਤ -8 ਦਸੰਬਰ) ਵੀ ਭੇਜੇ ਸਨ। ਪਰ ਕਰਾਵਾਈ?
ਪਾਠਕਾ ਦੀ ਜਾਣਕਾਰੀ ਵਾਸਤੇ ਬੇਨਤੀ ਹੈ ਕੇ ਕੁਰਸੀਆਂ ਵਾਰੇ ਪੰਥ ਦੇ ਵਿਦਵਾਨਾ ਨੇ 1935 ਵਿਚ ਇਕ ਮਤਾ ਪਾਸ ਕੀਤਾ ਸੀ ਜੋ ਹੇਠ ਲਿਖੇ ਅਨੂੰਸਾਰ ਹੈ
ਧਾਰਮਿਕ ਸਲਾਹਕਾਰ ਕਮੇਟੀ ਦੀ ਦੂਜੀ ਇਕੱਤਰਤਾ ਜੋ 25 ਅਪ੍ਰ਼ੈਲ 1935 ਨੂੰ ਦਿਨ ਦੇ 11:30 ਵਜੇ ਸ਼ਹੀਦ ਸਿੱਖ ਮਿਸ਼ਨਰੀ ਕਾਲਜਦੇ ਗੁਰਦੁਆਰੇ ਵਿਖੇ ਹੋਈ ਅਤੇ ਜਿਸ ਵਿੱਚ ਹੇਠ ਲਿਖੇ ਮੈਬਰਾਂ ਨੇ ਭਾਗ ਲਿਆ ਸੀ।
1:-ਸ੍ਰ: ਬ: ਸ੍ਰ: ਕਾਹਨ ਸਿੰਘ ਜੀ ਨਾਭਾ ।
2:-ਪ੍ਰੋ: ਜੋਧ ਸਿੰਘ ਜੀ ।
3:-ਪ੍ਰੋ: ਤੇਜਾ ਸਿੰਘ ਜੀ ।
4:-ਪ੍ਰੋ ਗੰਗਾ ਸਿੰਘ ਜੀ ।
5:- ਜਥੇਦਾਰ ਮੋਹਣ ਸਿੰਘ ਜੀ ।
ਜਿਸ ਵਿੱਚ ਕੁਰਸੀਆਂ ਵਾਰੇ ਪਾਸ ਕੀਤਾ ਗਿਆਂ ਮਤਾਂ ਹੇਠ ਲਿਖੇ ਅਨੁਸਾਰ ਹੈ।
ਗੁਰੁ ਪ੍ਰਕਾਸ਼ ਤੇ ਕੁਰਸੀਆਂ
(ਸ) ਯੂਰਪ ਜਾਂ ਅਮਰੀਕਾ ਆਦਿ ਦੇਸ਼ਾਂ ਵਿੱਚ ਜਿੱਥੇ ਕਿ ਧਾਰਮਿਕ ਅਸਥਾਨਾਂ ਵਿੱਚ ਕੁਰਸੀਆਂ `ਤੇ ਬੈਠਣ ਦਾ ਰਿਵਾਜ ਹੈ ਐਸੀ ਥਾਂਈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਚੀ ਥਾਂ ਕਰਕੇ ਜੇ ਹੇਠਾਂ ਕੁਰਸੀਆਂ `ਤੇਂ ਬੈਠਿਆ ਜਾਏ ਤਾਂ ਕੋਈ ਹਰਜ ਨਹੀਂ। (ਪੰਥਕ ਮਤੇ ਪੰਨਾ 14 ‘ਚੋਂ ਧੰਨਵਾਦ ਸਹਿਤ)
ਦੂਜੇ ਪਾਸੇ ਪੰਥ ਦੇ ਵਿਦਵਾਨਾ ਨੇ ਜੋ ਸਿੱਖ ਰਹਿਤ ਮਰਯਾਦਾ ਬਣਾਈ ਸੀ ਉਸ ਵਿਚ ਇਹ ਦਰਜ ਹੈ,
ਸੋਦਰੁ ਰਹਿਰਾਸ- ਸ਼ਾਮ ਵੇਲੇ ਸੂਰਜ ਡੁਬੇ ਪੜ੍ਹਨੀ । ਇਸ ਵਿਚ ਇਹ ਬਾਣੀਆਂ ਸ਼ਾਮਲ ਹਨ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖੇ ਹੋਏ ਨੌਂ ਸ਼ਬਦ (ਸੋਦਰੁ ਤੋਂ ਲੈ ਕੇ ਸਰਿਣ ਪਰੇ ਕੀ ਰਾਖਹੁ ਸਰਮਾਤਕ), ਬੇਨਤੀ ਚੌਪਈ ਪਾਤਸ਼ਾਹੀ 10 (ਹਮਰੀ ਕਰੋ ਹਾਥ ਦੇ ਰੱਛਾਤੋਂ ਲੈ ਕੇ ਦੁਸਟ ਦੋਖ ਤੇ ਲੇਹੁ ਬਚਾਈਤਕ), ਸ੍ਵੈਯਾ (ਪਾਇ ਗਹੇ ਜਬ ਤੇ ਤੁਮਰੇਅਤੇ ਦੋਹਰਾ ਸਗਲ ਦੁਆਰ ਕਉ ਛਾਡਿ ਕੈ’) ਅੰਨਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤੋ ਨਾਹੀ
ਉਪਰੋਕਤ ਦਰਜ ਬਾਣੀਆ ਪੰਥ ਦੇ ਵਿਦਵਾਨਾਂ ਦਾ ਫੈਸਲਾ ਹੈ। ਇਥੇ ਮੈ ਜੋ ਬੇਨਤੀ ਕਰਨੀ ਹੈ ਉਹ ਬੇਨਤੀ ਚੌਪਈ ਪਾਤਸ਼ਾਹੀ 10’ ਨਾਲ ਸਬੰਧਤ ਹੈ। ਇਹ ਬਾਣੀ ਹਮਰੀ ਕਰੋ ਹਾਥ ਦੇ ਰੱਛਾਤੋਂ ਲੈ ਕੇ ਦੁਸਟ ਦੋਖ ਤੇ ਲੇਹੁ ਬਚਾਈ’ ‘ਖੰਡੇ ਦੀ ਪੁਹਲਸੰਸਕਾਰ ਵੇਲੇ ਵੀ ਪੜ੍ਹੀ ਜਾਂਦੀ ਹੈ। ਪਰ ਇਹ ਬਾਣੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀ ਹੈ। ਇਹ ਅਖੋਤੀ ਦਸਮ ਗ੍ਰੰਥ ਵਿਚੋ ਹੈ ਜੋ ਚਰਿਤ੍ਰੋ ਪਖਯਾਨ ਦੇ ਚਰਿਤ੍ਰ 404 ਵਿਚ 377 ਤੋਂ 400 ਪਦੇ ਤੱਕ ਦਰਜ ਹੈ। ਪੰਥ ਦੇ ਵਿਦਵਾਨਾ ਦੇ ਇਸ ਫੈਸਲੇ ਵਾਰੇ ਆਉ ਸਿੰਘ ਸਾਹਿਬ ਜੀ ਦੇ ਵਿਚਾਰ ਜਾਣ ਲਈਏ।
ਚਰਿਤ੍ਰੋ ਪਖਯਾਨ ਦਸ਼ਮੇਸ਼ ਬਾਣੀ ਨਹੀ
ਸਿੰਘ ਸਾਹਿਬਾਨ ਦਾ ਫ਼ਤਵਾ: ਚੂੰਕਿ ਪੰਥ ਵਿੱਚ ਸਾਰੇ "ਦਸਮ ਗ੍ਰੰਥ" ਨੂੰ ਗੁਰੂ ਜੀ ਦੀ ਕ੍ਰਿਤ ਮੰਨਣ ਅਤੇ ਨ ਮੰਨਣ ਵਾਲੇ, ਦੋ ਵੀਚਾਰਾਂ ਦੇ ਲੋਕ ਹਨ। ਇਸ ਲਈ ਸਮੇਂ ਸਮੇਂ ਐਸੇ ਸ਼ੰਕੇ ਸ਼੍ਰੋ: ਗੁ: ਪ੍ਰਬੰਧਕ ਕਮੇਟੀ,ਅੰਮ੍ਰਿਤਸਰ, ਅਥਵਾ ਉਸ ਵਲੋਂ ਨਿੱਯਤ ਧਾਰਮਿਕ ਸਲਾਹਕਾਰ ਕਮੇਟੀ ਪਾਸ ਸਾਮਾਧਾਨ ਲਈ ਆਉਂਦੇ ਰਹਿੰਦੇ ਹਨ। ਇਕ ਵਾਰ ਮਿਤੀ 6.7.73 ਨੂੰ "ਰਾਜ ਕਰੇਗਾ ਖ਼ਾਲਸਾ" ਅਤੇ "ਚਰਿਤ੍ਰੋ ਪਖਯਾਨ" ਵਾਰੇ ਪੁੱਛ ਪੁੱਜੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸਾਹਿਬਾਨ ਨੇ ਇਹਨਾਂ ਪੁੱਛਾਂ ਦਾ ਜੋ ਉੱਤਰ ਦਿੱਤਾ, ਉਸ ਦੀ ਨਕਲ ਹੇਠਾਂ ਹਾਜ਼ਰ ਹੈ:-
ੴਵਾਹਿਹੁਰੂ ਜੀ ਕੀ ਫ਼ਤਹ॥
ਦਫ਼ਤਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਨੰ: 36672 3/4-8-73,
ਸ੍ਰ: ਸੰਤੋਖ ਸਿੰਘ
ਕਾਟੇਜ, ਲੋਅਰ ਮਾਲ, ਕਸਾਉਲੀ ( ਹਿ:ਪ੍ਰ )
ਪ੍ਰਯੋਜਨ: ਧਾਰਮਿਕ ਪੁਛ ਸਬੰਧੀ
ਸ੍ਰੀ ਮਾਨ ਜੀ,
ਆਪ ਜੀ ਦੀ ਪੱਤਰਕਾ ਮਿਤੀ 6-7-73 ਦੇ ਸਬੰਧ ਵਿਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ:-
1. "ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫ਼ੈਸਲਾ ਹੈ। ਇਸ ਫ਼ੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ।
2. "ਚਰਿਤ੍ਰੋ ਪਖਯਾਨ" ਜੋ ਦਸਮ ਗ੍ਰੰਥ ਵਿੱਚ ਹਨ, ਇਹ "ਦਸ਼ਮੇਸ਼ ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।
ਸ਼ੁਭ ਚਿੰਤਕ,
ਸਹੀ-ਮੀਤ ਸਕੱਤਰ
( ਗੁਰਬਖ਼ਸ਼ ਸਿੰਘ )
ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ।
( ਸਿੱਖ ਮਾਰਗ ਡਾਟ ਕਾਮ ਚੋਂ ਧੰਨਵਾਦ ਸਹਿਤ)
ਹੁਣ ਸਵਾਲ ਪੈਦਾ ਹੁੰਦਾ ਹੈ ਕੇ ਜੇ ਸਿੰਘ ਸਾਹਿਬਾਨ ਦੇ ਫ਼ਤਵੇ ਮੁਤਾਬਕ ਚਰਿਤ੍ਰੋ ਪਖਯਾਨਬਾਣੀ ਹੀ ਨਹੀ ਹੈ ਤਾਂ ਇਸ ਦਾ ਕੁਝ ਭਾਗ ਸਾਡੇ ਨਿਤਨੇਮ ਦੀ ਬਾਣੀ ਕਿਵੇ ਹੋ ਸਕਦਾ ਹੈ। ਉਪਰੋਕਤ ਕੁਰਸੀਆ ਵਾਲੇ ਫੈਸਲੇ ਵਾਂਗ ਹੀ ਪੰਥ ਦੇ ਵਿਦਵਾਨਾ ਦਾ ਇਹ ਫੈਸਲਾ ਅਤੇ ਸਿੰਘ ਸਾਹਿਬਾਨ ਦਾ ਫੈਸਲਾ ਆਪਾ ਵਿਰੋਧੀ ਹਨ। ਇਹ ਦੋਵੇ ਫੈਸਲੇ ਠੀਕ ਨਹੀ ਹੋ ਸਕਦੇ।
ਜੇ ਅਸੀ ਇਹ ਚਾਉਦੇ ਹਾ ਕੇ ਅਕਾਲ ਤਖਤ ਦੀ ਮਾਣ ਮਰਯਾਦਾ ਕਇਮ ਰਹੇ ਤਾਂ ਸਾਨੂੰ ਕੋਈ ਅਜੇਹਾ ਪ੍ਰਬੰਧ ਕਰਨਾ ਹੀ ਪਵੇਗਾ, ਕੇ ਜੇ ਕੋਈ ਪੰਥਕ ਮਸਲਾ ਪੈਦਾ ਹੁੰਦਾ ਹੈ ਤਾਂ ਪੰਥ ਦੇ ਸੁਹਿਰਦ ਵਿਦਵਾਨਾ ਦਾ ਇਕੱਠ ਸੱਦਿਆ ਜਾਵੇ ਅਤੇ ਉਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਰਖ-ਕਸਵੱਟੀ ਤੇ ਪੂਰਾ ਉਤਰਦਾ ਫੈਸਲਾ ਲਿਆ ਜਾਵੇ। ਅਕਾਲ ਤੱਖਤ ਦੇ ਮੁਖ ਸੇਵਾਦਾਰ ਰਾਂਹੀ ਉਸ ਨੂੰ ਲਾਗੂ ਕਰਵਾਇਆ ਜਾਵੇ। ਅਤੇ ਹੁਣ ਤੱਕ ਜਾਰੀ ਕੀਤੇ ਗਏ ਹੁਕਮਨਾਮੇ ਅਤੇ ਪੰਥਕ ਫੈਂਸਲੇ ਜੋ ਗੁਰੁ ਗ੍ਰੰਥ ਸਾਹਿਬ ਜੀ ਦੀ ਪਰਖ-ਕਸਵੱਟੀ ਤੇ ਪੂਰੇ ਨਹੀਂ ਉਤਰਦੇ, ਓਹ ਰੱਦ ਕੀਤੇ ਜਾਣ। ਜਿਨਾ ਚਿਰ ਪੰਥ ਕੋਈ ਠੋਸ ਪ੍ਰਬੰਧ ਨਹੀ ਕਰਦਾ ਉਦੋ ਤੱਕ ਇਹ ਸਿਆਸਤਦਾਨਾ ਦੇ ਇਹ ਹੱਥ ਠੋਕੇ ਬਣੇ ਰਹਿਣਗੇ, ਅਤੇ ਸਾਨੂੰ ਲਭ-ਕੁਸ਼ ਦੀ ਉਲਾਦ ਦੇ ਫਤਵੇ ਅਤੇ ਗੁਰਬਿਲਾਸ ਪਾਤਸ਼ਾਹੀ 6 ਵਰਗੀਆਂ ਗੁਰਮਤਿ ਵਿਰੋਧੀ ਲਿਖਤਾਂ ਰਾਹੀ ਗੁਰਮਤਿ ਅਤੇ ਗੁਰਮਯਾਦਾ ਦਾ ਘਾਣ ਕਰਨ ਵਾਲੇ ਫੈਸਲੇ ਸੁਣਨੇ ਹੀ ਪੈਣਗੇ।