Saturday, May 14, 2011

ਉਤਾਰਖਾਸੇਦਸਖਤਕਾ

ਉਤਾਰਖਾਸੇਦਸਖਤਕਾ
ਸਰਵਜੀਤ ਸਿੰਘ ਸੈਕਰਾਮੈਂਟੋ
ਡਾ: ਤਾਰਨ ਸਿੰਘ ਜੀ ਦੇ ਹਵਾਲਿਆਂ ਨਾਲ ਸ਼ਿਗਾਰਿਆਂ ਹੋਇਆ ਇਕ ਲੇਖ ਅਕਾਲ ਉਸਤਤਿਪੜ੍ਹਨ ਉਪ੍ਰੰਤ ਪੈਦਾ ਹੋਏ ਸ਼ੰਕਿਆਂ ਕਾਰਨ ਜਦੋ ਦਸਮ ਗ੍ਰੰਥ ਵਿੱਚ ਦਰਜ ਅਕਾਲ ਉਸਤਤਿਦੇ ਪਛੋਕੜ ਬਾਰੇ ਪੜਤਾਲ ਕੀਤੀ ਤਾਂ ਇਸ ਰਚਨਾ ਸਬੰਧੀ ਕਈ ਨਵੇਂ ਸਵਾਲ ਪੈਦਾ ਹੋ ਗਏ ਹਨ। ਸਭ ਤੋਂ ਪਹਿਲਾਂ ਤਾਂ ਇਸ ਦੇ ਨਾਮ ਬਾਰੇ ਹੀ ਹੈ। ਉਹ ਹੈ ਇਸ ਦੇ ਨਾਮ ਵਿੱਚ ਹੋਈ ਤਬਦੀਲੀ। ਦਸਮ ਗ੍ਰੰਥ ਦੀਆਂ ਛਾਪੇ ਵਾਲੀਆਂ ਬੀੜਾਂ ਦੇ ਤਤਕਰੇ `ਚ ਦੂਜੇ ਨੰ: ਤੇ ਦਰਜ ਅਕਾਲ ਉਸਤਤਿਜਿਸ ਨੂੰ ਤਿੰਨ ਭਾਗਾਂ `ਚ ਦਰਜ ਕੀਤਾ ਗਿਆ ਹੈ (1) ਅਕਾਲ ਉਸਤਤਿ (2) ਤ੍ਵਪ੍ਰਸਾਦਿ ਕਬਿੱਤ (3) ਤ੍ਵਪ੍ਰਸਾਦਿ ਸਵੈਯੇ। ਪੁਰਾਤਨ ਹੱਥ ਲਿਖਤਾ `ਚ ਇਹ ਸਿਰਲੇਖ ਨਹੀਂ ਹੈ। ਜਿਵੇ ਕੇ ਇਹਨਾ ਫੋਟੋ ਕਾਪੀਆਂ ਤੋਂ ਸਪੱਸ਼ਟ ਹੁੰਦਾ ਹੈ। ਇਥੇ ਤਾਂ ਇਸ ਦਾ ਨਾਮ ਉਤਾਰਖਾਸੇਦਸਖਤਕਾਪਾਤਿਸਾਹੀ10 ਅਕਾਲਪੁਰਖਕੀਰਛਾ’, ‘ਉਤਾਰਖਾਸੇਦਸਖਤਕਾ’, ਅਤੇ ਉਤਾਰਖਾਸੇਦਸਖਤਕਾਪਾਤਿਸਾਹੀ10’ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਰਚਨਾ ਗੁਰੂ ਜੀ ਦੀ ਹੈ ਤਾਂ ਇਸ ਰਚਨਾ ਦਾ ਨਾਮ ਵਾਰ-ਵਾਰ ਬਦਲਿਆ ਕਿਓਂ ਗਿਆ ਹੈ?
ਦਸਮ ਗ੍ਰੰਥ ਸਬੰਧੀ ਆਪੂ ਬਣੀ ਸੋਧਕ ਕਮੇਟੀ ਨੇ (1897) ਆਪਣੀ ਰਿਪ੍ਰੋਟ `ਚ ਇਸ ਰਚਨਾ ਦਾ ਸਿਰਲੇਖ ਅਕਾਲ ਉਸਤਤਿਲਿਖਿਆ ਹੈ। ਅਰ ਅਕਾਲਪੁਰਖ਼ ਦਾ ਜਾਪ ਅਰ ਅਕਾਲ ਉਸਤਤਿਬਾਣੀ ਖਾਲਸਾ ਜੀ ਦੇ ਜਾਪ ਕਰਨ ਨੂੰ ਰਚੇ। ਇਸ ਦੇ ਨਾਮ ਬਾਰੇ ਕਈ ਵਿਦਵਾਨਾਂ ਦਾ ਖਿਆਲ ਹੈ ਕਿ ਅਰੰਭਕ ਸ਼ਬਦ ਅਕਾਲ ਪੁਰਖ ਕੀ ਰਛਾ ਹਮਨੇਤੋਂ ਅਕਾਲਅਤੇ ਅੰਤਲੇ ਸਬਦ ਉਸਤਤਿ ਸੰਪੂਰਨਤੋਂ ਉਸਤਤਿਲੈਕੇ ਇਸ ਦਾ ਨਾਮ ਅਕਾਲ ਉਸਤਤਿਰੱਖ ਦਿੱਤਾ ਗਿਆ ਹੋਵੇਗਾ। ਗਿਆਨੀ ਈਸ਼ਰ ਸਿੰਘ ਜੀ ਲਿਖਦੇ ਹਨ,“ਇਸ ਬਾਣੀ ਦੇ ਆਦਿ ਵਿਚ (ਅਕਾਲ ਪੁਰਖ ਦੀ ਰਛਾ ਹਮਨੈ) ਤੋਂ ਆਰੰਭ ਹੋਇਆ ਸੀ, ਅਤੇ (ਜਗ ਮਗ ਤੇਜ ਪੂਰਨ ਪ੍ਰਤਾਪ) ਤੇ ਬੰਦ ਕਰਦੇ ਹਨ, ਸ੍ਰੀ ਦਸਮੇਸ਼ ਜੀ ਨੇ ਇਸ ਬਾਣੀ ਦਾ ਨਾਮ ਕੋਈ ਭੀ ਨਹੀਂ ਰਖਿਆ ਗਿਆ ਪਰ ਅਕਾਲ ਪੁਰਖ ਦੀ ਰਛਾ ਹਮਨੈ ਤੇ ਅਕਾਲ ਪੁਰਖ ਦੀ ਉਸਤਤ ਨੂੰ ਮੁਖ ਰਖ ਕੇ, ਅਕਾਲ ਉਸਤਤਿ ਨਾਮ ਠੀਕ ਮੰਨਿਆਂ ਗਿਆ ਹੈ ਕਿਉਂਕਿ ਅੰਤ ਵਿੱਚ ਲਿਖਿਆ ਹੈ, (ਉਸਤਤਿ ਸੰਪੁਰਨ) ਜਿਸ ਦਾ ਭਾਵ ਸਹਿਜੇ ਹੀ ਅਕਾਲ ਤੇ ਉਸਤਤਿ ਜੋੜ ਕੇ ਅਕਾਲ ਉਸਤਤਿ ਬਣ ਜਾਂਦਾ ਹੈ।” (ਜੀਵਨ ਸੁਮਾਰਗ ਪੰਨਾ 26)
ਛਾਪੇ ਦੀ ਬੀੜ `ਚ ਦਰਜ ਅਕਾਲ ਉਸਤਤਿਦੇ ਅਰੰਭ ਵਿੱਚ (ਪੰਨਾ 11) 10 ਚਉਪਈਆਂ ਦਰਜ ਹਨ। ਇਸ ਤੋ ਅੱਗੇ ਤ੍ਵਪ੍ਰਸਾਦਿ ਕਬਿੱਤਹਨ ਜੋ ਗਿਣਤੀ `10 ਹਨ। ਇਸ ਤੋ ਅੱਗੇ ਅਰੰਭ ਹੁੰਦੇ ਹਨ ਤ੍ਵਪ੍ਰਸਾਦਿ ਸਵੈਯੇ’(ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਜੋ ਖੰਡੇ ਦੀ ਪੁਹਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ `ਚ ਸਾਮਲ ਹਨ। ਅੱਗੇ ਤ੍ਵਪ੍ਰਸਾਦਿ ਲਘੁ ਨਿਰਾਜ ਛੰਦ, ਕਬਿੱਤ, ਭੁਜੰਗ ਪ੍ਰਯਾਤ ਛੰਦ, ਪਾਧੜੀ ਛੰਦ, ਤੋਟਕ ਛੰਦ, ਰੂਆਲਮ ਛੰਦ, ਦੋਹਰਾ, ਅਤੇ ਦੀਘਰ ਤ੍ਰਿਭੰਗੀ ਛੰਦ ਆਦਿ ਜਿਨ੍ਹਾਂ ਦੀ ਕੁਲ ਗਿਣਤੀ 271 ½ ਹੈ। ਨਿਤਨੇਮ ਦੀ ਬਾਣੀ ਵਿਚ ਦਰਜ 10 ਸਵੈਯੇ (243-252) ‘ਦੀਨਨ ਕੀ ਪ੍ਰਤਿਪਾਲ ਕਰੇਵੀ ਇਸੇ ਰਚਨਾ ਵਿਚੋ ਹੀ ਹਨ। ਇਹ ਰਚਨਾ ਸੰਪੂਰਨ ਨਹੀ ਹੈ। ਇਹ ਸੰਕੇਤ ਸਾਨੂੰ ਆਖਰੀ ਛੰਦ ਤੋਂ ਮਿਲਦਾ ਹੈ। ਸਾਤੋ ਅਕਾਸ਼ ਸਾਤੋ ਪਤਾਰ॥ ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰਿ॥ ਉਸਤਤਿ ਸੰਪੂਰਨ॥ (ਪੰਨਾ 38) ਇਹ ਆਖਰੀ ਛੰਦ ਅਧੂਰਾ ਹੈ।
ਇਸ ਦੇ ਰਚਨਾ ਕਾਲ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ। ਸਿੱਖ ਰਹਿਤ ਮਰਯਾਦਾ ਮੁਤਾਬਕ ਖੰਡੇ ਦੀ ਪੁਹਲ ਤਿਆਰ ਕਰਨ ਵੇਲੇ ਇਸ ਰਚਨਾ `10 ਸਵੈਯੇ ਪੜ੍ਹੇ ਜਾਂਦੇ ਹਨ ਇਸ ਲਈ ਕਈ ਵਿਦਵਾਨਾਂ ਦਾ ਖਿਆਲ ਹੈ ਕਿ ਇਹ 1699 ਤੋਂ ਪਹਿਲਾ ਦੀ ਰਚਨਾ ਹੈ। ਪੁਰਾਤਨ ਇਤਿਹਾਸਕ ਵਸੀਲੇ ਜਿਵੇ ਰਹਿਤਨਾਵੇਂ, ਗੁਰ ਸੋਭਾ, ਗੁਰ ਬਿਲਾਸ ਪਾਤਸ਼ਾਹੀ 10, ਬੱਸਾਂਵਲੀ, ਅਤੇ ਪ੍ਰਚੀਨ ਪੰਥ ਪ੍ਰਕਾਸ਼ ਆਦਿ `ਚ ਦਰਜ, ਖੰਡੇ ਦੀ ਪੁਹਲ ਤਿਆਰ ਕਰਨ ਵੇਲੇ ਪੜ੍ਹੀਆਂ ਗਈਆਂ ਬਾਣੀਆਂ ਦਾ ਵੇਰਵਾ ਵੱਖ-ਵੱਖ ਹੈ, ਜਿਨ੍ਹਾਂ ਤੋ ਇਹ ਵੀ ਸਾਬਤ ਨਹੀ ਹੁੰਦਾ ਕਿ ਖੰਡੇ ਦੀ ਪੁਹਲ ਤਿਆਰ ਕਰਨ ਵੇਲੇ ਪੜ੍ਹੀਆਂ ਗਈਆਂ ਬਾਣੀਆਂ ਅੱਜ ਵਾਲੀਆਂ ਹੀ ਪੰਜ ਬਾਣੀਆਂ ਸਨ। ਗੁਰੂ ਕੀਆਂ ਸਾਖੀਆਂ ਮੁਤਾਬਕ ਪੰਜ ਬਾਣੀਆਂ ਤਾਂ ਪੜ੍ਹੀਆਂ ਗਈਆਂ ਸਨ। ਮਨ ਬਿਰਤੀ ਕੋ ਇਕਾਗਰ ਕਰੀ ਸ੍ਰੀ ਜੁਪ ਜੀ ਕਾ ਪਾਠ ਕਰੀ ਗਏ। ਉਪਰੰਤ ਜਾਪ, ਸਵੈਯੇ, ਚਉਪਈ ਕਾ ਉਚਾਰਣ ਕਰ ਸ੍ਰੀ ਅਨੰਦ ਸਾਹਿਬ ਕਾ ਪਾਠਕੀਆ।” (ਪੰਨਾ 123) ਪਰ ਇਥੇ ਇਹ ਦਰਜ ਨਹੀ ਹੈ ਕਿ ਸਵੈਯੇ ਅਤੇ ਚਉਪਈ ਕਿਹੜੀ ਪੜ੍ਹੀ ਗਈ ਸੀ।
ਚੌਪਈ ਕੇਹੜੀ ਪੜ੍ਹੀ ਗਈ? ਇਸ ਗੱਲ ਦਾ ਨਿਰਣਾ ਬੀ ਕਿਸੇ ਗਰੰਥਕਾਰ ਨੇ ਨਹੀ ਕੀਤਾ। ਅਕਾਲ ਉਸਤਤਿ ਦੇ ਆਦਿ ਲਿਖੀ ਚੌਪਈ ਤਾਂ ਯਕੀਨਨ ਅੰਮ੍ਰਿਤ ਸਾਜਨਾਂ ਤੋਂ ਬਾਦ ਹੀ ਬਜੂਦ ਵਿੱਚ ਆਈ ਹੈ; ਦੁਜੀ (ਹਮਰੀ ਕਰੋ ਹਾਥ ਦੇ ਰੱਛਾ) ਸੰਮਤ 1753 ਦੇ ਭਾਦਰੋਂ ਮਹੀਨੇ। ਸੋ, ਇਹੋ ਇਸ ਵਕਤ ਪੜ੍ਹਨ ਦਾ ਰਿਵਾਜ ਹੈ।” (ਭਾਈ ਰਣਧੀਰ ਸਿੰਘ, ਪ੍ਰੇਮ ਸੁਮਾਰਗ, ਪੰਨਾ 37)
ਉਪ੍ਰੋਕਤ ਹਵਾਲੇ ਤੋਂ ਇਹ ਸਪੱਸ਼ਟ ਹੈ ਕਿ ਅਕਾਲ ਉਸਤਤਿ ਦੇ ਅਰੰਭ ਵਿਚ ਲਿਖੀ ਗਈ ਚੌਪਈ ਅੰਮ੍ਰਿਤ ਤਿਆਰ ਕਰਨ ਤੋ ਪਿਛੋ ਦੀ ਰਚਨਾ ਹੈ। ਅਕਾਲ ਉਸਤਤਿ (ਕੁਲ ਛੰਦ 271 ½) ਦੀ ਅਰੰਭਕ ਰਚਨਾ ਚੌਪਈ (ਛੰਦ 1 ਤੋਂ 10) ਜੇ ਅੰਮ੍ਰਿਤ ਸੰਚਾਰ ਤੋਂ ਪਿਛੋ ਦੀ ਹੈ ਤਾਂ ਸਵੈਯੇ (21 ਤੋਂ 30) ‘ਸ੍ਰਾਵਗ ਸੁਧ ਸਮੂਹ ਸਿਧਾਨ ਕੇਦੀ ਰਚਨਾ ਅੰਮ੍ਰਿਤ ਸੰਚਾਰ ਤੋਂ ਪਹਿਲਾ ਕਿਵੇਂ ਹੋ ਸਕਦੀ ਹੈ?
ਸਿੱਖ ਮਾਨਸਿਕਤਾਂ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਕਈ ਵਿਦਵਾਨ ਇਹ ਮੰਨਦੇ ਹਨ ਕਿ ਇਸ `ਚ ਦਰਜ ਕਈ ਰਚਨਾਵਾਂ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ। ਸ: ਦਲਬੀਰ ਸਿੰਘ ਫਰੀਦਾਬਾਦ ਨੇ ਆਪਣੀ ਖੋਜ ਭਰਭੂਰ ਬੁਹਮੁੱਲੀ ਲਿਖਤ ਦਸਮ ਗ੍ਰੰਥ ਦੀ ਅਸਲੀਯਤਵਿਚ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਗ੍ਰੰਥ ਦਾ ਬੁਹਤਾ ਹਿੱਸਾ, ਸ਼ਿਵ ਪੁਰਾਣ, ਮਾਰਕੰਡੇਯ ਅਤੇ ਭਾਗਵਤ ਪੁਰਾਣ ਦਾ ਉਤਾਰਾ ਹੈ। ਭਾਈ ਹਰਨਾਮ ਸਿੰਘ ਧੁੱਮਾ ਨੇ ਕਿਹਾ ਹੈ ਕਿ ਗਿਆਨ ਪ੍ਰਬੋਧ, ਚੌਵੀਸ ਅਵਤਾਰ, ਰਾਮਾ ਅਵਤਾਰ ਅਤੇ ਚਰਿਤਰੋ ਪਖਿਆਨ ਆਦਿ ਰਚਨਾਵਾਂ (ਲੱਗਭੱਗ 1160 ਪੰਨੇ) ਹਿੰਦੂ ਮਿਥਿਹਾਕ ਗ੍ਰੰਥਾ ਉਲੱਥਾ ਹੈ। ਕਈ ਰਚਨਾਵਾਂ ਦੇ ਅੰਤ ਵਿਚ ਉਨ੍ਹਾਂ ਦੇ ਵਸੀਲਿਆਂ ਬਾਰੇ ਜਾਣ ਕਾਰੀ ਦਰਜ ਹੈ ਜਿਵੇ ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤ ਬਿਲਾਸ। (ਪੰਨਾ 74) ਅਕਾਲ ਉਸਤਤਿ ਦੇ ਅਖੀਰ ਵਿਚ ਕੋਈ ਵੇਰਵਾ ਦਰਜ ਨਹੀ ਹੈ ਕਿ ਇਸ ਰਚਨਾ ਦਾ ਵਸੀਲਾ ਕੀ ਹੈ। ਆਓ ਇਸ ਰਚਨਾ ਦੀ ਬਣਤਰ ਤੋਂ ਹੀ ਇਸ ਦੇ ਕਰਤੇ ਬਾਰੇ ਵੀ ਵਿਚਾਰ ਕਰੀਏ।
ੴ ਸਤਿਗੁਰ ਪ੍ਰਸਾਦ ਤੋਂ ਅਰੰਭ ਹੁੰਦੀ ਇਹ ਰਚਨਾ, ਇਹ ਭੁਲੇਖਾਂ ਤਾਂ ਪਾਉਦੀ ਹੈ ਕਿ ਇਹ ਗੁਰੂ ਜੀ ਦੀ ਕ੍ਰਿਤ ਹੋ ਸਕਦੀ ਹੈ ਪਰ ਨਾਲ ਹੀ ਉਤਾਰਖਾਸੇ ਦੱਸਖਤਕ ਪਾਤਸਾਹੀ10’ ਤੋਂ ਹੀ ਇਹ ਭੁਲੇਖਾ ਦੂਰ ਹੋ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਸ਼ੈਲੀ ਮੁਤਾਬਕ ਨਹੀਂ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਨਾਨਕ ਜੀ ਤੋਂ ਅਰੰਭ ਹੋਕਿ ਗੁਰੂ ਤੇਗ ਬਹਾਦਰ ਜੀ ਤੱਕ ਸਾਰੀ ਬਾਣੀ ਨਾਨਕ ਨਾਮ ਨਾਲ ਲਿਖੀ ਗਈ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰਚਨਾ ਦੇ ਅਰੰਭ `ਸਲੋਕ ਮਹਲਾ 10’ ਅਤੇ ਅਖੀਰ ਤੇਂ ਨਾਨਕਨਾਮ ਦੀ ਵਰਤੋਂ ਕਿਓਂ ਨਹੀਂ ਕੀਤੀ? ‘ਅਕਾਲ ਪੁਰਖ ਤੋਂ ਅਰੰਭ ਹੋ ਕਿ ਸਰਬ ਲੋਹ ਅਤੇ ਸਰਬ ਕਾਲ ਅੱਗੇ ਬੇਨਤੀਆਂ ਕਰਨ ਵਾਲਾ ਫਿਰ ਕੌਣ ਹੈ? ਸਾਰੇ ਦਸਮ ਗ੍ਰੰਥ `ਚ ਥਾਂ-ਥਾਂ ਕਾਲ, ਸਰਬਕਾਲ, ਅਸਿਧੁਜ, ਜਗਮਾਤਾ ਅਤੇ ਕਾਲਕਾ ਦਾ ਜਿਕਰ ਵਾਰ-ਵਾਰ ਆਉਂਦਾ ਹੈ।
ਮਹਾਂਕਾਲ ਕੀ ਸ਼ਰਨਿ ਜੇ ਪਰੇ ਸੁ ਲਏ ਬਚਾਇ।366
ਮਹਾਕਾਲ ਪੁਨਿ ਜਿਯ ਮੈ ਕੋਪਾ ਧਨੁਖ ਟੰਕੋਰਿ ਬੁਹਿਰ ਰਨ ਰੋਪਾ।372
ਪੁਨਿਰਾਛਸ ਕਾ ਕਾਟਾ ਸੀਸਾ ਸ੍ਰੀ ਅਸਿਕੇਤਜਗਤ ਕੇ ਈਸਾ। 375
ਖੜਗਕੇਤ ਮੈਂ ਸ਼ਰਨ ਤਿਹਾਰੀ ਆਪੁ ਹਾਥ ਦੇ ਲੇਹੁ ਉਬਾਰੀ। 401
ਕ੍ਰਿਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ।402
ਸ੍ਰੀ ਅਸਿਧੁਜ ਜਬ ਬਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ। 404। (ਪੰਨਾ 1388)
ਸਰਬਕਾਲ ਹੈ ਪਿਤਾ ਹਮਾਰਾ ਦੇਬਿ ਕਾਲਕਾ ਮਾਤ ਹਮਾਰਾ। (ਪੰਨਾ 73)

ਦਸਮ ਗ੍ਰੰਥ ਬਾਰੇ ਚੋਣਵੇਂ ਲੇਖਦੇ ਪੰਨਾ 60 ਉਪਰ ਪ੍ਰਿ: ਹਰਭਜਨ ਸਿੰਘ ਜੀ ਡਾ: ਜੱਗੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਦਸਮ ਗ੍ਰੰਥ ਵਿਚ ਮਹਾਕਾਲ ਦੇ ਕਾਲ, ਸਰਬਕਾਲ, ਅਸਿਧੁਜ, ਕਲਿ, ਖੜਗਕੇਤ ਆਦਿ 37 ਨਾਮ ਅਤੇ ਸ਼ਕਤੀ (ਦੇਵੀ) ਦੇ ਕਾਲਕਾ, ਚੰਡੀ, ਸ਼ਿਵਾ, ਦੁਰਗਾ, ਜਗਮਾਤ ਆਦਿ 41 ਨਾਮ ਹਨ। ਦੁਰਗਾ, ਭਗਉਤੀ ਤੇ ਭਗਵਤੀਦੇ ਕਰਤਾ, ਸੰਤ ਬਾਬਾ ਸੁਰਜੀਤ ਸਿੰਘ ਨਿਰਮਲ ਜੀ ਨੇ ਦੁਰਗਾ ਦੇ 43 ਨਾਮ ਲਿਖੇ ਹਨ। (ਪੰਨਾ 14)
ਅਕਾਲ ਉਸਤਤਿ ਵਿੱਚ ਵੀ ਇਹ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਇਹ ਰਚਨਾ ਵੀ ਕਿਸੇ ਸ਼ਿਵ ਜਾਂ ਸ਼ਿਵਾ ਦੇ ਭਗਤ ਵਲੋਂ ਉਨ੍ਹਾਂ ਦੀ ਉਸਤਤਿ ਵਿੱਚ ਹੀ ਲਿਖੀ ਗਈ ਹੈ-
ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਣ ਆਦਿ ਬ੍ਰਿਤੇ।
ਚਛਰਾਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ ਗਤੇ।
ਅਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ।
ਜੈ ਜੈ ਹੋਸੀ ਮਹਿਖਾਸੁਰਿ ਮਰਦਨ ਰੰਮ ਕਪਰਦਨ ਯ੍ਰਤ ਛਿਤੇ।1। (ਪੰਨਾ 31)

ਦੁਸ਼ਟਾਂ ਨੂੰ ਦੰਡ ਦੇਣ ਵਾਲੀ, ਦੈਂਤਾਂ ਦਾ ਨਾਸ਼ ਕਰਨ ਵਾਲੀ, ਪਾਪੀਆਂ ਦਾ ਉਧਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਨਸਟ ਅਤੇ ਖੰਡਤ ਨ ਹੋਣ ਵਾਲੀ, ਤੇਜ ਵਾਲੀ, ਘਮੰਡੀਆਂ ਦਾ ਮਾਣ ਤੋੜਣ ਵਾਲੀ, ਮਹਿਖਾਸਰ ਨੂੰ ਖਤਮ ਕਰਨ ਵਾਲੀ ਤੇਰੀ ਜੈ-ਜੈ ਕਾਰ ਹੋਵੇ॥1॥ ਚੰਡ, ਮੁੰਡ ਧੂਮ੍ਰ ਲੋਚਨ ਅਤੇ ਮਹਿਖਾਸੁਰ ਨੂੰ ਮਾਰਨ ਵਾਲੀ ਤੇਰੀ ਜੈ-ਜੈ ਕਾਰ ਹੋਵੇ।2। ਜਿਸ ਦਾ ਡਉਰੂ ਡਮ-ਡਮ ਵਜਦਾ ਹੈ, ਬਬਰ ਸ਼ੇਰ ਬੁਕਦਾ ਹੈ, ਅੱਠ ਹੱਥਾਂ ਵਿਚ ਸ਼ਸਤ੍ਰ ਸੋਭਦੇ ਹਨ, ਗਹਿਣੇ ਚਮਕਦੇ ਹਨ, ਜੈ-ਜੈ ਕਾਰ ਹੋਵੇ।3ਰਕਤ ਬੀਜ ਨੂੰ ਮਾਰਨ ਵਾਲੀ, ਚੰਡ ਨੂੰ ਚੀਰਨ ਵਾਲੀ, ਬਿੜਾਲ ਦੈਤ ਦਾ ਬੱਧ ਕਰਨ ਵਾਲੀ, ਧੂਮ ਨੈਨ ਦਾ ਨਾਸ਼ ਕਰਨ ਵਾਲੀ, ਸੁੰਭ, ਨਿਸੁੰਭ ਅਤੇ ਮਹਿਖਾਸੁਰ ਨੂੰ ਮਾਰਨ ਵਾਲੀ ਤੇਰੀ ਜੈ-ਜੈ ਕਾਰ ਹੋਵੇ।20। (ਪੰਨਾ 33) ਇਸ ਰਚਨਾ ਦੇ 20 ਛੰਦਾਂ (211-230) `ਚ ਚੰਡੀ, ਦੁਰਗਾਂ, ਸ਼ਿਵਾ, ਪਾਰਵਤੀ, ਕਾਲਕਾ ਆਦਿ ਦੇਵੀ ਦੀ ਜੈ-ਜੈ ਕਾਰ ਕੀਤੀ ਗਈ ਹੈ।
ਮਹਾਨਕੋਸ਼ ਦੇ ਮੁਤਾਬਕ ਇਹ ਪੰਡਿਤ ਰਾਮਕ੍ਰਿਸ਼ਨ ਦੀ ਲਿਖਤ ਭਗਵਤੀ ਪਦਯ ਪੁਸ਼ਪਾਂਜਲਿ ਸਤੋਤ੍ਰਜਿਸ ਦੇ 30 ਤ੍ਰਿਭੰਗੀ ਛੰਦ ਹਨ, `20 ਛੰਦਾਂ ਦਾ ਅਨੁਵਾਦ ਹੈ ਇਹ ਅਕਾਲ ਉਸਤਤਿ ਦਾ ਪਾਠ
ਇਹ ਰਚਨਾ ਗੁਰੂ ਜੀ ਦੀ ਨਹੀਂ ਹੈ ਇਹ ਤਾਂ ਦਸਮ ਗ੍ਰੰਥ ਦੇ ਹਮਾਇਤੀ ਵਿਦਵਾਨ ਵੀ ਮੰਨਦੇ ਹਨ।
ਅਕਾਲ ਉਸਤਤਿ ਬਾਣੀ ਦੀ ਜੋ ਨਕਲ ਭਾਈ ਮਨੀ ਸਿੰਘ ਜੀ ਨੂੰ ਮਿਲੀ ਉਸ ਉਤੇ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਅਰੰਭ ਵਿਚ ਕੁਝ ਸਤਰਾਂ ਅਕਾਲ ਪੁਰਖ ਕੀ ਰਛਾ ਹਮਨੇ। ਸਰਬ ਲੋਹ ਜੀ ਦੀ ਸਦਾ ਰਛਿਆ ਹਮਨੇ।ਖਾਸ ਕਲਗੀਧਰ ਪਾਤਸ਼ਾਹ ਜੀ ਦੀ ਕਲਮ ਮੁਬਾਰਕ ਦੀ ਲਿਖਤ ਹਨ ਅਤੇ ਇਸ ਤੋਂ ਅੱਗੇ ਲਿਖਾਰੀ ਦੀ ਲਿਖਤ ਸ਼ੁਰੂ ਹੋ ਜਾਂਦੀ ਹੈ, ਸੋ ਭਾਈ ਮਨੀ ਸਿੰਘ ਜੀ ਨੇ ਉਪ੍ਰੋਕਤ ਸਤਰਾਂ ਦੇ ਸ਼ੁਰੂ ਵਿੱਚ ਸੂਚਨਾ ਦੇ ਦਿਤੀ, “ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ 10 ਤੇ ਰਛਿਆ ਹਮਨੈਵਾਲੇ ਵਾਕਾਂ ਦੇ ਅਖੀਰ ਜਿਥੋਂ ਲਿਖਾਰੀ ਦੀ ਲਿਖਤ ਸ਼ੁਰੂ ਹੁੰਦੀ ਸੀ ਲਿਖ ਦਿਤਾ ਆਗੇ ਲਿਖਾਰੀ ਕੇ ਦਸਖਤ। (ਗਿਆਨੀ ਮਹਾ ਸਿੰਘ, ਦਸਮ ਗੁਰ ਗਿਰਾ ਸਰਵੇਖਣ, ਪੰਨਾ 38)
ਖਾਲਸਾ ਜੀ ਜਰਾਂ ਸੋਚੋ! ਕੀ ਗੁਰੂ ਗੋਬਿੰਦ ਸਿੰਘ ਜੀ, ਜੋ ਸਾਨੂੰ ਸਿਰਫ ਤੇ ਸਿਰਫ ਇਕ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਦਾ ਹੁਕਮ ਕਰਦੇ ਹਨ, ਕੀ ਉਹ ਆਪ ਹਿੰਦੂ ਮਿਥਿਹਾਸਕ ਦੇਵੀ ਦੇਵਤਿਆਂ ਦੀ ਜੈ ਜੈ ਕਾਰ ਕਰ ਸਕਦੇ ਸਨ? ਕੀ ਗੁਰੂ ਜੀ ਚੰਡੀ, ਦੁਰਗਾ ਜਾਂ ਕਾਲਕਾ ਦੇਵੀ ਦੇ ਗੁਣ ਗਾਨ ਕਰ ਸਕਦੇ ਸਨ ਜਦੋ ਕਿ ਗੁਰਮਤਿ ਤਾਂ ਇਨ੍ਹਾਂ ਦਾ ਜੋਰਦਾਰ ਖੰਡਨ ਕਰਦੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸ਼ਿਵ ਅਤੇ ਸ਼ਿਵਾ ਬਾਰੇ ਇਹ ੳਪੁਦੇਸ਼ ਦਿੰਦੀ ਹੈ:
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ (ਪੰਨਾ 874)