ਸੂਰਜ
ਦਾ ਰਥ
ਸਰਵਜੀਤ ਸਿੰਘ ਸੈਕਰਾਮੈਂਟੋ
ਜੂਨ 21, ਦਿਨ ਸ਼ੁੱਕਰਵਾਰ ਨੂੰ ਸੂਰਜ ਦੀਆਂ ਕਿਰਨਾ ਕਰਕ ਰੇਖਾ (23°26′) ਉਪਰ ਸਿੱਧੀਆਂ ਪੈ ਰਹੀਆਂ ਹਨ।
ਇਸ ਕਾਰਨ ਉੱਤਰੀ ਅਰਧ ਗੋਲੇ 'ਚ ਸ਼ੁੱਕਰਵਾਰ ਨੂੰ ਸਾਲ ਦਾ ਸਭ ਤੋਂ ਲੰਬਾ ਅਤੇ ਗਰਮ ਦਿਨ
ਕਰਕ ਰੇਖਾ ਵਾਲੇ
ਹਿੱਸੇ 'ਚ ਇਕ ਪਲ਼ ਲਈ ਧਰਤੀ 'ਤੇ ਸਥਿਤ ਕਿਸੇ ਵੀ ਵਸਤੂ ਦਾ ਪਰਛਾਵਾਂ ਗਾਇਬ ਹੋ
ਜਾਂਦਾ ਹੈ। ਹੈ।ਇਸ ਸ਼ਨਿਚਰਵਾਰ ਤੋਂ
ਦਿਨ ਛੋਟੇ ਹੋਣੇ ਆਰੰਭ ਹੋ ਜਾਣਗੇ। ਅੱਜ ਦਿਨ ਦੀ ਲੰਬਾਈ ਵੱਧ ਤੋਂ ਵੱਧ ਅਤੇ ਰਾਤ ਦੀ ਲੰਬਾਈ ਘੱਟ ਤੋਂ ਘੱਟ ਹੋਵੇਗੀ। ਦੱਖਣੀ ਅਰਧ
ਗੋਲੇ 'ਚ ਇਸ ਤੋਂ ਉਲਟ ਸਥਿਤੀ ਹੁੰਦੀ ਹੈ। 20 ਮਾਰਚ ਨੂੰ
ਦਿਨ ਤੇ ਰਾਤ ਬਰਾਬਰ ਸਨ ਹੁਣ 23 ਸਤੰਬਰ ਨੂੰ ਦਿਨ ਅਤੇ ਰਾਤ ਦਾ ਬਰਾਬਰ ਹੋਣਗੇ। 22 ਦਸੰਬਰ ਨੂੰ ਦਿਨ ਛੋਟੇ ਤੋਂ ਛੋਟਾ
ਹੋਵੇਗਾ।
ਭਾਵੇਂ ਸਾਨੂੰ
ਇਹ ਪੜਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪ ਜਾਂਦਾ ਹੈ। ਪਰ ਅਜੇਹਾ
ਸਾਲ ਵਿੱਚ ਦੋ ਕੁ ਦਿਨ ਹੀ ਹੁੰਦਾ ਹੈ ਜਦੋਂ ਸੂਰਜ ਪੂਰਬ ਭਾਵ 90° ਤੋਂ
ਨਿਕਲਦਾ ਹੈ। ਉਸ ਤੋਂ ਅਗਲੇ ਦਿਨ ਇਹ 89° ਜਾਂ 91° ਤੋਂ
ਚੜਦਾ ਹੁੰਦਾ ਹੈ। ਸੂਰਜ ਦੇ ਚੜਨ ਦੀ ਦਿਸ਼ਾ ਲੱਗ ਭੱਗ 62° ਤੋਂ
117°
ਤਾਈਂ ਬਦਲਦੀ ਰਹਿੰਦੀ ਹੈ। ਇਸ ਨੂੰ ਸੂਰਜ ਦਾ ਰਥੁ ਫਿਰਨਾ ਕਿਹਾ ਜਾਂਦਾ
ਹੈ। “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108)।
ਧਰਤੀ ਦਾ ਆਪਣੇ ਧੁਰੇ ਦਾ ਲੱਗ ਭੱਗ 23.5° ਝੁਕਿਆ
ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਧਰਤੀ ਦੇ ਵੱਖ-ਵੱਖ
ਹਿੱਸਿਆਂ ਤੇ ਸੂਰਜ ਦੀ ਰੋਸ਼ਨੀ ਅਤੇ ਗਰਮੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ
ਦਾ ਵੱਡਾ-ਛੋਟਾ ਹੋਣਾ ਅਤੇ ਵੱਖ-ਵੱਖ ਰੁੱਤਾਂ ਬਦਲਦੀਆਂ ਹਨ। ਇਹ ਹੈ ਇਸ ਧਰਤੀ ਤੇ ਰੁੱਤਾਂ ਦੇ
ਬਦਲਣ ਦਾ ਅਸਲ ਕਾਰਨ। 20 ਮਾਰਚ ਤੋਂ, ਸੂਰਜ ਹਰ
ਰੋਜ ਚੜਨ ਵੇਲੇ ਉਤਰ ਵੱਲ ਨੂੰ ਜਾ ਰਿਹਾ ਸੀ ਅੱਜ ਤੋਂ ਪਿਛਾ ਹੁਣ ਸੂਰਜ ਪਿਛੇ ਮੁੜ ਪਵੇਗਾ। “Astronomical Tables of the Sun, Moon
and Planets” ਦੇ ਮੁਤਾਬਕ ਇਹ ਘਟਨਾ 21 ਜੂਨ ਨੂੰ 15:55:35 ਵਜੇ ਵਾਪਰੇਗੀ।( ਪੰਨਾ
3-43) ਪਿਛਲੇ ਸਾਲ ਇਹ ਘਟਨਾ 21 ਜੂਨ ਨੂੰ 10:08:39 ਵਜੇ ਵਾਪਰੀ ਸੀ। 2020 ਵਿੱਚ ਇਹ ਘਟਨਾ 21
ਜੂਨ ਨੂੰ 21:45:02 ਵਜੇ ਵਾਪਰੇਗੀ। ਇਹ ਰੁੱਤੀ ਸਾਲ ਦੀ ਲੰਬਾਈ ਹੈ। ਯਾਦ ਰਹੇ ਰੁੱਤੀ ਸਾਲ ਦੀ
ਜਿਹੜੀ ਲੰਬਾਈ ਕੈਲੰਡਰੀ ਸਾਲ ਲਈ, 365.2425 ਮੰਨੀ ਗਈ ਹੈ ਉਹ 400 ਸਾਲ ਦੀ ਔਸਤ ਹੈ। ਇਸ ਧਰਤੀ
ਉਪਰ ਰੁੱਤਾਂ, ਸਾਲ ਦੀ ਇਸ ਲੰਬਾਈ ਮੁਤਾਬਕ ਬਦਲਦੀਆਂ ਹਨ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ
ਵੀ ਇਹ ਹੀ ਰੱਖੀ ਗਈ ਹੈ।
ਦੂਜੇ ਪਾਸੇ ਬਿਕ੍ਰਮੀ
ਕੈਲੰਡਰ ਦੇ ਸਾਲ ਦੀ ਲੰਬਾਈ ਗੁਰੂ ਕਾਲ ਵੇਲੇ 365.2587 ਦਿਨ (ਸੂਰਜੀ ਸਿਧਾਂਤ) ਸੀ। ਇਹ ਲੰਬਾਈ
ਰੁੱਤੀ ਸਾਲ ਤੋਂ ਲੱਗ ਭੱਗ 24 ਵੱਧ ਸੀ। 1964 ਈ: ਵਿੱਚ ਵਿਦਵਾਨਾਂ ਵੱਲੋਂ ਇਸ ਵਿੱਚ ਸੋਧ ਕੀਤੀ
ਗਈ ਸੀ। ਹੁਣ ਇਸ ਦੀ ਲੰਬਾਈ 365.2563 ਦਿਨ ਹੈ। ਅਜੇ ਵੀ ਇਹ ਲੰਬਾਈ ਰੁੱਤੀ ਸਾਲ ਤੋਂ ਲੱਗ ਭੱਗ
20 ਮਿੰਟ ਵੱਧ ਹੈ। ਸਾਲ ਦੀ ਲੰਬਾਈ ਵੱਧ ਹੋਣ ਕਾਰਨ ਰੁੱਤਾਂ ਖਿਸਕ ਰਹੀਆਂ ਹਨ। ਸੂਰਜ ਦੇ ਰਥੁ
ਫਿਰਨ ਦੀ ਜਿਹੜੀ ਕਿਰਿਆ ਗੁਰੂ ਨਾਨਕ ਸਾਹਿਬ ਵੇਲੇ 16 ਹਾੜ ਨੂੰ ਸੀ ਉਹ ਗੁਰੂ ਗੋਬਿੰਦ ਸਿੰਘ ਜੀ
ਵੇਲੇ 13 ਹਾੜ ਨੂੰ ਹੋ ਗਈ ਸੀ। ਅੱਜ ਇਹ ਕਿਰਿਆ 7 ਹਾੜ (21 ਜੂਨ) ਨੂੰ ਹੋ ਗਈ ਹੈ। ਬਿਕ੍ਰਮੀ
ਕੈਲੰਡਰ ਮੁਤਾਬਕ ਅੱਜ ਤੋਂ 500 ਸਾਲ ਨੂੰ ਇਹ ਕਿਰਿਆ ਜੇਠ ਵਿੱਚ ਹੋਵੇਗੀ। ਪਰ ਨਾਨਕਸ਼ਾਹੀ ਕੈਲੰਡਰ
ਮੁਤਾਬਕ ਸੂਰਜ ਦੇ ਰਥੁ ਫਿਰਨ ਦੀ ਕਿਰਿਆ ਸਦਾ ਹੀ
7 ਹਾੜ (21 ਜੂਨ) ਨੂੰ ਹੋਵੇਗੀ।