Showing posts with label ਤਾਂ ਪੱਗਾਂ ਕਿਸ ਨੇ ਵੇਚੀਆਂ?. Show all posts
Showing posts with label ਤਾਂ ਪੱਗਾਂ ਕਿਸ ਨੇ ਵੇਚੀਆਂ?. Show all posts

Wednesday, October 6, 2010

ਤਾਂ ਪੱਗਾਂ ਕਿਸ ਨੇ ਵੇਚੀਆਂ?

ਤਾਂ ਪੱਗਾਂ ਕਿਸ ਨੇ ਵੇਚੀਆਂ?
ਸਰਵਜੀਤ ਸਿੰਘ ਸੈਕਰਾਮੈਂਟੋ
ਸ਼ੁੱਕਰਵਾਰ, 10 ਨਵੰਬਰ 2006 ਨੂੰ ਦਸਮ ਗ੍ਰੰਥ ਦੇ ਹਮਾਇਤੀਆਂ ਵਲੋ ਗੁਰਦੁਆਰਾ ‘ਗੁਰ ਗਿਆਨ ਪ੍ਰਕਾਸ਼’ ਜਵੱਦੀ ਟਕਸਾਲ ਵਿਖੇ ਇਕ ਵਿਚਾਰ ਗੋਸ਼ਟੀ ਸ਼ਬਦ-ਮੂਰਤਿ ਸ੍ਰੀ ਦਸਮ ਗ੍ਰੰਥਕੀਤੀ ਗਈ ਸੀ। ਇਸ ਸਮਾਗਮ ਦੇ ਮੁਖ ਮਹਿਮਾਨ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੇ ਪਰਚੇ ਦੇ ਖਾਸ-ਖਾਸ ਨੁਕਤੇ (ਅਸਲ ਵੀਡੀਓ ਮੌਜੂਦ ਹੈ) ਸਰੋਤਿਆਂ ਨਾਲ ਸਾਂਝੇ ਕਰਦਿਆ ਕਿਹਾ, ਦਸਮ ਗ੍ਰੰਥ ਦੀ ਪ੍ਰਮਾਣਕਤਾ ਦੇ ਵਾਸਤੇ ਕੁਛ ਪੜ੍ਹਨਾ ਹੋਵੇ ਤੇ ਪਿਆਰਾ ਸਿੰਘ ਪਦਮ ਨੇ ਵੀ ਬਹੁਤ ‘ਸੁੰਦਰ ਬਚਨ’ ਲਿਖੇ ਨੇ ਉਹ ਆਪ ਸਾਰੇ ਪੜ੍ਹ ਸਕਦੇ ਹੋ
ਪਾਠਕਾਂ ਦੀ ਜਾਣਕਾਰੀ ਵਾਸਤੇ ਪਿਆਰਾ ਸਿੰਘ ਪਦਮ (ਪਦਮ=1000000000000000) ਦੀ ਕ੍ਰਿਤ ਦਸਮ ਗ੍ਰੰਥ ਦਰਸ਼ਨ ਵਿੱਚੋਂ ਪੇਸ਼ ਹਨ ਕੁਝ ‘ਸੁੰਦਰ ਬਚਨ’, "ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾ ਦਾ ਕੰਮ ਹੈ। ਗੁਰੁ ਸਾਹਿਬ ਨੇ ਕੁਝ ਆਪ -ਬੀਤੀਆ ਵੀ ਦਰਜ ਕੀਤੀਆ ਹਨ ਜੋ ਕਿ ਥਾਂ ਥਾਂ ਆਏ ਹਵਾਲਿਆ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ 16, 21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ।
ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿਤੀਆਂ ਜਾਣ ਪਰੰਤੂ ਪੱਗਾਂ ਕਿਤੋਂ ਮਿਲੀਆਂ ਨਹੀਂ, ਕੁਝ ਸਿੱਖਾ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨਾ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫ਼ੜ ਲਓ ਤੇ ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਦੇਰ ਸੀ ਕਿ ਥੋੜੇ ਸਮੇਂ ਵਿਚ ਹੀ ਅਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ। ਇਸ ਤਰ੍ਹਾ ਉਨ੍ਹਾਂ ਉਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡਕੇ ਸਿਰੋਪਾਉ ਦਿਤੇ ਗਏ। ਇਹ ਘਟਨਾ ਗੁਰੁ ਸਾਹਿਬ ਨੇ ਪੁਰਖ ਚਰਿਤਰਦੇ ਰੂਪ ਵਿਚ 71 ਨੰਬਰ ਤੇ ਦਰਜ ਕੀਤੀ ਹੈ।
ਦੋਹਰਾ
ਨਂਗਰ ਪਾਵਟਾ ਬੁਹ ਬਸੈ ਸਾਰਮੌਰ ਕੇ ਦੇਸ।
ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕਰਸ। 1
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2
ਚੌਪਈ
ਖਿਲਤ ਅਖੇਟਕ ਸੂਕਰ ਮਾਰੇ। ਬੁਹਤੇ ਮ੍ਰਿਗ ਔਰੈ ਹਨਿ ਡਾਰੇ।
ਪੁਨਿ ਤਿਹ ਠਾ ਕੌ ਹਮ ਮੁਗ ਲੀਨੌ। ਵਾ ਤੀਰਥ ਕੇ ਦਰਸਨ ਕੀਨੌ। 3
ਦੋਹਰਾ
ਤਹਾ ਹਮਾਰੇ ਸਿਖਯ ਸਭ ਅਮਿਤ ਪਹੂੰਚੇ ਆਇ।
ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ। 4
ਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ।
ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ। 5
ਚੌਪਈ
ਮੋਲਹਿ ਏਕ ਪਾਗ ਨਹਿ ਪਾਈ। ਤਬ ਮਸਲਤਿ ਹਮ ਜਿਯਹਿ ਬਨਾਈ।
ਜਾਹਿ ਇਹਾ ਮੂਤਤਿ ਲਖਿ ਪਾਵੋ। ਤਾਂ ਕੀ ਛੀਨ ਪਗਰਿਯਾ ਲਯਾਵੋ। 6
ਜਬ ਪਯਾਦਨ ਐਸੇ ਸੁਨਿ ਪਾਯੋ। ਤਿਹੀ ਭਾਤਿ ਮਿਲਿ ਸਭਨ ਕਮਾਯੋ।
ਜੋ ਮਨਮੁਖ ਤੀਰਥ ਤਿਹ ਆਯੋ। ਪਾਗ ਬਿਨਾ ਕਰਿ ਤਾਹਿ ਪਠਾਯੋ। 7
ਦੋਹਰਾ
ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ।
ਆਨਿ ਤਿਨੈ ਮਹ ਦੀਨ ਮੈ ਧੋਵਨਿ ਦਈ ਸੁਧਾਰਿ। 8
ਚੌਪਈ
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9
ਦੋਹਰਾ
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10। ਚਰਿਤਰ 71 (ਦਸਮ ਗ੍ਰੰਥ ਦਰਸ਼ਨ ਪੰਨਾ 125)
ਗਿਆਨੀ ਗੁਰਬਚਨ ਸਿੰਘ ਜੀ, ਤੁਸੀ ਤਾਂ ਜਾਣੀਜਾਣ ਹੋ ਪਰ ਸਿੱਖ ਸੰਗਤ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਪਿਆਰਾ ਸਿੰਘ ਪਦਮ ਵਲੋਂ ਬਿਆਨ ਕੀਤੀ ਕਹਾਣੀ ਅਧੂਰੀ ਹੈ। ਅਖੌਤੀ ਦਸਮ ਗ੍ਰੰਥ `ਚ ਦਰਜ ਚਰਿਤ੍ਰ ਨੰ:71, (ਪੰਨਾ901) ਜਿਸ ਦੇ ਕੁਲ 10 ਛੰਦ ਹਨ। ਪਿਆਰਾ ਸਿੰਘ ਪਦਮ ਨੇ ਸਿਰਫ 8 ਛੰਦਾਂ ਦੇ ਅਥਰ ਹੀ ਲਿਖੇ ਹਨ; ਆਓ ਬਾਕੀ ‘ਸੁੰਦਰ ਬਚਨਾਂ’ ਦੇ ਦਰਸ਼ਨ ਕਰ ਲਈਏ।
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9।
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10।
ਪ੍ਰਾਂਤ: ਵੇ ਸਭ ਧੁਲੀ ਹੁਈ ਮੰਗਵਾਕਰ ਸਭ ਸਿਖੋ ਕੋ ਬੰਧਵਾ ਦੀ। ਜੋ ਬਚ ਗਈ ਉਨੇ ਤਰੁੰਤ ਬੇਚ ਦਿਆ ਗੈਆ ਔਰ ਜੋ ਫਿਰ ਵੀ ਬਚ ਗਈ ਉਨੇ ਸਿਪਾਹੀਓ ਕੋ ਦੇ ਦਿਆ॥9॥ ਦੋਹਾ॥ ਪਗੜਿਓ ਕੇ ਦਾਮ ਵਸੁਲਕਰ ਸੁਖਪੁਰਵਕ ਅਪਨੇ ਨਗਰ ਕੋ ਚਲ ਦਿਆ। ਇਸ ਪ੍ਰਕਾਰ ਕਿਸੀ ਭੀ ਮੁਰਖ ਨੇ ਰਹਸਯ ਕੋ ਨ ਸਮਝਾ ਕਿ ਜਹ ਰਾਜਾ ਕਿਆ ਕਰ ਰਹਾ ਹੈ॥10॥ (ਡਾ: ਜੋਧ ਸਿੰਘ, ਸੈਚੀ ਤੀਜੀ ਪੰਨਾ 346)
ਗਿਆਨੀ ਗੁਰਬਚਨ ਸਿੰਘ ਜੀ, ਪਿਆਰਾ ਸਿੰਘ ਪਦਮ ਦੇ ਸੁੰਦਰ ਬਚਨ, ਗੁਰੁ ਸਾਹਿਬ ਨੇ ਕੁਝ ਆਪ ਬੀਤੀਆਂ ਵੀ ਦਰਜ ਕੀਤੀਆ ਹਨ" ਦੇ ਅਨੁਸਾਰ ਉਪਰੋਕਤ ਕਹਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਡ ਬੀਤੀ ਹੈ। ਗਿਆਨੀ ਜੀ ਕੀ ਧੱਕੇ ਨਾਲ ਕਿਸੇ ਦੀ ਪੱਗ ਲਾਹ ਲੈਣੀ ਭਲੇ ਪੁਰਸ਼ਾਂ ਦਾ ਕੰਮ ਹੈ? ਇਕ ਪਾਸੇ ਤਾਂ ਸਟੇਜਾਂ ਤੋਂ ਅੱਡੀਆਂ ਚੁੱਕ-ਚੁੱਕ ਕੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੱਬੇ-ਕੁਚਲੇ ਅਤੇ ਲਤਾੜੇ ਹੋਏ ਲੋਕਾਂ ਨੂੰ ਸਰਦਾਰ ਬਣਾਇਆ ਅਤੇ ਦੂਜੇ ਪਾਸੇ ‘ਸੁੰਦਰ ਬਚਨ’ ਇਹ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੀਆਂ ਪੱਗਾਂ ਉਤਾਰੀਆਂ ਹੀ ਨਹੀ ਸਗੋਂ ਵੇਚੀਆਂ ਵੀ ਹਨ। (ਬਚੀ ਸੂ ਬੇਚਿ ਤਰੁਤ ਤਿਹੰ ਲਈ) ਦੋਵਾਂ ਆਪਾ ਵਿਰੋਧੀ ਗੱਲਾਂ `ਚ ਕਿਸ ਨੂੰ ਠੀਕ ਮੰਨਿਆ ਜਾਂਵੇ ਜੀ, ਇਤਿਹਾਸ ਨੂੰ ਜਾਂ ਪਿਆਰਾ ਸਿੰਘ ਪਦਮ ਦੇ ‘ਸੁੰਦਰ ਬਚਨਾਂ’ ਨੂੰ? ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਖਵਾਉਣ ਵਾਲੇ ਗਿਆਨੀ ਗੁਰਬਚਨ ਸਿੰਘ ਜੀਓ! ਕੀ ਆਪ `ਚ ਏਨੀ ਸਮਰੱਥਾ ਹੈ ਕਿ ਜਿਸ ਅਖੌਤੀ ਦਸਮ ਗ੍ਰੰਥ ਨੂੰ ਆਪ ਨੇ ਪਜਾਮਾ ਲਾਹ ਕੇ ਮੱਥਾ ਟੇਕਿਆ ਸੀ `ਚ ਲਿਖੇ ਹੋਏ ਇਨ੍ਹਾਂ ‘ਸੁੰਦਰ ਬਚਨਾਂ’ ਦੀ ਕਥਾ ਕੈਮਰੇ ਦੇ ਸਾਹਮਣੇ ਬੈਠ ਕੇ ਕਰ ਸਕੋ?
ਗਿਆਨੀ ਗੁਰਬਚਨ ਸਿੰਘ ਜੀ, ਜਰਾ ਸੋਚੋ! ਕੀ ਇਹ ਗੁਰੁ ਗੋਬਿੰਦ ਸਿੰਘ ਜੀ ਨੇ ਉਪ੍ਰੋਕਤ ਹੱਡ ਬੀਤੀ ਆਪਣੀ ਕਲਮ ਨਾਲ ਆਪ ਹੀ ਲਿਖੀ ਹੋਵੇਗੀ? ਜੇ ਇਹ ਸਾਖੀ ਸੱਚ ਹੈ ਤਾਂ ਲੋਕਾਂ ਦੀਆਂ ਪੱਗਾਂ ਲਾਹ ਕੇ ਵੇਚਣ ਵਾਲਾ ਕੌਣ ਹੋਇਆ?। "ਬਚੀ ਸੁ ਬੇਚਿ ਤੁਰਤ ਤਹਿੰ ਲਈ"। ਗਿਆਨੀ ਜੀ, ਆਪ ਦੀ ਕੀ ਮਜਬੂਰੀ ਹੈ ਕਿ ਆਪ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਠੱਗ, ਚੋਰ `ਤੇ ਲੁਟੇਰਾ ਸਾਬਤ ਕਰ ਰਹੇ ਹੋ? ਜਿਥੇ ਪਿਆਰਾ ਸਿੰਘ ਪਦਮ ਨੇ ਦਸਮੇਸ਼ ਪਿਤਾ ਜੀ ਦੀ ਪਾਵਨ ਸਖਸ਼ੀਅਤ ਨੂੰ ਕਲੰਕਤ ਕਰਨ ਲਈ ਇਕ ਝੂਠੀ ਅਤੇ ਮਨਘੜਤ ਕਹਾਣੀ ਨੂੰ ਗੁਰੂ ਜੀ ਦੀ ‘ਆਪ ਬੀਤੀ’ ਲਿਖਣ ਦਾ ਗੁਨਾਹ ਕੀਤਾ ਹੈ ਉਥੇ ਹੀ ਆਪ ਨੇ ਪਦਮ ਵਲੋਂ ਕੀਤੀ ਗਈ ਇਕ ਬੇਹੱਦ ਕਮੀਨੀ ਕਰਤੂਤ ਨੂੰ ‘ਸੁੰਦਰ ਬਚਨ’ ਕਹਿਣ ਦਾ ਵੀ ਗੁਨਾਹ ਕੀਤਾ ਹੈ। ਗਿਆਨੀ ਜੀ, ਆਪ ਜੀ ਨੂੰ ਪਿਆਰਾ ਸਿੰਘ ਪਦਮ ਤੋਂ ਵੀ ਵੱਧ ਗੁਨਾਹਗਾਰ ਕਿਉਂ ਨਾ ਮੰਨਿਆ ਜਾਵੇ? ਗਿਆਨੀ ਜੀ, ਇਹ ਸਪੱਸ਼ਟ ਕਰੋ ਕਿ ਆਪ ਨੂੰ ਗੁਰੂ ਜੀ ਦੀ ਬੇਅਦਵੀ ਕਰਨ ਵਾਲੀ ਕਹਾਣੀ ਨੂੰ ‘ਸੁੰਦਰ ਬਚਨ’ ਕਹਿਣ ਅਤੇ ਉਸ ਕਿਤਾਬ ਨੂੰ ਪੜ੍ਹਨ ਦੀ ਹਦਾਇਤ ਕਰਨ ਬਦਲੇ ਸਿੱਖ ਸੰਗਤ ਤੋਂ ਮਾਫੀ ਕਿਉਂ ਨਹੀ ਮੰਗਣੀ ਚਾਹੀਦੀ? ਸਤਿਕਾਰ ਯੋਗ ਪਾਠਕੋ, ਜੇ ਇਸੇ ਤਰ੍ਹਾਂ ਹੀ ਅਖੌਤੀ ਜਥੇਦਾਰ ਤੇ ਡੇਰੇਦਾਰ ਮਨਮਤੀਆਂ ਕਰਦੇ ਰਹੇ ਤਾਂ ਉਹ ਦਿਨ ਵੀ ਸਾਨੂੰ ਦੁਬਾਰਾ ਵੇਖਣ ਨੂੰ ਮਿਲ ਜਾਣਗੇ ਜਦੋਂ ਫਿਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੂਰਤੀਆਂ ਪੂਜੀਆਂ ਜਾਇਆ ਕਰਨਗੀਆਂ। ਖਾਲਸਾ ਜੀ, ਅਜੇਹਾ ਅਨਰਥ ਹੁੰਦਾ ਦੇਖ ਕੇ ਚੁਪ ਰਹਿਣਾ ਮਰੀ ਹੋਈ ਜਮੀਰ ਦੀ ਨਿਸ਼ਾਨੀ ਹੁੰਦੀ ਹੈ। ਮੈਨੰ ਪੂਰਾ ਯਕੀਨ ਹੈ ਕਿ ਆਪ ਜੀ ਇਸ ਵਿਸ਼ੇ ਬਾਰੇ ਮੇਰੇ ਨਾਲੋ ਵੀ ਵੱਧ ਚਿੰਤਤ ਹੋਵੋਗੇ। ਸਾਰੇ ਸੁਹਿਰਦ ਪਾਠਕਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਉਪ੍ਰੋਕਤ ਵਾਰਤਾ ਨੂੰ ਪੜ੍ਹਨ ਤੋਂ ਪਿੱਛੋ ਆਪ ਜੀ ਜਿਸ ਵੀ ਨਤੀਜੇ ਤੇ ਪਹੁੰਚੋ, ਆਪਣੀ ਰਾਏ ਜਰੂਰ ਪ੍ਰਗਟ ਕਰਨੀ ਜੀ ।