Saturday, July 17, 2021

ਸਾਲ ਦੀ ਲੰਬਾਈ


 

ਸਾਲ ਦੀ ਲੰਬਾਈ

ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਦਿਨੀਂ ਫੇਸ ਬੁਕ ਰਾਹੀ ਇਕ ਸੱਜਣ ਨੇ ਸਾਲ ਦੀ ਲੰਬਾਈ ਬਾਰੇ ਸਵਾਲ ਕੀਤਾ। ਮੈਂ ਉਸ ਨੂੰ ਸੰਖੇਪ ਜਿਹਾ ਜਵਾਬ, ਇਹ ਸੋਚ ਕੇ ਲਿਖ ਦਿੱਤਾ ਕਿ ਉਸ ਨੂੰ ਕੈਲੰਡਰ ਬਾਰੇ ਮੁੱਢਲੀ ਜਾਣਕਾਰੀ ਹੋਵੇਗੀ। ਉਸ ਨੇ ਇਕ ਹੋਰ ਸਵਾਲ ਲਿਖ ਭੇਜਿਆ, ਜਿਸ ਤੋਂ ਮੈਨੂੰ ਕੁਝ ਸ਼ੰਕਾ ਹੋਇਆ ਕਿ ਉਹ ਕੁਝ ਹੋਰ ਕਹਿਣਾ ਚਾਹੁੰਦਾ ਹੈ, ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਉਹ ਪੂਰੀ ਗੱਲ ਖੋਲ ਕੇ ਲਿਖੇ, ਕਿ ਅਸਲ ਵਿੱਚ ਉਹ ਕੀ ਪੁੱਛਣਾ ਚਾਹੁੰਦਾ ਹੈ। ਉਸ ਨੇ, “ਤੁਹਾਡੇ ਪੁਰਾਣੇ ਮਿੱਤਰ ਦੀ ਲਿਖਤ ਭੇਜ ਰਿਹਾ” ਲਿਖ ਕੇ, ਮੈਨੂੰ ਇਕ ਲਿਖਤ ਭੇਜ ਦਿੱਤੀ। ਜਦੋਂ ਅਸਲ ਲਿਖਤ ਵੇਖੀ ਤਾਂ ਪਤਾ ਲੱਗਾ ਕਿ ਹਰਦੇਵ ਸਿੰਘ ਜੰਮੂ ਦੀ ਲਿਖਤ ਸੀ। ਜਿਸ ਵਿੱਚ ਉਸ ਨੇ ਤੈਮੂਰ (ਤੈਮੂਰ ਏ ਲੰਗ) ਦੇ ਪੋਤੇ, ਉਲੂਗ ਬੇਗ (Ulugh Beg 1393-1449) ਦੀ ਖੋਜ ਦਾ ਹਵਾਲਾ ਦੇ ਕੇ ਇਹ ਸਵਾਲ ਕੀਤਾ ਹੈ, “ਕੀ ਅੱਜ ਕੰਮਪਯੂਟਰ ਪ੍ਰੋਗ੍ਰਮਾਂ ਰਾਹੀਂ ਕੈਲੇਂਡਰ ਗਣਨਾ ਕਰ-ਕਰ ਵਖਾਉਣ ਵਾਲੇ ਕੁਝ ਸੱਜਣ ਇਹ ਸੱਚ ਸਵੀਕਾਰ ਕਰਨ ਨੂੰ ਤਿਆਰ ਹਨ ?”

ਸਵਾਲ ਇਹ ਹੈ ਕਿ ਕੀ ਕਦੇ ਕਿਸੇ ਨੇ ਇਹਨਾਂ ਖੋਜਾਂ ਦਾ ਖੰਡਨ ਕੀਤਾ ਹੈ? ਜੇ ਨਹੀਂ ਤਾਂ ਅਜੇਹਾ ਸਵਾਲ ਪੁੱਛ ਕੇ ਅਤੇ ਆਪ ਹੀ ਜਵਾਬ ਦੇ ਕੇ, ਆਪਣੇ ਹੀ ਭਗਤਾ ਨੂੰ ਗੁਮਰਾਹ ਕੁਨ ਜਾਣਕਾਰੀ ਦੇਣ ਪਿੱਛੇ ਲੇਖਕ ਦਾ ਕੀ ਮੰਤਵ ਹੋ ਸਕਦਾ ਹੈ? ਹਾਂ, ਸਮੇ ਸਮੇਂ ਇਨ੍ਹਾਂ ਖੋਜਾਂ ਵਿੱਚ ਸੋਧਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅਤੇ ਅੱਗੇ ਤੋਂ ਵੀ ਸੋਧਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੂਰਜੀ ਕੈਲੰਡਰ ਦਾ ਤਾਂ ਮੁੱਢ ਹੀ ਧਰਤੀ ਤੇ ਡੱਕੇ ਗੱਡ-ਗੱਡ ਕੇ, ਉਨ੍ਹਾਂ ਦੇ ਪ੍ਰਛਾਵਿਆਂ ਦੇ ਵਾਧੇ-ਘਾਟੇ ਦਾ ਹਿਸਾਬ ਰੱਖ ਕੇ ਬੱਝਿਆ ਸੀ।  ਦੂਜਿਆਂ ਨੂੰ ਕੰਪਿਊਟਰ ਤੇ ਬੈਠੇ ਤੋਤੇ ਦੱਸਣ ਵਾਲਾ ਤਾਂ ਸ਼ਾਇਦ ਉਲੂਗ ਬੇਗ (1393-1449) ਨਾਲ ਪੜ੍ਹਦਾ ਰਿਹਾ ਹੋਣਾ ਹੈ? ਉਹ ਭਲਿਆ, ਜੇ ਤੂੰ ਕੰਪਿਊਟਰ ਤੋਂ ਕੋਈ ਜਾਣਕਾਰੀ ਲੈ ਕੇ ਲਿਖ ਦੇਵੇ ਤਾਂ ਖੋਜੀ ਵਿਦਵਾਨ, ਜੇ ਕੋਈ ਹੋਰ ਅਜੇਹਾ ਕਰੇ ਤਾਂ “ਕੰਪਿਊਟਰੀ ਤੋਤਾ”? ਵਾਹ! “ਅੰਧੇ ਕੋ ਅੰਧੇਰੇ ਮੇ ਬੜੇ ਦੂਰ ਕੀ ਸੂਝੀ”

Zij-i Sultani

In 1437, Ulugh Beg determined the length of the sidereal year as 365.2570370...d = 365d 6h 10m 8s (an error of +58s). In his measurements over many years he used a 50 m high gnomon. This value was improved by 28s, 88 years later in 1525 by Nicolaus Copernicus (1473–1543), who appealed to the estimation of Thabit ibn Qurra (826–901), which was accurate to +2s. However, Ulugh Beg later measured another more precise value as 365d 6h 9m 35s, which has an error of +25s, making it more accurate than Copernicus' estimate which had an error of +30s. Ulugh Beg also determined the Earth's axial tilt as 23;30,17 degrees in sexagesimal notation, which in decimal notation converts to 23.5047 degrees.[1]

ਸ. ਹਰਦੇਵ ਸਿੰਘ ਜੰਮੂ, Wikipedia ਉਪਰ ਉਪਲੱਬਧ ਉਪ੍ਰੋਕਤ ਜਾਣਕਾਰੀ ਦੇ ਹਵਾਲੇ ਨਾਲ ਲਿਖਦਾ ਹੈ, “ਉਲੂਗ ਬੇਗ ਨੇ ਨਕਸ਼ਰਤ੍ਰ ਸਾਲ ਦੀ ਦੋ ਲੰਭਾਈਆਂ ਨਿਰਧਾਰਤ ਕੀਤੀਆਂ ਸਨ। ਪਹਿਲੀ ਲੰਭਾਈ ਵਿਚ +58 ਸੇਕੇਂਡ ਦੀ ਗਲਤੀ ਸੀ ਅਤੇ ਦੂਜੀ ਵਿਚ +25 ਸੇਕੇਂਡ ਦੀ। ਮਹਾਨ ਖਗੋਲ ਵਿਗਿਆਨੀ ਕਾਪਰਨਿਕਸ ਨੇ ਜੋ ਲੰਭਾਈ ਨਿਰਧਾਰਤ ਕੀਤੀ ਸੀ ਉਸ ਵਿਚ +28 ਸੇਕੇਂਡ ਦੀ ਗਲਤੀ ਸੀ। ਯਾਨੀ ਕਿ ਉਲੂਗ ਬੇਗ ਆਪਣੀ ਪਹਿਲੀ ਗਣਨਾ ਵਿਚ ਕਾਪਰਨਿਕਸ ਨਾਲੋਂ ਜ਼ਿਆਦਾ ਗਲਤ ਸੀ ਪਰੰਤੂ ਦੂਜੀ ਗਣਨਾ ਵਿਚ ਉਹ ਕਾਪਰਨਿਕਸ ਨਾਲੋਂ, 3 ਸੇਕੇਂਡ ਦੇ ਫ਼ਰਕ ਨਾਲ, ਜ਼ਿਆਦਾ ਸਹੀ ਸੀ। ਇਸ ਤੋਂ 500 ਸੋ ਸਾਲ ਤੋਂ ਵੱਧ ਸਮਾਂ ਪਹਿਲਾਂ, ਸੰਨ 826-901 ਵਿਚ ਹੋਏ ਖਗੋਲ ਵਿਗਿਆਨੀ ‘ਥਾਬਿਤ ਇਬਨ ਕੂਰਾ’ ਨੇ ਨਕਸ਼ਤ੍ਰ ਸਾਲ ਦੀ ਲੰਭਾਈ 365 ਦਿਨ, 6ਘੰਟੇ, 9 ਮਿੰਟ ਅਤੇ 12 ਸੇਕੇਂਡ ਕਰਕੇ ਨਿਰਧਾਰਤ ਕੀਤੀ ਸੀ, ਜਿਸ ਵਿਚ ਤਕਰੀਬਨ ਕੇਵਲ +2 ਕੁ ਸੇਕੇਂਡ ਦੀ ਗਲਤੀ ਸੀ। ਇਹ ਦਿਲਚਸਪ ਗਲ ਇਸ ਨੁੱਕਤੇ ਨੂੰ ਸਪਸ਼ਟ ਕਰਦੀ ਹੈ, ਕਿ ਉਪਰੋਕਤ ਤਿੰਨੋ ਸ਼ਖ਼ਸੀਅਤਾਂ ਮਹਾਨ ਖਗੋਲ, ਗਣਿਤ ਸ਼ਾਸਤ੍ਰੀ ਅਤੇ, ਵਿਗਿਆਨੀ ਸਨ। ਇਸਦੇ ਨਾਲ ਉਹ ਆਪਣੇ-ਆਪਣੇ ਧਾਰਮਕ ਅਕੀਦੇ ਪੱਖੋਂ ਮੁਸਲਮਾਨ ਅਤੇ ਈਸਾਈ ਵੀ ਸਨ। ਪਰ ਉਨ੍ਹਾਂ ਵਲੋਂ ਬਿਨਾ ਦੂਰਬੀਨਾਂ ਦੀ ਸਹਾਇਤਾ ਤੋਂ ਕੀਤਾ ਗਿਆ ਕੰਮ, ਨਾ ਮੁਸਲਮਾਨ ਸੀ ਅਤੇ ਨਾ ਹੀ ਈਸਾਈ ! ਕੀ ਅੱਜ ਕੰਮਪਯੂਟਰ ਪ੍ਰੋਗ੍ਰਮਾਂ ਰਾਹੀਂ ਕੈਲੇਂਡਰ ਗਣਨਾ ਕਰ-ਕਰ ਵਖਾਉਣ ਵਾਲੇ ਕੁੱਝ ਸੱਜਣ ਇਹ ਸੱਚ ਸਵੀਕਾਰ ਕਰਨ ਨੂੰ ਤਿਆਰ ਹਨ ?”

ਉਲੂਗ ਬੇਗ (1393-1449) ਦਾ ਸਮਾਂ, ਉਹ ਸਮਾਂ ਸੀ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਧਰਤੀ ਦੇ ਦੁਵਾਲੇ ਘੁੰਮਦਾ ਹੈ। ਉਲੂਗ ਬੇਗ ਤੋਂ ਪਿਛੋਂ ਹੋਏ ਖੋਜੀਆਂ, ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਦੁਨੀਆਂ ਨੂੰ ਇਹ ਦੱਸਿਆ ਕਿ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ ਰਾਹੀ ਸਿੱਧ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ, ਇਕ ਖਾਸ ਰਫਤਾਰ ਅਤੇ ਇਕ ਖਾਸ ਦੂਰੀ ਤੇ ਰਹਿ ਕੇ ਚੱਕਰ ਲਾਉਂਦੇ ਹਨ। ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਗੈਲੀਲੀਓ ਨਾਲ ਕਿਵੇਂ ਸਿੱਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। 

ਕਦੇ ਸਮਾਂ ਸੀ ਜਦੋਂ ਸਿਆਣਿਆ ਨੇ ਚੰਦ ਦੇ ਵੱਧਣ-ਘੱਟਣ ਦਾ ਹਿਸਾਬ ਰੱਖ ਕੇ ਚੰਦ ਦੇ ਕੈਲੰਡਰ ਦਾ
ਮੁੱਢ ਬੰਨਿਆਂ ਸੀ। ਪਰ ਜਦੋਂ ਰੁੱਤਾਂ ਸਬੰਧੀ ਜਾਣਕਾਰੀ ਵਿੱਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿੱਚ ਆ ਗਏ। ਕਿਉਂਕਿ ਚੰਦ ਦੇ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀਂ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੈ।ਸੂਰਜੁ ਏਕੋ ਰੁਤਿ ਅਨੇਕ”



ਧਰਤੀ ਉੱਪਰ ਦਿਨ ਵੇਲੇ ਸੂਰਜ ਦੇ ਪਰਛਾਵੇਂ ਅਤੇ ਰਾਤ ਨੂੰ ਤਾਰਿਆਂ ਦੀ ਸਥਿਤੀ ਦੇ ਹਿਸਾਬ ਨਾਲ ਗਿਣੀ ਗਈ ਸਾਲ ਦੀ ਲੰਬਾਈ ਮੁਤਾਬਕ ਬਣੇ ਕੈਲੰਡਰ ਨੂੰ ਨਛੱਤਰੀ ਸਾਲ (Sidereal Year) ਕਿਹਾ ਜਾਂਦਾ ਹੈ। ਵੱਖ-ਵੱਖ ਵਿਦਵਾਨਾਂ ਵੱਲੋਂ, ਵੱਖ-ਵੱਖ ਸਮੇਂ ਅਤੇ ਧਰਤੀ ਦੇ ਵੱਖ-ਵੱਖ ਹਿਸਿਆਂ ਤੇ ਕੀਤੀ ਗਈ ਖੋਜ ਮੁਤਾਬਕ, ਇਸ ਸਾਲ ਦੀ ਲੰਬਾਈ ਵੀ ਵੱਖ-ਵੱਖ ਹੈ। ਜਿਵੇ ਕਿ ਆਪਣੀ ਲਿਖਤ ਵਿਚ ਹਰਦੇਵ ਸਿੰਘ ਨੇ ਵੀ ਮੰਨਿਆ ਹੈ ਕਿ ਉਲੂਗ ਬੇਗ, ਕੋਪਰਨੀਕਸ ਅਤੇ ਥਾਬਿਤ ਇਬਨ ਕੂਰਾ ਦੀਆਂ ਲੱਭਤਾਂ ਵਿਚ ਅੰਤਰ ਹੈ। ਇਨ੍ਹਾਂ ਖੋਜਾਂ ਮੁਤਾਬਕ ਸਾਲ ਦੀ ਲੰਬਾਈ 365 ਦਿਨ 5 ਘੰਟੇ 10 ਮਿੰਟ 8 ਸੈਕਿੰਡ ਤੋਂ 5 ਘੰਟੇ 9 ਮਿੰਟ 12 ਸੈਕਿੰਡ ਦੇ ਦਰਮਿਆਨ ਹੈ। ਸਾਲ ਦੀ ਇਹ ਲੰਬਾਈ ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਅਸਲ ਸਮੇਂ ਤੋਂ ਲੱਗ ਭੱਗ 20 ਮਿੰਟ ਵੱਧ ਬਣਦੀ ਹੈ। ਇਸ ਲੰਬਾਈ ਨਾਲ ਹਰਦੇਵ ਸਿੰਘ ਵੀ ਸਹਿਮਤ ਹੈ, “ਨਕਸ਼ਤ੍ਰ ਸਾਲ ਦੀ ਲੰਭਾਈ ਤਕਰੀਬਨ 365 ਦਿਨ, 6 ਘੰਟੇ, 9 ਮਿੰਟ ਅਤੇ 9 ਸੇਕੇਂਡ ਕਰਕੇ ਮੰਨੀ ਜਾਂਦੀ ਹੈ ਜੋ ਕਿ ਸੋਲਰ ਸਾਲ ਨਾਲੋਂ ਤਕਰੀਬਨ 20 ਕੁ ਮਿੰਟ ਜ਼ਿਆਦਾ ਹੈ”। (ਨੋਟ:- ਇਥੇ ਸੋਲਰ ਸਾਲ ਤੋਂ ਹਰਦੇਵ ਸਿੰਘ ਦਾ ਭਾਵ Tropical year ਹੈ)  ਇਸੇ ਸਮੇਂ ਦੌਰਾਨ ਜੂਲੀਅਨ ਕੈਲੰਡਰ ਵੀ ਚਲਦਾ ਸੀ ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਭਾਵ 365 ਦਿਨ 6 ਘੰਟੇ ਸੀ। ਇਹ ਨਛੱਤਰੀ ਨਹੀਂ ਰੁੱਤੀ ਸਾਲ (Tropical year) ਸੀ। ਭਾਵੇਂ ਕਿ ਇਸ ਦੇ ਸਾਲ ਦੀ ਲੰਬਾਈ  ਨਛੱਤਰੀ ਸਾਲ ਦੀ ਲੰਬਾਈ ਤੋਂ ਘੱਟ ਸੀ ਪਰ ਅਸਲ ਸਮੇਂ ਤੋਂ ਇਹ ਲੱਗ ਭੱਗ 11 ਮਿੰਟ 15 ਸੈਕਿੰਡ ਵੱਧ ਸੀਸਾਲ ਦੀ ਲੰਬਾਈ ਵੱਧ ਹੋਣ ਕਾਰਨ ਹੀ ਜੂਲੀਅਨ ਕੈਲੰਡਰ ਦਾ ਰੁੱਤਾਂ ਦੇ ਨਾਲੋਂ ਸਬੰਧ ਟੁੱਟ ਗਿਆ ਸੀ। ਇਹ ਸਬੰਧ ਮੁੜ ਜੋੜਨ ਲਈ ਸਾਲ ਦੀ ਲੰਬਾਈ ਵਿੱਚ ਸੋਧ ਕੀਤੀ ਗਈ ਅਤੇ 1582 ਈ: ਵਿੱਚ ਗਰੈਗੋਰੀਅਨ ਕੈਲੰਡਰ ਹੋਂਦ ਵਿਚ ਆਇਆ। 10 ਦਿਨਾਂ ਦੇ ਪੈ ਚੁੱਕੇ ਫਰਕ ਨੂੰ, 4 ਅਕਤੂਬਰ ਦਿਨ ਵੀਰਵਾਰ ਤੋਂ ਪਿਛੋਂ ਸ਼ੁਕਰਵਾਰ ਨੂੰ 15 ਅਕਤੂਬਰ ਕਰਕੇ, ਸਹੀ ਕਰ ਲਿਆ ਗਿਆ ਸੀ। ਹੁਣ ਇਸ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਅਸਲ ਲੰਬਾਈ ਤੋਂ ਸਿਰਫ 27 ਸੈਕਿੰਡ ਵੱਧ ਹੈ। ਜਿਸ ਕਾਰਨ ਹੁਣ ਲੱਗ ਭਗ 3200 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਅੱਜ ਦੀ ਸੋਚ ਮੁਤਾਬਕ 12 ਘੰਟੇ ਦਾ ਫਰਕ ਪੈਣ ਪਿਛੋਂ ਹੀ ਇਹ ਕਾਣ ਕੱਢ ਦਿੱਤੀ ਜਾਵੇਗੀ।

ਆਪਣੇ ਦੇਸ਼ ਵਿੱਚ, ਇਸੇ ਸਮੇਂ ਪ੍ਰਚੱਲਤ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਇਹ ਲੰਬਾਈ ਸੂਰਜੀ ਸਿਧਾਂਤ ਮੁਤਾਬਕ ਨਿਰਧਾਰਤ ਕੀਤੀ ਗਈ ਸੀ। ਸਾਲ ਦੀ ਇਹ ਲੰਬਾਈ, ਅਸਲ ਲੰਬਾਈ ਤੋਂ ਲੱਗ ਭੱਗ 23 ਮਿੰਟ 47 ਸੈਕਿੰਡ ਵੱਧ  ਬਣਦੀ ਹੈ। 18 ਅਤੇ 19 ਨਵੰਬਰ, 1964 ਈ: ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਹਿੰਦੂ ਵਿਦਵਾਨਾਂ ਦੀ ਇਕੱਤਰਤਾ ਵਿੱਚ ਇਹ ਲੰਬਾਈ ਸੋਧ ਕੇ 365.2563 ਦਿਨ ਭਾਵ 365 ਦਿਨ 6 ਘੰਟੇ 9 ਮਿੰਟ 4 ਸੈਕਿੰਡ ਮੰਨ ਲਈ ਗਈ ਸੀ। ਹੁਣ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਹਿੰਦੇ ਹਨ। ਇਹ ਲੰਬਾਈ ਜੋ ਅਸਲ ਲੰਬਾਈ ਤੋਂ ਲੱਗ ਭੱਗ 20 ਮਿੰਟ ਵੱਧ ਹੈ, ਪੰਦਰਵੀਂ ਸਦੀ ਦੇ ਵਿਦਵਾਨਾਂ ਵੱਲੋਂ ਖੋਜੀ ਗਈ ਸਾਲ ਦੀ ਲੰਬਾਈ ਦੇ ਨੇੜੇ ਤੇੜੇ ਹੀ ਹੈ।

ਆਓ ਹੁਣ ਸਾਲ ਦੀ ਲੰਬਾਈ ਦੇ ਵੱਧ ਹੋਣ ਕਾਰਨ ਆ ਰਹੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕਰੀਏ; 

ਜਿਵੇ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਇਸ ਧਰਤੀ ਉੱਪਰ ਰੁੱਤਾਂ ਦੀ ਅਦਲਾ-ਬਦਲੀ ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਅਤੇ ਧਰਤੀ ਦਾ ਆਪਣੇ ਧੁਰੇ ਉੱਪਰ ਇਕ ਪਾਸੇ ਨੂੰ ਝੁਕੀ (23.5°) ਹੋਣ ਕਾਰਨ ਹੁੰਦੀ ਹੈ। ਇਸ ਲਈ ਜੇ ਕੈਲੰਡਰੀ ਸਾਲ ਦੀ ਲੰਬਾਈ ਅਤੇ ਅਸਲ ਸਾਲ ਦੀ ਲੰਬਾਈ ਵਿੱਚ ਅੰਤਰ ਹੋਵੇਗਾ ਤਾਂ ਮਹੀਨਿਆਂ ਦਾ  ਰੁੱਤਾਂ ਨਾਲੋਂ ਸਬੰਧ ਟੁੱਟ ਜਾਵੇਗਾ। ਜਿਵੇ ਕਿ ਸਾਬਿਤ ਹੋ ਚੁੱਕਾ ਹੈ ਕਿ ਨਛੱਤਰੀ ਸਾਲ ਦੀ ਲੰਬਾਈ ਲੱਗ ਭੱਗ 20 ਮਿੰਟ ਵੱਧ ਹੈ। ਇਸ ਕਾਰਨ ਹਰ 72 ਸਾਲ (1440/20=72) ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਜੂਲੀਅਨ ਕੈਲੰਡਰ ਵਿੱਚ ਇਹ ਫਰਕ 128 ਸਾਲ ਪਿਛੋਂ ਇਕ ਦਿਨ ਦਾ ਪੈਂਦਾ ਸੀ। ਪਰ ਗੁਰੂ ਕਾਲ ਵੇਲੇ ਪ੍ਰਚੱਲਤ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਵਿੱਚ ਹਰ 60 ਸਾਲ (1440/24=60) ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੂਰਜ ਦਾ ਰੱਥ (ਵੱਡਾ ਦਿਨ, June Solstice) 16 ਹਾੜ ਨੂੰ ਫਿਰਦਾ ਸੀ। ਅੱਜ ਇਹ 7 ਹਾੜ ਨੂੰ ਫਿਰਦਾ ਹੈ ਇਸ ਤੋਂ ਸਪੱਸ਼ਟ ਹੈ ਕਿ ਹੁਣ ਤਾਈ 9 ਦਿਨਾਂ ਦਾ ਫਰਕ ਪੈ ਚੁੱਕਾ ਹੈ। ਜੇ ਅਜੇ ਵੀ ਨਾ ਸੰਭਲੇ ਤਾਂ ਇਹ ਫ਼ਰਕ ਵੱਧਦਾ ਹੀ ਜਾਵੇਗਾ। ਨਛੱਤਰੀ ਸਾਲ ਦੀ ਲੰਬਾਈ 1964 ਈ: ਤੋਂ ਪਹਿਲਾ 24 ਮਿੰਟ ਅਤੇ 1964 ਈ: ਤੋਂ ਪਿਛੋਂ 20 ਮਿੰਟ ਵੱਧ ਹੋਣ ਕਾਰਨ ਆ ਰਹੀ ਸਮੱਸਿਆ ਦਾ ਹਲ ਕਰਨ ਲਈ ਹੀ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਸੀ ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਕਈ ਸੱਜਣ, ਕੈਲੰਡਰ ਦੀ ਮੁੱਢਲੀ ਜਾਣਕਾਰੀ ਨਾ ਹੋਣ ਕਾਰਨ ਇਸ ਦਾ ਵਿਰੋਧ ਕਰ ਰਹੇ ਹਨ।

ਆਸ ਕਰਦੇ ਹਾਂ ਕਿ ਜਿਵੇ ਇਨ੍ਹਾਂ ਸੱਜਣਾ ਨੂੰ ਕਈ ਸਾਲਾਂ ਦੀ ਮਗ਼ਜ਼ ਖਪਾਈ ਤੋਂ ਪਿਛੋਂ, 1 ਜਨਵਰੀ ਅਤੇ 5 ਜਨਵਰੀ ਵਾਲਾ ਨੁਕਤਾ ਸਮਝ ਆ ਗਿਆ ਹੈ ਅਤੇ ਹੁਣ ਬਿਕ੍ਰਮੀ ਸਾਲ (Sidereal Year) ਦੀ ਲੰਬਾਈ ਦਾ, ਰੁੱਤੀ ਸਾਲ (Tropical year) ਦੀ ਲੰਬਾਈ ਤੋਂ 20 ਮਿੰਟ ਵੱਧ ਹੋਣਾ ਮੰਨ ਲਿਆ ਹੈ। ਇਸੇ ਤਰ੍ਹਾਂ ਹੀ, ਸਾਲ ਦੀ ਲੰਬਾਈ ਦੇ 20 ਮਿੰਟ ਵੱਧ ਹੋਣ ਕਾਰਨ ਆ ਰਹੀ ਸਮੱਸਿਆ ਦੀ ਵੀ ਛੇਤੀ ਹੀ ਸਮਝ ਆ ਜਾਵੇਗੀ।