ਅਮਰਜੀਤ ਸਿੰਘ ਖੋਸਾ ਦੇ ਨਾਮ ਇਕ ਪੱਤਰ
ਸਰਵਜੀਤ ਸਿੰਘ ਸੈਕਰਾਮੈਂਟੋ
ਅਮਰਜੀਤ ਸਿੰਘ ਖੋਸਾ ਜੀ ਦਾ ਲੇਖ, "ਭਾਈ ਕਾਨ੍ਹ ਸਿੰਘ ਜੀ ਨਾਭਾ ਦਸਮ-ਗ੍ਰੰਥ ਬਾਰੇ" ਪੜਿਆ ਜਿਸ ਵਿੱਚ ਅਖੋਤੀ ਦਸਮ ਗ੍ਰੰਥ ਦੀ ਮਹਾਨਤਾ ਨੂੰ ਬਿਆਨ ਕਰਨ ਲਈ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕ੍ਰਿਤ ਗੁਰਮਤ ਮਾਰਤੰਡ ਦਾ ਹਵਾਲਾ ਦਿਤਾ ਹੈ। ਇਹ ਸਾਬਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਜੀ ਵੀ ਦਸਮ ਗ੍ਰਥ ਦੇ ਉਪਾਸ਼ਕ ਸਨ। ਗੁਰਮਤ ਮਾਰਤੰਡ (ਭਾਗ ਦੂਜਾ) ਵਿੱਚ ਦਸਮ ਗ੍ਰਥ ਵਾਰੇ ਪੰਨਾ 567 ਤੋਂ 570 ਤੱਕ ਵੇਰਵਾ ਦਰਜ ਹੈ ਪਰ ਹੈਰਾਨੀ ਹੋਈ ਕਿ ਕਿਵੇਂ ਵਿਦਵਾਨ ਲੇਖਕ ਅਮਰਜੀਤ ਸਿੰਘ ਖੋਸਾ ਨੇ ਆਪਣੀ ਲੋੜ ਮੁਤਾਬਕ ਉਸ ਲਿਖਤ ਵਿੱਚੋ ਇੱਕ-ਇੱਕ ,ਦੋ-ਦੋ ਪੰਗਤੀਆਂ ਨੂੰ ਚੱਕ ਕੇ ਉਸ ਲਿਖਤ ਦੇ ਅਸਲ ਮੱਕਸਦ ਨੂੰ ਵਿਗਾੜਨ ਦਾ ਕੋਝਾ ਜਤਨ ਕੀਤਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਜੀ ਦੀਆਂ ਼ਿਲਖਤਾਂ ਖਾਸ ਕਰਕੇ ਮਹਾਨ ਕੋਸ਼ ਅਤੇ ਗੁਰਮਤ ਮਾਰਤੰਡ ਨੂੰ ਦੇਖ ਕਿ ਹੈਰਾਨੀ ਹੁੰਦੀ ਹੈ ਕਿ ਕਿਵੇ ਉਸ ਮਹਾਨ ਼ਸਖਸ਼ੀਅਤ ਨੇ ਇਸ ਕਾਰਜ ਨੂੰ ਨੇਪਰੇ ਚੜਾਇਆ ਹੋਵੇਗਾ, ਜਦੋ ਕਿ ਅੱਜ ਵਰਗੇ ਆਵਾਜਾਈ ਅਤੇ ਸੰਚਾਰ ਦੇ ਸਾਧਨ ਵੀ ਨਹੀ ਸਨ। ਇੱਕ ਇੱਕ ਅੱਖਰ ਨਾਲ ਸਬੰਧਤ ਸਾਰੀ ਜਾਣਕਰੀ (ਚੰਗੀ-ਮਾੜੀ, ਸੱਚੀ- ਝੁਠੀ, ਇਤਹਾਸਕ-ਮਿਥਹਾਸਕ) ਨੂੰ ਇਕੱਠਾ ਕਰਕੇ ਦਰਜ ਕੀਤਾ ਹੈ। ਉਹਨਾਂ ਦਾ ਮੱਕਸਦ ਸਾਰੀ ਜਾਣਕਾਰੀ ਨੂੰ ਇਕੱਤਰ ਕਰਨਾ ਸੀ ਨਾਂਕਿ ਉਸਦੇ ਸੱਚੀ ਹੋਣ ਤੇ ਮੋਹਰ ਲਾਉਣਾ।
ਭਲਾ ਖੋਸਾ ਜੀ ਜੇ ਕੋਈ ਭਾਈ ਸਾਹਿਬ ਜੀ ਦਾ ਹਵਾਲਾ ਦੇ ਕਿ ਇਹ ਕਹੇ ਕਿ, ਸਗਰ 7 ਸਾਲ ਮਾਤਾ ਦੇ ਉਦਰ ਵਿੱਚ ਰਿਹਾ ਸੀ ਅਤੇ ਉਸ ਦੇ 60,001 ਪੁੱਤਰ ਸਨ ਜਾਂ ਬ੍ਰਹਮਾ ਦਾ ਇੱਕ ਦਿਨ ਅਤੇ ਰਾਤ 24 ਘੰਟੇ ਦਾ ਨਹੀ ਸਗੋ , 1728000+1296000+864000+432000×2000×365 ×24= 75,686,400,000,000, ਘੰਟੇ ਦਾ ਹੁੰਦਾ ਸੀ ਜਾਂ ਹੈ ਤਾਂ ਆਪ ਜੀ ਦਾ ਕੀ ਜਵਾਬ ਹੋਵੇਗਾ। ਆਪਣੇ ਇਤਹਾਸ ਵਿਚੋ ਇਕ ਹੋਰ ਉਦਾਹਰਣ, ਬਾਬਾ ਗੁਰਦਿਤਾ ਜੀ ਦੀ ਜਨਮ ਤਰੀਕ ਕੱਤਕ ਸੁਦੀ 15 ਸੰਮਤ1670 ਦਰਜ ਕੀਤੀ ਹੋਈ ਹੈ। ਅਤੇ ਬਾਬਾ ਸ੍ਰੀ ਚੰਦ ਦੀ ਮੋਤ ਦੀ ਤਰੀਖ 15 ਅੱਸੁ 1669 ਹੈ ਅਤੇ ਨਾਲ ਹੀ ਇਹ ਵੀ ਦਰਜ ਹੈ ਕਿ ਬਾਬਾ ਗੁਰਦਿਤਾ ਜੀ ਬਾਬਾ ਸ੍ਰ਼ੀ ਚੰਦ ਜੀ ਦੇ ਚੇਲੇ ਸਨ। ਹੁਣ ਖੋਸਾ ਜੀ ਇਹ ਦੱਸੋ ਕਿ ਸ੍ਰੀ ਚੰਦ ਦੀ ਮੋਤ ਤੋ 13 ਮਹੀਨੇ ਮਗਰੋ ਜਨਮ ਲੈਣ ਵਾਲਾ ਬਾਬਾ ਗੁਰਦਿਤਾ ਸ੍ਰੀ ਚੰਦ ਦਾ ਚੇਲਾ ਕਿਵੇ ਬਣ ਸਕਦਾ ਹੈ 4 ਧੂਣੀਆ ਚਲਾਉਣ ਦੀ ਗੱਲ ਤਾਂ ਛੱਡੋ।
ਭਲਾ ਖੋਸਾ ਜੀ ਜਦ ਆਪ ਜੀ ਟਾਈਪ ਕਰਨ ਲੱਗ ਹੀ ਪਏ ਸੀ ਤਾਂ ਪਹਿਲੇ ਪਹਿਰੇ ਨੂੰ ਪੂਰਾ ਕਰਨ ਤ਼ੋ ਪਹਿਲਾ ਹੀ, ਦੂਜੇ ਪਹਿਰੇ ਨੂੰ ਸ਼ੁਰੂ ਕਰਨ ਦਾ ਕੀ ਕਾਰਨ ਸੀ? ਪੰਨਾ 568 ਉਪਰ ਲਿਖੇ ਹੋਏ ਵਾਰੇ ਆਪ ਜੀ ਦੇ ਕੀ ਵਿਚਾਰ ਹਨ ਕੀ ਇਹ ਸ਼ਬਦ ਭਾਈ ਕਾਨ੍ਹ ਸਿੰਘ ਜੀ ਦੇ ਲਿਖੇ ਹੋਏ ਨਹੀ? ਪੰਨਾ 569 ਉਪਰਲੀਆ ਨੋਵੀ ਅਤੇ ਦਸਵੀ ਪੰਗਤੀ ਨੂੰ ਟਾਈਪ ਕਰਨ ਲੱਗਿਆ ਆਪ ਜੀ ਦੇ ਹੱਥ ਰੁਕ ਕਿਉ ਗਏ? ਪੰਨਾ 570 ਦੇ ਪਹਿਲੇ ਪਹਿਰੇ ਦਾ ਲੇਖਕ ਕੌਣ ਹੈ? ਦੂਜਿਆ ਨੂੰ ਕਬਾੜੀਏ ਼ਿਲਖਣ ਵਾਲੇ, ਵਿਦਵਾਨ ਲੇਖਕ ਜੀ ਹੁਣ ਆਪ ਜੀ ਵਾਸਤੇ ਕਿਹੜਾ ਸ਼ਬਦ ਠੀਕ ਰਹੇਗਾ? ਸ਼ਾਇਦ ਸਾਰੇ ਪਾਠਕਾ ਪਾਸ ਗੁਰਮਤ ਮਾਰਤੰਡ ਨਾਂ ਹੋਵੇ, ਖੋਸਾ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਕਾਨ੍ਹ ਸਿੰਘ ਜੀ ਦੀ ਪੂਰੀ ਲਿਖਤ ਨੂੰ ਦਵਾਰਾ ਟਾਈਪ ਕਰਕੇ ਭੇਜਣ ਦੀ ਖੇਚਲ ਕਰਨੀ ਜੀ ਤਾਂ ਜੋ ਸਾਰੇ ਪਾਠਕ ਉਸ ਨੂੰ ਪੜ ਸਕਣ।
ਚੋਪਈ ਦੇ ਅੰਤ ਵਿੱਚ ਇਸ ਦੇ ਸਪੂਰਨ ਹੋਣ ਦੀ ਤਰੀਕ 24 ਅਗਸਤ 1696 ਦਿਨ ਐਤਵਾਰ ਲਿਖੀ ਹੋਈ ਹੈ ਅਤੇ ਜੇ ਇਸ ਵਿਚੋ 1699 ਵਿੱਚ ਬਾਣੀ ਪ੍ਹੜੀ ਗਈ ਸੀ ਤਾਂ ਇਸ ਗ੍ਰੰਥ ਨੂੰ ਗੁਰ ਗੱਦੀ ਕਿਉ ਨਹੀ ਦਿਤੀ ਗਈ ਜਾਂ ਇਹ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਕਿਉ ਨਹੀ ਕੀਤੀ ਗਈ? ਗੁਰੁ ਨਾਨਕ ਸਾਹਿਬ ਜੀ ਤੋ ਗੁਰੁ ਤੇਗ ਬਹਾਦਰ ਸਾਹਿਬ ਤੱਕ ਸਾਰੀ ਬਾਣੀ ਨਾਨਕ ਨਾਮ ਨਾਲ ਲਿਖੀ ਗਈ ਹੈ, ਗੁਰੁ ਨਾਨਕ ਜੀ ਦੀ ਦਸਵੀ ਜੋਤ ਗੁਰੁ ਗੋਬਿੰਦ ਸਿੰਘ ਜੀ ਉਪਰ ਵੀ ਉਸੇ ਜੁਗਿਤ ਦੀ ਪਾਬੰਦੀ ਸੀ।
਼ਲਹਣੇ ਦੀ ਫੇਰਾਈਐ ਨਾਨਕ ਦੋਹੀ ਖਟੀਐ| ਜੋਤਿ ੳਹਾ ਜੁਗਿਤ ਸਾਇ ਸਹਿ ਕਾਇਆਂ ਫੇਰਿ ਪਲਟੀਐ॥ (966)
ਪਰ ਸਾਰੇ ਦਸਮ ਗ੍ਰੰਥ ਵਿੱਚ ਨਾਨਕ ਨਾਮ ਨਹੀ ਮਿਲਦਾ। ਵੀਰ ਜੀ ਇਹ ਸ਼ੰਕਾਂ ਦੂਰ ਕਰੋ ਕਿ ਗੁਰੁ ਗੋਬਿੰਦ ਸਿੰਘ ਜੀ ਨੇ ਨਾਨਕ ਨਾਮ ਨਾਲ ਬਾਣੀ ਕਿਉ ਨਹੀ ਉਚਾਰੀ ?।
ਆਪ ਜੀ ਦੇ ਬਚਨ: "ਉਨ੍ਹਾਂ ਤੋਂ ਦਸਮੇਸ਼-ਕ੍ਰਿਤ (ਦਸਮ-ਗ੍ਰੰਥ) ਬਾਰੇ ਇਤਨੀ ਵਾਕਫੀ ਮਿਲਣ ਤੇ ਭੀ ਅਗਰ ਕੁੱਝ ਕੁ ਪੰਥ-ਮਾਰੂ ਅਖੌਤੀ ਵਿਦਵਾਨਾਂ ਦੀ ਅਗਿਆਨਤਾ ਕਰਕੇ ਜੇ ਕਿਸੇ ਨੂੰ ਕੋਈ ਸ਼ੰਕਾ ਰਹਿ ਜਾਂਦਾ ਹੈ, ਤਾਂ ਇਸ ਨੂੰ ਬਦਨਸੀਬੀ ਹੀ ਕਿਹਾ ਜਾ ਸਕਦਾ ਹੈ।"
ਅਸਲ ਵਾਕਫੀ ਨੂੰ ਤਾਂ ਆਪ ਜੀ ਲਕੋ ਹੀ ਗਏ ਹੋ! ਰਹੀ ਗੱਲ ਬਦਨਸੀਬੀ ਦੀ, ਜਦੋ ਆਪ ਜੀ ਵਰਗੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮ੍ਰਿੰਤ ਮਈ ਬਾਣੀ ਨੂੰ ਛੱਡ ਕੇ ਦਸਮ ਗ੍ਰੰਥ ਦਾ ਪ੍ਰਚਾਰ ਕਰਦੇ ਹਨ ਅਤੇ ਉਸ ਗੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਜੋੜ ਦੇ ਹਨ ਤਾਂ ਇਸ ਤੋ ਵੱਧ ਹੋਰ ਬਦਨਸੀਬੀ ਕੀ ਹੋ ਸਕਦੀ ਹੈ। ਖੋਸਾ ਜੀ ਤੁਸੀ ਸਾਬਤ ਕੀ ਕਰਨਾ ਚਹੁੰਦੇ ਹੋ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਨਹੀ ਹਨ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀ ਸੀ ਦਿੱਤੀ?
ਨਿਮਰਤਾ ਸਾਹਿਤ ਬੇਨਤੀ ਹੈ ਕਿ ਜੇ ਅਜੇ ਵੀ ਆਪ ਜੀ ਦਾ ਕੋਈ ਸ਼ੰਕਾ ਹੋਵੈ ਤਾਂ ਤੁਸੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋ ਕੋਈ ਵੀ ਸ਼ਬਦ ਭੇਜ ਸਕਦੇ ਹੋ, ਦਾਸ ਉਸ ਦੀ ਵਿਆਖਿਆ ਲਿਖੇਗਾ। ਉਪ੍ਰੰਤ ਤੁਹਾਡੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚੋ ਸ਼ਬਦ ਮੈ ਭੇਜਾਗਾ ਜਿਹੜਾ ਮੈਨੂੰ ਪਸੰਦ ਹੋਵੇਗਾ ਉਸ ਦੀ ਵਿਆਖਿਆ ਆਪ ਜੀ ਕਰੋਗੇ, ਪਾਠਕ ਜੋ ਵੀ ਫੈਸਲਾ ਕਰਨਗੇ ਦਾਸ ਨੂੰ ਮਨਜੂਰ ਹੋਵੇਗਾ, ਜੇ ਪਾਠਕਾ ਦਾ ਫੈਸਲਾ ਆਪ ਜੀ ਨੂੰ ਵੀ ਮਨਜੂਰ ਹੋਵੈ ਤਾਂ ਸ਼ਬਦ ਭੇਜਣ ਦੀ ਖੇਚਲ ਕਰਨੀ ਜੀ।