Monday, May 2, 2011

ਕੈਲੰਡਰ ਵਿਵਾਦ: ਸਮਝੌਤਾ ਵਾਦੀ ਨਹੀ ਸਗੋਂ ਵਿਗਿਆਨਿਕ ਪਹੁੰਚ ਦੀ ਲੋੜ


ਕੈਲੰਡਰ ਵਿਵਾਦ: ਸਮਝੌਤਾ ਵਾਦੀ ਨਹੀ ਸਗੋਂ ਵਿਗਿਆਨਿਕ ਪਹੁੰਚ ਦੀ ਲੋੜ
ਸਰਵਜੀਤ ਸਿੰਘ ਸੈਕਰਾਮੈਂਟੋ
ਸ: ਜਸਵੰਤ ਸਿੰਘ 'ਅਜੀਤ' ਜੀ, ਆਪ ਜੀ ਨੇ ਆਪਣੇ ਪਹਿਲੇ ਲੇਖ, ਨਾਨਕਸ਼ਾਹੀ ਕੈਲੰਡਰ ਵਿਵਾਦ : ਈਮਾਨਦਾਰੀ ਹੋਵੇ ਤਾਂ ਹੀ ਹਲ ਸੰਭਵਵਿਚ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹਲ ਕਰਨ ਲਈ ਇਕ ਸੁਝਾਓ ਦਿੱਤਾ ਸੀ,ਸੰਨ-੨੦੦੩ ਦੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਮਿੱਥ ਅਤੇ ਸੰਨ-੨੦੦੯ ਦੇ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗਰਾਂਦਾਂ ਦੇ ਦਿਨ ਨਿਸ਼ਚਿਤ ਕਰਕੇ ਆਪੋ ਵਿੱਚ ਸਹਿਮਤੀ ਕਰ ਲੈਣ, ਤਾਂ ਉਹ ਇਸ ਵਿਵਾਦ ਨੂੰ ਸਦਾ ਲਈ ਖ਼ਤਮ ਕਰ ਸਕਦੀਆਂ ਹਨ। ਇਸ ਤਰ੍ਹਾਂ ਦੋਹਾਂ ਧਿਰਾਂ ਦੀ ਰਹਿ ਵੀ ਜਾਵੇਗੀ ਅਤੇ ਵਿਵਾਦ ਵੀ ਹਲ ਹੋ ਜਾਇਗਾ। ਇਸ ਸਬੰਧੀ ਮੈ ਆਪਣੇ ਪੱਤਰ `ਚ ਲਿਖਿਆ ਸੀ ਕਿ ਆਪ ਜੀ ਦਾ ਇਹ ਸੁਝਾਓ ਵਿਵਹਾਰਿਕ ਨਹੀ ਹੈ। ਇਸ ਦਾ ਕਾਰਨ ਵੀ ਸੰਖੇਪ ਅਤੇ ਸ
ਪੱਸ਼ਟ ਸ਼ਬਦਾਂ ਵਿਚ ਲਿਖਿਆ ਸੀ। ਮੈ ਇਹ ਵੀ ਲਿਖਿਆ ਸੀ ਕਿ ਜਿਹੜਾ ਸੁਝਾਓ ਤੁਸੀ ਅੱਜ (ਅਪ੍ਰੈਲ 2011) ਦੇ ਰਹੇ ਹੋ ਇਸ ਤੇ ਤਾਂ ਸ਼੍ਰੋਮਣੀ ਕਮੇਟੀ 14 ਮਾਰਚ 2010 ਨੂੰ ਹੀ ਅਮਲ ਕਰ ਚੁੱਕੀ ਹੈ।
ਇਸ ਸਬੰਧੀ ਆਪ ਜੀ ਨੇ ਆਪਣੇ ਦੂਜੇ ਲੇਖ ਸ਼ਰਤਾਂ ਅਤੇ ਅੜੀ ਨਾਲ ਸਮੱਸਿਆ
ਵਾਂ ਦਾ ਹਲ ਸੰਭਵ ਨਹੀਂ ਵਿਚ ਲਿਖਿਆ ਸੀ, ਇਸ ਪੁਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਈਆਂ ਨੇ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਸੰਨ-੨੦੦੩ ਦੇ ਕੈਲੰਡਰ ਨੂੰ ਲਾਗੂ ਕੀਤੇ ਜਾਣ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਵੀ ਮੰਨਜ਼ੂਰ ਨਹੀਂ । ਆਪ ਜੀ ਦੇ ਲੇਖ ਸਬੰਧੀ ਮੈ ਜੋ ਵਿਚਾਰ ਲਿਖੇ ਸਨ, ਉਨ੍ਹਾਂ ਵਿਚ ਮੈ ਅਜੇਹਾ ਕਿਤੇ ਨਹੀ ਲਿਖਿਆ, ਕਿ ਸੰਨ-੨੦੦੩ ਦੇ ਕੈਲੰਡਰ ਨੂੰ ਲਾਗੂ ਕੀਤੇ ਜਾਣ ਤੋਂ ਬਿਨਾਂ ਮੈਨੂੰ ਕੁਝ ਵੀ ਮੰਨਜ਼ੂਰ ਨਹੀਂਮੈਂ ਤਾਂ ਤੁਹਾਡੇ ਸਵਾਲ ਦੇ ਸਬੰਧ `ਚ ਵੱਖ-ਵੱਖ ਕੈਲੰਡਰਾਂ ਦੇ ਫਰਕ ਨੂੰ ਸਪੱਸ਼ਟ ਕੀਤਾ ਸੀ। ਤੁਹਾਡੇ ਲੇਖ ਤੇ ਕਿਸੇ ਹੋਰ ਨੇ ਪ੍ਰਤੀਕਿਰਿਆ ਕੀਤੀ ਹੋਵੇ , ਘੱਟੋ ਘੱਟ ਅਜੇਹਾ ਮੇਰੀ ਜਾਣਕਾਰੀ `ਚ ਨਹੀ ਹੈ। ਕੀ ਆਪ ਜੀ ਮੇਰੀ ਜਾਣਕਾਰੀ `ਚ ਵਾਧਾਂ ਨਹੀ ਕਰੋਗੇ ਕਿ ਅਜੇਹਾ ਕਿਸ ਨੇ ਅਤੇ ਕਿਥੇ ਲਿਖਿਆ ਸੀ?
ਆਪ ਜੀ ਲਿਖਦੇ ਹੋ, ਇਸ ਪ੍ਰਤੀਕਿਰਿਆ ਦੀ ਰੋਸ਼ਨੀ ਵਿੱਚ ਉਨ੍ਹਾਂ ਸਾਹਮਣੇ ਇਕ ਹੋਰ ਸੁਆ
ਲ ਰਖਦਿਆਂ, ਪੁਛਿਆ ਗਿਆ ਕਿ ਕੀ ਕੋਈ ਇਸ ਸੁਆਲ ਦਾ ਤਸੱਲੀਬਖ਼ਸ਼ ਜਵਾਬ ਦੇਣ ਲਈ ਤਿਆਰ ਹੋਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੇ ਆ ਰਹੇ ਕੈਲੰਡਰ ਕਾਰਣ, ਪੰਜ ਸਦੀਆਂ ਬੀਤ ਜਾਣ ਤੇ ਸਿੱਖੀ ਨੂੰ ਕਿਤਨਾ-ਕੁ ਨੁਕਸਾਨ ਹੋਇਆ ਹੈ? ਅਤੇ ਸੰਨ-੨੦੦੩ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ, ਇਸਨੂੰ ਸੋਧੇ ਜਾਣ ਤਕ, ਦੇ ਛੇ ਵਰ੍ਹਿਆਂ ਵਿੱਚ ਸਿੱਖੀ ਦਾ ਕਿਤਨਾ ਫੈਲਾਅ ਜਾਂ ਵਾਧਾ ਹੋਇਆ ਹੈ? ਜਿਸ ਦੇ ਸਬੰਧ `ਚ ਮੈ ਬੇਨਤੀ ਕੀਤੀ ਸੀ, ਕੈਲੰਡਰ ਕੋਈ ਧਾਰਮਿਕ ਵਿਸ਼ਾ ਨਹੀ ਹੈ ਅਤੇ ਨਾ ਹੀ ਇਹ ਧਰਮ ਦੇ ਪ੍ਰਚਾਰ ਦਾ ਸਾਧਨ ਹੈ। ਇਹ ਤਾਂ ਆਪਣੀ ਵੱਖਰੀ ਹੋਂਦ ਦਾ ਪ੍ਰਤੀਕ ਹੈ। ਇਹ ਤਾਂ ਆਪਣੇ ਧਾਰਮਿਕ ਅਤੇ ਇਤਿਹਾਸਿਕ ਦਿਹਾੜਿਆਂ ਨੂੰ ਮਨਾਉਣ ਲਈ ਸਹਾਈ ਹੁੰਦਾ ਹੈ। ਅੱਜ ਸਿੱਖ ਕੌਮ ਦੁਨੀਆਂ ਦੇ ਕੋਨੇ-ਕੋਨੇ `ਚ ਵਸ ਚੁੱਕੀ ਹੈ। ਅੱਜ ਸਾਨੂੰ ਇਕ ਅਜੇਹੇ ਕੈਲੰਡਰ ਦੀ ਲੋੜ ਹੈ ਜੋ ਸਮੇਂ ਦਾ ਹਾਣੀ ਹੋਵੇ। ਇਹ ਨਾ ਹੋਵੇ ਕਿ ਸਾਨੂੰ ਕਿਸੇ ਤੋਂ
ਪੁੱਛਣਾ ਪਵੇ ਕਿ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਕਿੰਨੀ ਤਾਰੀਖ ਨੂੰ ਆਵੇਗਾ
ਆਪ ਜੀ ਦੇ ਬਚਨ, ਉਪਰੋਕਤ ਸੁਆਲਾਂ ਦਾ ਜਵਾਬ ਦੇਣ ਦੀ ਬਜਾਏ ਇਹੀ ਕਿਹਾ ਜਾਂਦਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਸੂਰਜੀ ਕੈਲੰਡਰ ਪ੍ਰਚਲਤ ਸੀ। ਇਸੇ ਗਲ ਨੂੰ ਹੀ ਮੇਰੇ ਸੁਆਲਾਂ ਦਾ ਜਵਾਬ ਮੰਨ ਲੈਣ ਲਈ ਜ਼ੋਰ ਦਿੱਤਾ ਜਾਣ ਲਗਾ। ਜਦੋਂ ਵੀ ਮੈਂ ਕਿਹਾ ਕਿ ਇਹ ਮੇਰੇ ਸੁਆਲਾਂ ਦਾ ਜਵਾਬ ਨਹੀਂ, ‘ਮੈਂ ਨਾ ਮਾਨੂੰਦੀ ਅੜੀ ਕਾਇਮ ਰਖੀ ਗਈ
ਸ: ਜਸਵੰਤ ਸਿੰਘ ਅਜੀਤ ਜੀ, ਆਪ ਦੇ ਸਵਾਲ ਸਬੰਧੀ ਜੋ ਮੈ ਲਿਖਿਆ ਸੀ ਉਹ ਇਸ ਤਰ੍ਹਾਂ ਸੀ,
ਗੁਰੂ ਸਾਹਿਬ ਜੀ ਦੇ ਸਮੇਂ ਹਿਦੋਸਤਾਨ ``ਚ ਵੀ ਦੋ ਕੈਲੰਡਰ ਲਾਗੂ ਸਨ। ਇਹ ਸੂਰਜੀ ਸਾਲ (Solar) ਅਤੇ ਚੰਦ੍ਰ ਸਾਲ (Lunar) ਤੇ ਅਧਾਰਿਤ ਸਨ। ਸੂਰਜੀ ਸਾਲ, ਜੋ ‘ਸੂਰਜੀ ਸਿਧਾਂਤ’ ਦਾ ਕੈਲੰਡਰ ਸੀ ਉਸ ਸਾਲ ਦੀ ਲੰਬਾਈ 365.2587 ਦਿਨ ਸੀ। ਇਹ ਸਾਲ ਮੌਸਮੀ ਸਾਲ, ਜਿਸ ਦੀ ਲੰਬਾਈ 365.2422 ਹੈ ਤੋਂ ਲੱਗਭੱਗ 60 ਸਾਲ ਪਿਛੋ ਇਕ ਦਿਨ ਅੱਗੇ ਹੋ ਜਾਂਦਾ ਸੀ। ਇਹ ਕੈਲੰਡਰ ਵੀ 18-19 ਨਵੰਬਰ 1964 ਨੂੰ ਅੰਮ੍ਰਿਤਸਰ ਵਿਖੇ ਹੋਈ ਮੀਟੰਗ ਵਿਚ ਸੋਧਿਆ ਜਾ ਚੁੱਕਾ ਹੈ। ਨਵੇਂ ਸਿਧਾਂਤ ਨੂੰ ਦ੍ਰਿਗਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਸ ਸਾਲ ਦੀ ਲੰਬਾਈ 365.2563 ਦਿਨ ਹੈ ਇਹ ਸਾਲ ਵੀ ਮੌਸਮੀ ਸਾਲ ਤੋਂ ਲੱਗਭੱਗ 72 ਸਾਲ ਪਿਛੋ ਇਕ ਦਿਨ ਅੱਗੇ ਹੋ ਜਾਂਦਾ ਹੈ। ਇਨ੍ਹਾਂ ਕੈਲੰਡਰਾਂ ਦੀ ਵਰਤੋ ਕਾਰਨ ਹੀ ਪਿਛਲੇ 500 ਸਾਲ ਵਿਚ ਮੌਸਮੀ ਸਾਲ ਨਾਲੋਂ ਲੱਗ ਭੱਗ 8 ਦਿਨਾਂ ਦਾ ਫਰਕ ਪੈ ਚੁੱਕਾ ਹੈ। ਜੇ ਇਹ ਇਸੇ ਤਰ੍ਹਾ ਹੀ ਚਲਦਾ ਰਹੇ ਤਾਂ ਗੁਰਬਾਣੀ ਵਿ
ਚ ਦਰਜ ਮਹੀਨਿਆਂ ਦਾ ਸਬੰਧ ਰੁੱਤਾਂ ਨਾਲੋ ਟੁੱਟ ਜਾਵੇਗਾ। ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ ਇਹ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੈ। ਦੋ ਸਾਲ `ਚ ਹੀ ਇਹ ਸੂਰਜੀ ਸਾਲ ਨਾਲੋਂ 22 ਦਿਨ ਪਿਛੇ ਰਹਿ ਜਾਂਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਸਾਲ `ਚ ਇਹ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਅਜੇਹੇ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383 ਜਾਂ 384 ਦਿਨ ਹੁੰਦੇ ਹਨ। 2010 ਵਿਚ ਵੈਸਾਖ ਦੇ ਦੋ ਮਹੀਨੇ ਸਨ। 2012 `ਚ ਭਾਦੋਂ ਦੇ 2 ਮਹੀਨੇ ਹੋਣਗੇ। ਤੇਰਵੇਂ ਮਹੀਨੇ ਨੂੰ ਮਲ ਮਾਸ ਕਹਿੰਦੇ ਹਨ। ਇਸ ਮਹੀਨੇ ਕੋਈ ਵੀ ਸ਼ੁਭ ਕੰਮ ਨਹੀ ਕੀਤਾ ਜਾ ਸਕਦਾ। ਇਸ ਮਹੀਨੇ ਤੋਂ ਪਿਛੋ ਆਉਣ ਵਾਲੇ ਸਾਰੇ ਦਿਹਾੜੇ 18/19 ਦਿਨ ਪੱਛੜ ਜਾਂਦੇ ਹਨ। 19 ਸਾਲਾਂ `ਚ 7 ਸਾਲ ਅਜੇਹੇ ਹੁੰਦੇ ਹਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ (ਪੋਹ ਸੁਦੀ 7) ਇਕ ਸਾਲ `ਚ ਦੋ ਵਾਰੀ ਆ ਜਾਂਦਾ ਹੈ ਅਤੇ ਕਿਸੇ ਸਾਲ ਇਕ
ਵੇਰੀ ਵੀ ਨਹੀ ਆਉਦਾ। ਇਸ ਸਾਲ ਇਹ ਦਿਹਾੜਾ 11 ਜਨਵਰੀ ਸੀ ਅਤੇ ਫਿਰ 31 ਦਸੰਬਰ ਨੂੰ ਹੋਵੇਗਾ, 2012 ਵਿਚ ਇਹ ਦਿਹਾੜਾ ਨਹੀ ਆਵੇਗਾ। 2013 `ਚ 18 ਜਨਵਰੀ, 2014 `ਚ 7 ਜਨਵਰੀ ਅਤੇ 28 ਦਸੰਬਰ ਨੂੰ ਹੋਵੇਗਾਂ ਪਰ 2015 `ਚ ਨਹੀ ਆਵੇਗਾ। 2003` ਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਸ ਦੇ ਸਾਲ ਦੀ ਲੰਬਾਈ ਹੈ 365.2425 ਦਿਨ ਹੈ। ਇਹ ਸਾਲ ਮੌਸਮੀ ਸਾਲ ਤੋਂ ਲੱਗਭੱਗ 3300 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਸਾਲ ਦੇ ਮਹੀਨੇ ਦਾ ਅਰੰਭ (ਸੰਗਰਾਂਦ) ਅਤੇ ਮਹੀਨੇ ਦੇ ਦਿਨ ਵੀ ਪੱਕੇ ਕਰ ਦਿੱਤੇ ਗਏ ਹਨ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (23 ਪੋਹ) ਆਵੇਗਾਂ ਤਾਂ ਸੀ: ਈ: ਕੈਲੰਡਰ ਦੀ ਹਰ ਸਾਲ 5 ਜਨਵਰੀ ਹੀ ਹੋਵੇਗੀ। ਇਹ ਹੈ ਫਰਕ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੰਪਰਾਗਤ ਕੈਲੰ
ਡਰਾਂ ਦਾ
ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਉਪ੍ਰੋਕਤ ਸ਼ਬਦਾ ਨੂੰ ਪੜ੍ਹੋ ਅਤੇ ਇਮਾਨਦਾਰੀ ਨਾਲ ਦੱਸੋ ਕਿ ਆਪ ਜੀ ਦਾ ਇਹ ਲਿਖਣਾ ਉਪਰੋਕਤ ਸੁਆਲਾਂ ਦਾ ਜਵਾਬ ਦੇਣ ਦੀ ਬਜਾਏ ਇਹੀ ਕਿਹਾ ਜਾਂਦਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਸੂਰਜੀ ਕੈਲੰਡਰ ਪ੍ਰਚਲਤ ਸੀ ਜਾਇਜ ਹੈ? ਮੈਨੁੰ ਤਾਂ ਤੁਹਾਡੇ ਇਨ੍ਹਾਂ ਬਚਨਾਂ `ਚ ਕੈਲੰਡਰ ਸ
ਬੰਧੀ ਤੁਹਾਡੀ ਅਗਿਆਨਤਾ ਦੀ ਝਲਕ ਹੀ ਦਿਖਾਈ ਦਿੰਦੀ ਹੈ। ਮੈ ਆਪ ਜੀ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਜੇ ਆਪ ਜੀ ਸਮਝ ਦੇ ਹੋ ਕਿ ਕਿਸੇ ਸਵਾਲ ਦਾ ਜੁਵਾਬ ਨਹੀ ਮਿਲਿਆਂ ਤਾਂ ਸਵਾਲ ਲਿਖ ਭੇਜਣਾ। ਪਰ ਆਪ ਨੇ ਮੇਰੀ ਬੇਨਤੀ ਨੂੰ ਸਵੀਕਾਰ ਨਹੀ ਕੀਤਾ।
ਸ: ਜਸਵੰਤ ਸਿੰਘ 'ਅਜੀਤ' ਜੀ, ਆਪ ਜੀ ਆਪਣੇ ਤੀਜੇ ਲੇਖ, ਵਿਵਾਦ ਨਾਨਕਸ਼ਾਹੀ ਕੈਲੰਡਰ ਦਾ ਵਿਚ ਲਿਖਦੇ ਹੋ, ਜ਼ਰਾ ਜਿਹੀ ਸੋਚ ਰਖਣ ਵਾਲਾ ਵਿਅਕਤੀ ਵੀ ਇਹ ਸਮਝ ਸਕਦਾ ਹੈ, ਕਿ ਇਸ ਸਮਸਿਆ
ਦਾ ਹਲ ਤਾਂ ਹੀ ਸੰਭਵ ਹੋਵੇਗਾ, ਜੇ ਦੋਵੇਂ ਧਿਰਾਂ ਸਿੱਖ-ਪੰਥ ਦੇ ਵਡੇ ਹਿਤਾਂ ਨੂੰ ਮੁਖ ਰਖਦਿਆਂ, ਸ਼ਰਤਾਂ ਲਾਉਣ ਦੀ ਅੜੀ ਛੱਡ ਖੁਲ੍ਹੇ ਦਿਲ ਨਾਲ ਅਕਾਲ ਤਖ਼ਤ ਦੇ ਜਥੇਦਾਰ ਦੀ ਅਗਵਾਈ ਵਿੱਚ ਮਿਲ ਬੈਠਣ ਅਤੇ ਥੋੜ੍ਹਾ-ਕੁ ਝੁਕ-ਝੁਕਾ ਕਰ ਸਮਝੌਤਾ ਕਰਨ ਲਈ ਤਿਆਰ ਹੋ ਜਾਣਗੀਆਂ
ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਬੰਧੀ ਤਾਂ ਮੈ ਆਪਣੇ ਪਹਿਲੇ ਪੱਤਰ ਵਿਚ ਹੀ ਸਪੱਸ਼ਟ ਕਰ ਦਿੱਤਾ ਸੀ । ਸ਼ਾਇਦ ਆਪ ਜੀ ਨੇ ਮੇਰੇ ਪੱਤਰ ਨੂੰ ਧਿਆਨ ਨਾਲ ਨਹੀ ਪੜਿਆ। ਮੇਰੀ ਲਿਖਤ ਨੂੰ ਇਕ ਵੇਰ ਫੇਰ ਪੜ੍ਹੋ, ਸ: ਜਸਵੰਤ ਸਿੰਘ 'ਅਜੀਤ' ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਆਪ ਜੀ ਨੇ ਵਿਗਾੜੇ ਹੋਏ ਕੈਲੰਡਰ ਨੂੰ ਧਿਆਨ ਨਾਲ ਵੇਖਿਆਂ ਹੁੰ
ਦਾ ਤਾਂ ਆਪ ਜੀ ਨੂੰ ਪਤਾਂ ਹੋਣਾ ਸੀ ਕਿ ਜਿਹੜਾਂ ਸੁਝਾਉ ਆਪ ਜੀ ਅੱਜ ਦੇ ਹਰੇ ਹੋ, ਸ਼੍ਰੋਮਣੀ ਕਮੇਟੀ ਤਾਂ ਪਿਛਲੇ ਸਾਲ ਹੀ ਅਜੇਹਾ ਕਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਗੁਰਪੁਰਬਾਂ ਦੀਆਂ ਤਾਰੀਖਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆਂ ਸਨ ਪਰ ਸੰਗਰਾਂਦਾਂ ਬਿਕ੍ਰਮੀ ਵਾਲੀਆਂ । ਇਸ ਦਾ ਹੀ ਨਤੀਜਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹੜਾ 8 ਅੱਸੂ/22 ਸਤੰਬਰ, 2010 ਵਿਚ 7 ਅੱਸੂ/22 ਸਤੰਬਰ ਦਾ ਸੀ ਅਤੇ
2011 ਵਿਚ 6ਅੱਸੂ/22 ਸਤੰਬਰ ਹੋਵੇਗਾ । ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਮੱਘਰ/24 ਨਵੰਬਰ ਆਉਦਾ ਹੈ ਉਹ ਇਸ ਸਾਲ 9 ਮੱਘਰ/24 ਨਵੰਬਰ ਦਾ ਦਰਜ ਕੀਤਾ ਗਿਆ ਹੈ। ਆਪ ਜੀ ਦਾ ਸੁਝਾਉ ਪੜ੍ਹ ਕਿ ਮੈਨੂੰ ਬੁਹਤ ਹੀ ਹੈਰਾਨੀ ਹੋਈ ਹੈ ਕਿ, ਜਿਨ੍ਹਾਂ ਨੂੰ ਏਨਾ ਵੀ ਨਹੀ ਪਤਾ ਕਿ ਜੇ ਮੱਘਰ ਦੀ ਸੰਗਰਾਦ 14 ਨਵੰਬਰ ਦੀ ਬਜਾਏ 16 ਨਵੰਬਰ ਨੂੰ ਮਨਾਉਣੀ ਹੈ ਤਾਂ 11 ਮੱਘਰ ਵੀ 24 ਨਵੰਬਰ ਨੂੰ ਨਹੀ 26 ਨਵੰਬਰ ਨੂੰ ਆਉਣਾ ਹੈ, ਆਪ ਜੀ ਉਨ੍ਹਾਂ ਦੇ ਸੁਝਾਊ ਨੂੰ ਮੰਨਣ ਲਈ ਕਹਿ ਰਹੇ ਹੋ? ਸੋ ਸਪੱਸ਼ਟ ਹੈ ਕਿ ਆਪ ਜੀ ਵਲੋਂ ਦਿੱਤਾ ਗਿਆ ਸੁਝਾੳ ਮੰਨਣ ਯੋਗ ਨਹੀ ਹੈ
ਅੱਗੇ ਆਪ ਜੀ ਲਿਖਦੇ ਹੋ, ਅਤੇ ਅੰਤ ਵਿੱਚ: ਕਹਿਣਾ ਤਾਂ ਨਹੀਂ ਚਾਹੀਦਾ, ਪਰ ਜਿਸ ਤਰ੍ਹਾਂ ਦੀ ਅੜੀ ਕੀਤੀ ਜਾ ਰਹੀ ਹੈ, ਉਸਨੂੰ ਵੇਖਦਿਆਂ ਹੋਇਆਂ ਕਹੇ ਬਿਨਾਂ ਰਿਹਾ ਵੀ ਨਹੀਂ ਜਾਂਦਾ। ਜ਼ਰਾ ਸੋਚ ਕੇ ਵੇਖੋ, ਜਿਸ ਕੈਲੰਡਰ ਨੂੰ ਸਿੱਖੀ ਨਾਲ ਹੀ ਜੋੜਿਆ ਜਾਣਾ ਸੀ, ਉਸਦੀ ਅਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਤੋਂ ਹੋਣੀ ਚਾਹੀਦੀ ਸੀ। ਮਹੀਨਿਆਂ ਦੇ ਨਾਂ ਵੀ ਹਿਜਰੀ ਅਤੇ ਈਸਵੀ ਸੰਮਤਾਂ ਅਨੁਸਾਰ ਆਪਣੇ ਹੋਣੇ ਚਾਹੀਦੇ ਸਨ ਅਤੇ ਤਾਰੀਖਾਂ ਵੀ ਆਪਣੀਆਂ। ਪਰ ਇਸ ਵਿੱਚ ਇਸਦੇ ਨਾਂ ਨਾਨਕਸ਼ਾਹੀਤੋਂ ਬਿਨਾਂ ਆਪਣਾ ਹੈ ਕੀ? ਅਰੰਭਤਾ ਬਿਕਰਮੀ ਸੰਮਤ ਤੋਂ ਕੁਝ ਅਗੇ ਪਿਛੇ ਕੀਤੀ ਗਈ ਹੋਈ ਹੈ, ਮਹੀਨਿਆਂ ਦੇ ਨਾਂ ਵੀ ਉਸੇ ਸੰਮਤ ਦੇ ਹਨ, ਪਰ ਗੁਰਪੁਰਬਾਂ ਦੀਆਂ ਤਾਰੀਖਾਂ ਈਸਵੀ ਸੰਮਤ ਦੇ ਅਨੁਸਾਰ ਨਿਸ਼ਚਿਤ ਕੀਤੀਆਂ ਗਈਆਂ ਹਨ. ਇਸ ਸਬੰਧੀ ਬੇਨਤੀ ਹੈ ਕਿ ਇਹ ਸੁਝਾਂਓ ਤਾਂ ਆਪ ਜੀ ਨੂੰ ਉਦੋਂ ਦੇਣਾ ਚਾਹੀ ਦਾ ਸੀ (1992-2003) ਜਦੋਂ ਨਾ
ਨਕਸ਼ਾਹੀ ਕੈਲੰਡਰ ਨੂੰ ਬਣਾਉਣ ਲਈ ਵਿਦਿਵਾਨ ਮੀਟੰਗਾਂ ਕਰਦੇ ਸਨ। ਵਿਦਿਵਾਨ ਪੱਤਰਕਾਰ ਜੀਓ, ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋ ਰਾਗਾਂ `ਚ ‘ਬਾਰਹ ਮਾਹਾ’ ਦੀ ਬਾਣੀ ਦਰਜ ਹੈ, ਕੀ ਆਪ ਜੀ ਇਹ ਜਾਣਕਾਰੀ ਦਿਓ ਗੇ ਕਿ ਉਸ ਬਾਣੀ `ਚ ਮਹੀਨਿਆਂ ਦੇ ਕਿਹੜੇ ਨਾਮ ਦਰਜ ਹਨ? ਮੈਨੂੰ ਨਾ ਚਹੁੰਦੇ ਹੋਏ ਵੀ ਇਹ ਲਿਖਣਾ ਪੈ ਰਿਹਾ ਹੈ ਕਿ ਜੇ ਆਪ ਨੇ ਨਾਨਕਸ਼ਾਹੀ ਕੈਲੰਡਰ ਨੂੰ ਧਿਆਨ ਨਾਲ ਵੇਖਿਆ ਅਤੇ ਸਮਝਿਆ ਹੁੰਦਾ ਤਾਂ ਆਪ ਨੂੰ ਪਤਾ ਹੋਣਾ ਸੀ ਕਿ ਨਾਨਕਸ਼ਾਹੀ ਕੈਲੰਡਰ ਦਾ ਸੰਮਤ 543, ਜੋ ਗੁਰੂ ਨਾਨਕ ਜੀ ਦੇ ਪ੍ਰਕਾਸ਼ ਤੋਂ ਅਰੰਭ ਹੁੰਦਾ ਹੈ ਜਦੋਂਕਿ ਬਿਕ੍ਰਮੀ ਦਾ ਸੰਮਤ 2068 ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ ਪਰ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ। ਨਾਨਕਸ਼ਾਹੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਾਲੋਂ 3300 ਸਾਲ ਪਿਛੋ ਇਕ ਦਿਨ ਅੱਗੇ ਹੋਵੇਗਾ ਜਦੋਂਕਿ ਬਿਕ੍ਰਮੀ ਕੈਲੰਡਰ ਦਾ ਸਾਲ 72 ਸਾਲ ਪਿਛੋ ਹੀ ਇਕ ਦਿਨ ਅੱਗੇ ਹੋ ਜਾਂਦਾ ਹੈ ਭਾਵ ਬਿਕ੍ਰਮੀ ਕੈਲੰਡਰ ਦਾ ਸਾਲ 3300 ਸਾਲ ਵਿਚ ਮੌਸਮੀ ਸਾਲ ਨਾਲੋਂ 45 ਦਿਨ ਅੱਗੇ ਹੋ ਜਾਵੇਗਾ। ਮਹੀ
ਨਿਆਂ ਦੇ ਦਿਨ ਵੀ ਵੱਖ –ਵੱਖ ਹਨ ਅਤੇ ਮਹੀਨਿਆਂ ਦੇ ਅਰੰਭ ਦੀਆਂ ਤਾਰੀਖਾਂ (ਸੰਗਰਾਂਦ) ਨਾਨਕਸ਼ਾਹੀ ਵਿਚ ਸਦਾ ਵਾਸਤੇ ਪੱਕੀਆਂ ਹਨ ਜਦੋਂ ਕਿ ਬਿਕ੍ਰਮੀ ਕੈਲੰਡਰ ਵਿਚ ਹਰ ਸਾਲ ਬਦਲ ਜਾਂਦੀਆਂ ਹਨ। ਯੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.25 ਤੋ ਬਦਲ ਕੇ 365.2425 ਕਰਨ ਨਾਲ ਹੀ ਉਹ ਗ੍ਰੇਗੋਰੀਅਨ ਬਣ ਗਿਆ। ਸੂਰਜੀ ਸਿਧਾਂਤ ਦੇ ਸਾਲ ਦੀ ਲੰਬਾਈ 365.2587 ਤੋਂ 365.2563 ਕਰਨ ਨਾਲ ਉਹ ਦ੍ਰਿਗਗਿਣਤ ਸਿਧਾਂਤ ਬਣ ਗਿਆ, ਨਾਨਕਸ਼ਾਹੀ ਦਾ ਤਾਂ ਸਭ ਕੁਝ ਬਦਲ ਗਿਆ ਹੈ ਪਰ ਆਪ ਜੀ ਇਸ ਨੂੰ ਅਜੇ ਵੀ ਬਿਕ੍ਰਮੀ ਸਮਝੀ ਜਾ ਰਹੇ ਹੋ। ਜੇ ਇੰਨੇ ਫਰਕ ਹੋਣ ਤੇ ਵੀ ਨਾਨਕਸ਼ਾਹੀ ਕੈਲੰਡਰ ਆਪ ਨੂੰ ਬਿਕ੍ਰਮੀ ਕੈਲੰਡਰ ਹੀ ਲਗਦਾ ਹੈ ਤਾਂ ਇਸ ਲਈ ਕਿਸੇ ਹੋਰ ਨੂੰ ਦੋਸ਼ ਨਾ ਦਿਓ।

ਆਪ ਜੀ ਦੇ ਬਚਨ, ਹੈਰਾਨੀ ਤਾਂ ਇਸ ਗਲ ਦੀ ਵੀ ਹੈ ਕਿ ਖਗੋਲ ਸ਼ਾਸਤ੍ਰੀਆਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼, ਜਿਸ ਪੋਹ ਸੁਦੀ ਸਪਤਮੀ ਨੂੰ ਹੋਇਆ ਸੀ, ਉਸ ਦਿਨ ੨੩ ਦਸੰਬਰ ਸੀ, ਪਰ ਨਾਨਕਸ਼ਾਹੀ ਕੈਲੰਡਰ ਵਿੱਚ ਤਾਰੀਖ ਇਹ ਪੰਜ ਜਨਵਰੀ ਨਿਸ਼ਚਿਤ ਕਰ ਲਈ ਗਈ ਹੈ। ਸੁਆਲ ਉਠਦਾ ਹੈ ਕਿ ਮੂਲ ਤਾਰੀਖ ੨੩ ਦਸੰਬਰ ਹੀ ਕਿਉਂ ਨਹੀਂ ਨਿਸ਼ਚਿਤ ਕੀਤੀ ਗਈ ਅਤੇ ਪੰਜ ਜਨਵਰੀ ਕਿਉਂ ਅਪਨਾਈ ਗਈ? । ਸਤਿਕਾਰ ਯੋਗ ਪੱਤਰਕਾਰ ਜੀ, 1666 ਬਿਕ੍ਰਮੀ ਵਿਚ ਪੋਹ ਸੁਦੀ ਸਪਤਮੀ ਨੂੰ 23 ਦਸੰਬਰ ਨਹੀ ਸਗੋਂ 23 ਪੋਹ ਸੀ। ਹਿੰਦੋਸਤਾਨ ਵਿਚ ਯੂਲੀਅਨ ਕੈਲੰਡਰ ਤਾਂ ਉਦੋ ਲਾਗੂ ਹੀ ਨਹੀ ਸੀ। ਜੇ ਪਿਛਲਖੁਰੀ ਤਾਰੀਖ ਗਿਣੀਏ ਤਾਂ ਇਹ 22 ਦਸੰਬਰ ਯੂਲੀਅਨ ਬਣਦੀ ਹੈ ਨਾਕਿ 23 ਦਸੰਬਰ। ਅੱਜ ਸੀ: ਈ ( ਗ੍ਰੈਗਗੋਰੀਅਨ) ਕੈਲੰਡਰ ਲਾਗੂ ਹੈ। ਯੂਲੀਅਨ ਕੈਲੰਡਰ ਵਿਚ 1582 ਵਿਚ ਸੋਧ ਕੀਤੀ ਗਈ ਸੀ। ਕਿਉਂਕਿ ਇਹ ਮੌਸਮੀ ਸਾਲ ਤੋਂ 10 ਦਿਨ ਅੱਗੇ ਹੋ ਗਿਆ ਸੀ। ਸੋਧ ਉਪ੍ਰੰਤ 1582 ਵਿਚ 10 ਦਿਨ ਖਤਮ ਕਰਕੇ, 4 ਅਕਤੂਬਰ ਤੋਂ ਅੱਗਲੇ ਦਿਨ 15 ਅਕਤੂਬਰ ਮੰਨ ਲਿਆ ਸੀ। ਇੰਗਲੈਡ ਨੇ ਇਸ ਸੋਧ ਨੂੰ 1752 ਵਿਚ ਲਾਗੂ ਕੀਤਾ ਸੀ । ੳਸ ਸਾਲ 2 ਸਤੰਬਰ ਤੋਂ ਪਿਛੋ 3 ਸਤੰਬਰ ਨਹੀ ਸਗੋਂ 14 ਸਤੰਬਰ ਸੀ। ਭਾਵ 11 ਦਿਨ ਖਤਮ ਕਰ ਦਿੱਤੇ ਗਏ ਸਨ।
ਆਪ ਜੀ ਦਾ ਸਵਾਲ , ਸੁਆਲ ਉਠਦਾ ਹੈ ਕਿ ਮੂਲ ਤਾਰੀਖ ੨੩ ਦਸੰਬਰ ਹੀ ਕਿਉਂ ਨਹੀਂ ਨਿਸ਼ਚਿਤ ਕੀਤੀ ਗਈ ਜੇ ਤੁਹਾਡੇ ਇਸ ਸੁਝਾਓ ਤੇ ਅਮਲ ਕੀਤਾ ਜਾਵੇ ਤਾਂ ਅੱਜ ਦਿਨ ਬੁਧਵਾਰ 4 ਮਈ ਨਹੀਂ ਸਗੋਂ 21 ਅਪ੍ਰੈਲ ਯੁਲੀਅਨ ਬਣਦੀ ਹੈ। ਖਗੋਲ ਸ਼ਾਸਤਰੀ ਜੀ, ਜਿਸ ਕੈਲੰਡਰ ਦੇ ਸਾਲ ਦੀ ਲੰਬਾਈ 365.25 ਦਿਨ ਹੋਣ ਕਰਕੇ ਦੁਨੀਆਂ ਇਸ ਨੁੰ 1582 ਵਿਚ ਸੋਧ ਚੁੱਕੀ ਹੈ ਆਪ ਜੀ ਉਸ ਕੈਲੰਡਰ ਨੂੰ ਅੱਜ ਸਿੱਖਾਂ ਤੇ ਲਾਗੂ ਕਰਨ ਦਾ ਸੁਝਾਓ ਦੇ ਰਹੇ ਹੋ। ਹੁਣ ਆਪ ਹੀ ਦੱਸੋ ਕਿ ਕੀ ਤੁਹਾਡਾ ਇਹ ਸੁਝਾਓ ਵੀ ਮੰਨਣ ਯੋਗ ਹੈ?
ਮੈ ਆਪਣੇ ਪਿਛਲੇ ਪੱਤਰ ਵਿਚ ਵੀ ਲਿਖਿਆ ਸੀ ਕਿ ਗੁਰੂ ਸਾਹਿਬ ਵੇਲੇ ਦੋ ਕੈਲੰਡਰ ਲਾਗੂ ਸਨ। ਇਹ ਸੂਰਜੀ ਸਾਲ (Solar) ਅਤੇ ਚੰਦ੍ਰ ਸਾਲ (Lunar) ਤੇ ਅਧਾਰਿਤ ਸਨ। ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਹੋਇਆ ਸੀ ਉਸ ਦਿਨ ਚੰਦ੍ਰ ਸਾਲ ਦੀ ਪੋਹ ਸੁਦੀ ਸਤਵੀਂ ਸੀ ਅਤੇ ਸੂਰਜੀ ਸਾਲ ਦੀ 23 ਪੋਹ। ਮੈ ਆਪ ਜੀ ਨੂੰ ਇਕ ਸਵਾਲ ਕੀਤਾ ਸੀ, ਕਿ ਸਾਡੀ ਕੀ ਮਜਬੂਰੀ ਹੈ ਕਿ ਅਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਪੋਹ ਸੁਦੀ 7 ਨੂੰ ਹੀ ਮਨਾਉਣਾ ਹੈ ਜਦੋਂ ਕਿ ਉਸ ਦਿਨ 23 ਪੋਹ ਵੀ ਸੀ? ਜਿਸ ਦਾ ਆਪ ਨੇ ਕੋਈ ਜੁਵਾਬ ਨਹੀ ਦਿੱਤਾ।
ਅਖੀਰ ਤੇ ਮੈ ਇਕ ਫੇਰ ਸਪੱਸ਼ਟ ਕਰ ਦਿਆ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਜੀ ਦਾ ਪ੍ਰਕਾਸ਼ 5 ਜਨਵਰੀ ਨੂੰ ਨਹੀ ਸਗੋਂ 23 ਪੋਹ ਨੂੰ ਮਨਾਇਆ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਜਦੋਂ ਨਾਨਕਸ਼ਾਹੀ ਕੈਲੰਡਰ ਦੀ 23 ਪੋਹ ਹੁੰਦੀ ਹੈ ਉਸ ਦਿਨ ਸੀ: ਈ: ਕੈਲੰਡਰ ਦੀ 5 ਜਨਵਰੀ ਹੁੰਦੀ ਹੈ। ਕਿੳਕਿ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਰੀ (365.2425 ਦਿਨ) ਬਰਾਬਰ ਹੈ ਇਸ ਲਈ ਅੱਜ ਤੋਂ ਹਜਾਰ ਸਾਲ ਪਿਛੋਂ ਵੀ ਭਾਵ 3012 ਵਿਚ ਵੀ 23 ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਤਾਂ ਸੀ ਈ ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਕੀ ਆਪ ਜੀ ਇਹ ਜਾਣਕਾਰੀ ਦਿਓਗੇ ਕਿ ਜਿਸ ਕੈਲੰਡਰ ਦੀ ਆਪ ਜੀ ਵਕਾਲਤ ਕਰ ਰਹੇ ਹੋ , ਉਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ 2012 ਸੀ: ਈ: `ਚ ਕਿੰਨੀ ਤਾਰੀਖ ਨੂੰ ਆਵੇਗਾ?