Saturday, June 1, 2019

ਦਿਲਗੀਰ ਦੇ ਕੌਤਕ

ਦਿਲਗੀਰ ਦੇ ਕੌਤਕ
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਦਿਨੀਂ ਮੇਰੇ ਵੱਲੋਂ ਲਿਖੇ ਗਏ ਇਕ ਲੇਖ “ਅਜੋਕੇ ਇਤਿਹਾਸਕਾਰਾਂ ਦੇ ਕੌਤਕ” ਜੋ ਡਾ ਸੁਖਦਿਆਲ ਸਿੰਘ ਦੀ ਕਿਤਾਬ “ਜੀਵਨ ਇਤਿਹਾਸ ਗੁਰੂ ਨਾਨਕ ਸਾਹਿਬ” ਸਬੰਧੀ ਸੀ, ਵਿੱਚ ਡਾ ਹਰਜਿੰਦਰ ਸਿੰਘ ਦਿਲਗੀਰ ਦਾ ਵੀ ਜਿਕਰ ਮੈਂ ਇਨ੍ਹਾਂ ਸ਼ਬਦਾਂ ਵਿਚ ਕੀਤਾ ਸੀ, “ਈਸ਼ਰ ਸਿੰਘ ਨਾਰਾ ਹੀ ਨਹੀ ਡਾ ਦਿਲਗੀਰ ਵੀ ਇਸ ਟੇਵੇ ਦਾ ਹਵਾਲਾ ਦੇ ਕੇ ਗੁਰੂ ਜੀ ਦਾ ਜਨਮ ਕੱਤਕ ਦਾ ਸਾਬਿਤ ਕਰਦਾ ਹੈ”। ਇਸ ਦੇ ਜਵਾਬ ਵਿੱਚ ਡਾ ਦਿਲਗੀਰ ਦੀ ਈ ਮੇਲ ਪ੍ਰਾਪਤ ਹੋਈ ਹੈ,
“Shame on you. I have never used any TEWA to assert Katak date. You should apologize or I shall circulate it to all. I totally reject all TEWAS; these are just fraud of brahimns”. ( 14 May)
ਇਸ ਦੇ ਜਵਾਬ ਵਿਚ ਮੈਂ ਲਿਖ ਦਿੱਤਾ, “ਈ ਮੇਲ ਲਈ ਧੰਨਵਾਦ, ਬੇਨਤੀ ਹੈ ਜਦੋਂ ਤੁਸੀਂ ਮੇਰੇ ਬਾਰੇ ਕੁਝ ਲਿਖਿਆ ਤਾਂ ਮੈਨੂੰ ਈ ਮੇਲ ਰਾਹੀ ਜਰੂਰ ਭੇਜ ਦੇਣਾ। ਕਿਉਂਕਿ ਮੈਂ ਤੁਹਾਡੀ ਬੂਥਾਂ ਪੋਥੀ ਤਾਂ ਵੇਖ ਨਹੀਂ ਸਕਦਾ। ਤੁਸੀਂ ਮੇਰੇ ਤੇ ਪਾਬੰਦੀ ਲਾਈ ਹੈ”।
ਇਸ ਦੇ ਜਵਾਬ ਵਿਚ ਡਾ ਦਿਲਗੀਰ ਦੀ ਹੇਠ ਲਿਖੀ ਲਿਖਤ ਪ੍ਰਾਪਤ ਹੋਈ ਹੈ।
ਸਰਬਜੀਤ ਸਿੰਘ ਸੈਕਰਾਮੈਂਟੋ ਕਿ ਸਰਬਜੀਤ ਸਿੰਘ ਮਹਾਂ ਝੂਠਾ?
Harjinder Singh Dilgeer·Wednesday, May 15, 2019
ਸਰਬਜੀਤ ਸਿੰਘ ਸੈਕਰਾਮੈਂਟੋ ਨੇ ਬੀਤੇ ਦਿਨ ਸੁਖਦਿਆਲ ਸਿੰਘ ਦੇ ਇਕ ਮਜ਼ਮੂਨ ਬਾਰੇ ਇਕ 'ਲੇਖ' ਲਿਖਿਆ ਸੀ। ਉਸ ਵਿਚ ਖ਼ਾਹਮੁਖ਼ਾਹ ਮੈਨੂੰ ਵੀ ਘਸੀਟ ਲਿਆ ਗਿਆ ਸੀ। ਉਸ ਨੇ ਮੇਰੇ 'ਤੇ ਇਹ ਝੂਠ ਜੜ ਦਿੱਤਾ ਕਿ ਮੈਂ ਇਕ ਟੇਵੇ ਦੇ ਅਧਾਰ 'ਤੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਕੱਤਕ ਮੰਨਿਆ ਹੈ। ਸਰਬਜੀਤ ਝੂਠਾ ਜੀ ਨੂੰ ਝੂਠ ਬੋਲਣ ਲੱਗਿਆਂ ਜ਼ਰਾ ਵੀ ਸ਼ਰਮ ਨਹੀਂ ਆਈ ਕਿ ਮੈਂ ਤਾਂ ਟੇਵਿਆਂ ਨੂੰ ਮੰਨਦਾ ਹੀ ਨਹੀਂ; ਨਾ ਗੁਰੂ ਜੀ ਮੰਨਦੇ ਸਨ। ਮੈਂ ਤਾਂ ਕਰਮ ਸਿੰਘ ਹਿਸਟੋਰੀਅਨ ਵੱਲੋਂ ਟੇਵਾ ਵਰਤਣ ਨੂੰ ਵੀ ਰੱਦ ਕੀਤਾ ਸੀ (ਗੁਰੂ ਨਾਨਕ ਸਾਹਿਬ ਦੇ ਜਨਮ ਸਬੰਧੀ ਆਪਣੇ ਲੇਖ-ਨੋਟ ਦਾ ਲਿੰਕ ਵੀ ਦੇ ਰਿਹਾ ਹਾਂ)... ‘ਸਰਬਜੀਤ ਸਿੰਘ ਝੂਠਾ’ ਜੀ ਜ਼ਰਾ ਸ਼ਰਮ ਕਰ ਲਓ” ।
ਕਿਉ ਕਿ ਮੇਰੇ ਤੇ ਇਸ ਨੇ ਪਾਬੰਦੀ ਲਾਈ ਹੋਈ ਹੈ, ਮੈਂ ਦਿੱਤੇ ਗਏ ਲਿੰਕ ਤੇ ਲੇਖ ਨਹੀਂ ਪੜ੍ਹ ਸਕਦਾ। ਇਸ ਲਈ ਮੈਂ ਫੇਰ ਲਿਖ ਭੇਜਿਆ ਕਿ, “ਜਿਥੋਂ ਤਾਈ ਮੈਨੂੰ ਯਾਦ ਹੈ, ਮੈਂ ਤੁਹਾਡੇ ਇਸੇ ਲੇਖ ਵਿੱਚ ਪੜਿਆ ਸੀ, ਮੈਨੂੰ ਆਪਣਾ ਲੇਖ ਈ ਮੇਲ ਰਾਹੀ ਭੇਜੋ”।
ਇਸ ਦੇ ਜਵਾਬ ਵਿੱਚ ਇਹ ਸੁਨੇਹਾ ਮਿਲਿਆ, “You mention that I based my assertion on TEWA. Show people where did you read it? I need not show my article; you should show where did you read it. Don't spread lies. Mr LIAR”.
ਡਾ ਦਿਲਗੀਰ ਦਾ ਉਹ ਲੇਖ ਮੈਂ ਆਪਣੇ ਵਸੀਲਿਆਂ ਰਾਹੀ ਪ੍ਰਾਪਤ ਕਰ ਲਿਆ ਹੈ। ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ, ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲਾ, 80 ਕਿਤਾਬਾਂ (?) ਦਾ ਲੇਖਕ ਡਾ ਦਿਲਗੀਰ ਏਨੇ ਹਲਕੇ ਪੱਧਰ ਦਾ ਵਿਅਕਤੀ ਹੋਵੇਗਾ? ਮੈਨੂੰ ਝੂਠਾ ਸਾਬਿਤ ਕਰਨ ਲਈ ਏਨੀ ਘਟੀਆਂ ਹਰਕਤ ਵੀ ਕਰ ਸਕਦਾ ਹੈ?
ਡਾ ਦਿਲਗੀਰ ਦਾ ਲੇਖ, “ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼” ਜਿਸ ਦੇ ਅਖੀਰ ਤੇ ਇਹ ਲਿਖਿਆ ਹੋਇਆ ਹੈ।
ਸਿਰਫ ਏਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਪੁਰਾਣੀਆਂ ਲਿਖਤਾਂ ਵਿਚ ਵੀ ਗੁਰੂ ਨਾਨਕ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਹੋਣ ਦਾ ਜ਼ਿਕਰ ਮਿਲਦਾ ਹੈ:
1. ਸੰਤੋਖ ਸਿੰਘ ਵੀ “ਨਾਨਕ ਪ੍ਰਕਾਸ਼” (1832 ਦੀ ਲਿਖਤ) ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿਖਦਾ ਹੈ।
2. ਬਾਬਾ ਬਿਨੋਦ ਸਿੰਘ ਦਾ ਗ੍ਰੰਥ :(quoted by dr Tarlochan Singh)
“ਉਰਜ ਮਾਸ ਕੀ ਪੂਰਨਮਾਸ਼ੀ। ਹਰਿ ਕੀਰਤ ਸੀ ਜੌਨ ਪ੍ਰਕਾਸ਼ੀ। ਸੰਮਤ ਨੌ ਖਟ ਸਹਿਸ ਛਬੀਸਾ। ਭੈ ਅਵਤਾਰ ਪ੍ਰਗਟ ਜਗਦੀਸ਼ਾ।”
3. ਕੇਸਰ ਸਿੰਘ ਛਿਬਰ (ਬੰਸਾਵਲੀਨਮਾ ਦਸਾਂ ਪਾਤਸਾਹੀਆਂ ਦਾ, ਲਿਖਤ 1780 ਦੀ): “ਸੰਮਤ ਪੰਦਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜਨਮ ਲਏ। ਮਹਾਂ ਕਾਰਤਕ ਪੁੰਨਿਆ ਰਾਤ ਗੁਰੂ ਨਾਨਕ ਲੀਨਾ ਅਵਤਾਰ।”
4 ਸੰਤ ਸਿੰਘ ਛਿਬਰ ‘ਜਨਮ ਸਾਖੀ ਬਾਬਾ ਨਾਨਕ ਕੀ’ (1810-15 ਦੀ ਲਿਖਤ) ।
5 ਗੁਲਾਬ ਸਿੰਘ (ਦੂਜਾ) ‘ਗੁਰ ਪ੍ਰਣਾਲੀ’ (ਲਿਖਤ 1851 ਦੀ) ਵਿਚ ਸ਼ਰੇਆਮ ਲਿਖਦਾ ਹੈ: “ਪ੍ਰਮਾਣੀਕ ਜਨਮ ਸਾਖੀਆਂ ਅਤੇ ਗੁਰੂ ਨਾਨਕ ਚੰਦਰੋਦਯ ਤੇ ਗੁਰਪ੍ਰਣਾਲੀਆਂ ਵਿਚ ਕਤਕ ਪੂਰਨਮਾਸ਼ੀ ਜਨਮ ਦਿਨ ਲਿਖਿਆ ਹੈ। ਪਰ ਮਿਹਰਬਾਨ ਨੇ ਵਿਸਾਖ ਸੁਦੀ ਤੀਜ ਲਿਖਆ ਹੈ। ਸ਼ੁਧ ਦਿਨ ਕਤਕ ਪੂਰਨਮਾਸ਼ੀ ਹੈ।”
6. ਗਣੇਸ਼ਾ ਸਿੰਘ ਬੇਦੀ, ‘ਗੁਰੂ ਬੰਸ ਬਿਨੋਦ’, ਲਿਖਤ 1879 ਦੀ। (I have a copy of this book. I have published photo of the relevant page in Sikh Twareekh)
7. ਨਿਹਾਲ ਸਿੰਘ, ਗੁਰਮੁਖ ਸਿੰਘ ‘ਖੁਰਸ਼ੀਦ ਖਾਲਸਾ’, ਲਿਖਤ 1890 ਦੀ।
8. ਤਾਰਾ ਸਿੰਘ ਨਰੋਤਮ ‘ਗੁਰ ਤੀਰਥ ਸੰਗ੍ਰਹਿ’ 1884 ਦੀ ਲਿਖਤ।
ਇਨ੍ਹਾਂ ਤੋਂ ਇਲਾਵਾ ਕਈ ਹੋਰ ਲਿਖਤਾਂ ਵਿਚ ਵੀ ਕੱਤਕ ਦੀ ਪੂਰਨਮਾਸ਼ੀ ਤਾਰੀਖ਼ ਹੀ ਮਿਲਦੀ ਹੈ (ਤੇ ਇਹ ਸਾਰੀਆਂ ਕਰਮ ਸਿੰਘ ਹਿਸਟੋਰੀਅਨ ਤੋਂ ਪਹਿਲਾਂ ਦੀਆਂ ਹਨ):
9. ਜੇ.ਡੀ. ਕਨਿੰਘਮ (1848 ਦੀ ਲਿਖਤ)।
10. ਗਿਆਨੀ ਗਿਆਨ ਸਿੰਘ ‘ਗੁਰ ਤੀਰਥ ਸੰਗ੍ਰਹਿ’ (1891), ‘ਤਵਾਰੀਖ਼ ਗੁਰੂ ਖਾਲਸਾ’ (1899), ਪੰਥ ਪ੍ਰਕਾਸ਼ (1909)
11. ਸੇਵਾ ਦਾਸ ‘ਪਰਚੀਆਂ’।
12. ਸੁਮੇਰ ਸਿੰਘ ਪਟਨਾ ‘ਸ੍ਰੀ ਬੇਦੀ ਬੰਸੋਤਮ ਸਹੰਸ੍ਰ।
13. ਖ਼ਜ਼ਾਨ ਸਿੰਘ ‘ਹਿਸਟਰੀ ਐਂਡ ਫ਼ਿਲਾਸਫ਼ੀ ਆਫ਼ ਦ ਸਿੱਖਜ਼’।
“ਲੇਖਕ ਦੀ ਕਿਤਾਬ 'ਨਾਨਕਸ਼ਾਹੀ ਕੈਲੰਡਰ' ਤੇ ਹੋਰ ਲੇਖ ਵਿਚੋਂ”।
ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਵਿਚ ਸਾਬਿਤ ਕਰਨ ਲਈ ਡਾ ਦਿਲਗੀਰ ਨੇ ਆਪਣੇ ਲੇਖ ਵਿਚ ਇਹ ਸਾਰੇ ਹਵਾਲੇ ਦਿੱਤੇ ਹਨ। ਭਾਵ ਜਿਹੜਾ ਲੇਖਕ ਗੁਰੂ ਜੀ ਦਾ ਜਨਮ ਕੱਤਕ ਦਾ ਮੰਨਦਾ ਹੈ, ਇਸ ਨੇ ਆਪਣੇ ਹੱਕ ਵਿਚ ਭੁਗਤਾਏ ਹਨ। ਇਸ ਹਵਾਲੇ ਦੇ ਆਸਰੇ ਮੈਨੂੰ ਝੁਠਾ ਸਾਬਿਤ ਕਰਨ ਲਈ ਇਹ ਲਿਖ ਦਿੱਤਾ, “You mention that I based my assertion on TEWA. Show people where did you read it? I need not show my article; you should show where did you read it. Don't spread lies. Mr LIAR”.

ਆਓ, ਹੁਣ ਦਿਲਗੀਰ ਦੇ ਇਸ ਝੂਠ ਨੂੰ ਨੰਗਾ ਕਰੀਏ;
ਡਾ ਦਿਲਗੀਰ ਦਾ ਇਹ ਲੇਖ, ਇਸ ਦੀ ਕਿਤਾਬ “ਨਾਨਕਸ਼ਾਹੀ ਕੈਲੰਡਰ” ਵਿਚ (ਪੰਨਾ 46 ਤੋਂ 49) ਸ਼ਾਮਿਲ ਹੈ। ਇਹ ਕਿਤਾਬ 2010 ਈ: ਵਿਚ ਛਪੀ ਸੀ। ਨਾਨਕਸ਼ਾਹੀ ਕੈਲੰਡਰ ਸਬੰਧੀ ਮੇਰੇ ਇਕ ਸਵਾਲ ਦੇ ਜਵਾਬ ਵਿਚ ਇਸ ਨੇ ਹੀ ਮੈਨੂੰ ਕਿਹਾ ਸੀ ਕਿ ਮੇਰੀ ਕਿਤਾਬ ਪੜ੍ਹੋ। ਇਸ ਦੀ ਇਹ ਕਿਤਾਬ ਪੜ੍ਹ ਕੇ ਜਦੋਂ ਸਵਾਲ ਕੀਤੇ ਤਾਂ ਇਸ ਨੇ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਬਿਜਾਏ, ਮੇਰੇ ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਪਿਛੋਂ ਈ ਮੇਲ ਰਾਹੀ ਸਾਡਾ ਸੰਪਰਕ ਜਰੂਰ ਰਿਹਾ ਹੈ। (ਸ਼ਾਇਦ ਹੁਣ ਇਸ ਤੇ ਵੀ ਪਾਬੰਦੀ ਲੱਗ ਜਾਵੇ) ਇਸ ਦੀ ਕਿਤਾਬ ਵਿੱਚ ਦਿੱਤੇ ਗਏ ਹਵਾਲੇ ਕਾਰਨ ਹੀ ਮੈਂ ਇਹ ਲਿਖਿਆ ਸੀ, “ਈਸ਼ਰ ਸਿੰਘ ਨਾਰਾ ਹੀ ਨਹੀ, ਡਾ ਦਿਲਗੀਰ ਵੀ ਇਸ ਟੇਵੇ ਦਾ ਹਵਾਲਾ ਦੇ ਕੇ ਗੁਰੂ ਜੀ ਦਾ ਜਨਮ ਕੱਤਕ ਦਾ ਸਾਬਿਤ ਕਰਦਾ ਹੈ”। ਮੇਰੇ ਪਾਸ ਇਸ ਦੀ ਕਿਤਾਬ ਮੌਜੂਦ ਹੈ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਦਿਲਗੀਰ ਕਿਨ੍ਹਾਂ ਕੁ ਝੂਠ ਬੋਲ/ਲਿਖ ਸਕਦਾ ਹਾਂ। ਹੁਣ ਜਦੋਂ ਇਸ ਦਾ ਉਹ ਲੇਖ, ਜਿਸ ਦੇ ਆਸਰੇ ਇਹ ਮੈਨੂੰ ਝੂਠਾ ਸਾਬਿਤ ਕਰ ਰਿਹਾ ਹੈ, ਪੜਿਆ ਤਾਂ ਇਹ ਵੇਖ ਕੇ ਬਹੁਤ ਹੀ ਹੈਰਾਨੀ ਹੋਈ, ਉਸ ਵਿਚ ਤਾਂ ਸਿਰਫ 13 ਹਵਾਲੇ ਹਨ। ਇਸ ਲੇਖ ਵਿਚ ਤਾਂ ਡਾ ਰਮਨ ਦਾ ਹਵਾਲਾ ਹੈ ਹੀ ਨਹੀਂ। ਜਦੋਂ ਕਿ ਇਸ ਦੇ ਅਸਲ ਲੇਖ ਵਿਚ 18 ਹਵਾਲੇ ਹਨ। ਇਸ ਬੇਈਮਾਨ, ਘਟੀਆਂ ਬੰਦੇ ਨੇ, ਆਪਣੇ ਆਪ ਨੂੰ ਸੱਚਾ ਅਤੇ ਮੈਨੂੰ ਝੂਠਾ ਸਾਬਿਤ ਕਰਨ ਲਈ ਲੇਖ ਵਿੱਚੋਂ 5 ਹਵਾਲੇ ਹਟਾ ਦਿੱਤੇ ਹਨ। ਇਹ ਹਨ ਇਸ ਅਖੌਤੀ ਇਤਿਹਾਸਕਾਰ ਦੇ ਕੌਤਕ।
ਕਰੋ ਦਰਸ਼ਨ ਇਸ ਦੀ ਕਿਤਾਬ “ ਨਾਨਕਸ਼ਾਹੀ ਕੈਲੰਡਰ” ਦੇ ਪੰਨਾ 49 ਦੇ।
ਡਾ ਦਿਲਗੀਰ ਨੂੰ ਸਵਾਲ, ਤੁਹਾਡੀ ਕਿਤਾਬ “ਨਾਨਕਸ਼ਾਹੀ ਕੈਲੰਡਰ” ਦੇ ਪੰਨਾ 49 ਉਪਰ ਦਿੱਤੀ ਗਈ ਸੂਚੀ ਵਿਚ 18 ਨੰਬਰ ਤੇ ਕਿਸ ਦਾ ਨਾਮ ਲਿਖਿਆ ਹੋਇਆ ਹੈ?
ਇਸ ਲੇਖ ਵਿਚ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਸੰਮਤ 1596 ਬਿਕ੍ਰਮੀ, 7 ਸਤੰਬਰ 1539 ਈ: (ਪੰਨਾ 49) ਦਰਜ ਹੈ। “ਸਿੱਖ ਤਵਾਰੀਖ਼” ਵਿੱਚ ਤੁਸੀਂ ਲਿਖਿਆ ਹੈ, “22 ਸਤੰਬਰ 1539 ਦੇ ਦਿਨ ਗੁਰੂ ਨਾਨਕ ਸਾਹਿਬ ਕਰਤਾਰ ਪੁਰ ਵਿਚ ਜੋਤੀ ਜੋਤ ਸਮਾ ਗਏ”। (ਪੰਨਾ 177) ਇਹ ਤਾਰੀਖ ਅੱਸੂ ਸੁਦੀ 10 ਬਣਦੀ ਹੈ। ਇਥੇ ਤੁਸੀਂ ਮਿਹਰਬਾਨ ਵਾਲੀ ਤਾਰੀਖ ਨੂੰ ਪ੍ਰਵਾਨ ਕੀਤਾ ਹੈ। ਸਿੱਖ ਇਤਿਹਾਸ ਨੂੰ ਵਿਗਾੜਨ ਦਾ ਇਹ ਕੋਝਾ ਯਤਨ ਕਿਸ ਦੇ ਇਸ਼ਾਰੇ ਤੇ ਕੀਤਾ ਹੈ?
ਮੈਨੂੰ ਪਤਾ ਹੈ ਇਸ ਸ਼ਾਇਸਤਗੀ, ਤਹਿਜ਼ੀਬ, ਤਾਅਮੀਜ਼, ਸਿਵਕ-ਸੈਂਸ, ਇਨਸਾਨੀਅਤ ਵਗ਼ੈਰਾ ਤੋਂ ਸੱਖਣੇ, ਬੇਸ਼ਰਮ, ਝੂਠੇ, ਬੇਈਮਾਨ, ਬੇਦੀਨੇ, ਬੇਗ਼ੈਰਤੇ, ਹਲਕੇ ਬੰਦੇ ਨੇ, ਮੇਰੇ ਸਵਾਲਾਂ ਦੇ ਜਵਾਬ ਨਹੀਂ ਦੇਣੇ। ਪਾਠਕ ਮਾਫ਼ ਕਰਨ, ਇਹ ਸ਼ਬਦ ਮੇਰੇ ਨਹੀਂ ਹਨ। ਦਿਲਗੀਰ ਵੱਲੋਂ ਸਾਡੇ ਲਈ ਸਮੇਂ-ਸਮੇਂ ਵਰਤੇ ਹੋਏ ਸ਼ਬਦ ਹਨ। ਅੱਜ ਮੈਂ ਇਹ ਸਾਰੇ ਸ਼ਬਦ ਇਸ ਨੂੰ ਵਾਪਸ ਭੇਜ ਰਿਹਾ ਹਾਂ।