Wednesday, August 18, 2021

ਅਨੁਰਾਗ ਸਿੰਘ ਦੇ ਕੌਤਕ-2

 

ਅਨੁਰਾਗ ਸਿੰਘ ਦੇ ਕੌਤਕ-2

ਅਨੁਰਾਗ ਸਿੰਘ ਨਾਲ ਮੇਰਾ ਸੰਪਰਕ ਜੁਲਾਈ 2017 ਈ: ਵਿੱਚ (ਸਿਆਟਲ ਵਿਖੇ ਹੋਏ ਸੈਮੀਨਾਰ ਪਿਛੋਂ) ਹੋਇਆ ਸੀ। ਇਹ ਹਰ ਰੋਜ ਹੀ ਪੋਸਟ ਪਾ ਦਿੰਦਾ ਸੀ। (ਉਦੋਂ ਇਹ 5 ਲੱਖ ਡਾਲਰ ਦਾ ਇਨਾਮ ਸੁਣ ਕੇ ਬੜੀਆਂ ਵਾਗੀਆਂ ਪਾਉਂਦਾ ਹੁੰਦਾ ਸੀ) ਮੈਂ ਇਸ ਦੀਆਂ ਤਿੰਨ-ਚਾਰ ਪੋਸਟਾਂ ਦਾ ਇਕੋ ਵਾਰ ਜਵਾਬ ਲਿਖ ਕੇ ਆਪਣੇ ਸਵਾਲ ਵੀ ਲਿਖ ਦਿੰਦਾ ਸੀ। ਪਰ ਇਸ ਨੇ ਕਦੇ ਵੀ ਮੇਰੇ ਸਵਾਲਾਂ ਦਾ ਜਵਾਬ ਨਹੀਂ ਸੀ ਦਿੱਤਾ। ਇਕ ਦਿਨ ਫੇਸ ਬੁਕ ਤੇ ਹੀ ਸਾਡਾ ਸਾਹਮਣਾ ਹੋ ਗਿਆ। ਮੇਰੇ ਦੂਜੇ ਜਾਂ ਤੀਜੇ ਸਵਾਲ ਤੇ ਇਸ ਨੇ ਮੈਨੂੰ Block ਕਰ ਦਿੱਤਾ ਸੀ। ਇਹ ਗੱਲ 18 ਅਕਤੂਬਰ 2017 ਈ: ਦੀ ਹੈ। ਇਸ ਤੋਂ ਪਿਛੋਂ ਸਾਂਝੇ ਸੱਜਣਾਂ ਰਾਹੀ ਇਸ ਦੀਆ ਪੋਸਟਾਂ ਪੁੱਜਦੀਆਂ ਰਹੀਆਂ ਤੇ ਮੈਂ ਜਵਾਬ ਲਿਖਦਾ ਰਿਹਾ। ਇਸ ਦੀਆਂ ਲੱਗ-ਭੱਗ 60 ਪੋਸਟਾਂ ਦੇ, ਮੈਂ 14 ਪੋਸਟਾਂ ਵਿੱਚ ਜਵਾਬ ਦਿੱਤੇ ਹਨ। ਪਰ ਇਸ ਨੇ ਕਦੇ ਵੀ ਮੇਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਫੇਰ ਮੈਂ ਵੀ ਇਸ ਦਾ ਖਿਆਲ ਛੱਡ ਦਿੱਤਾ। ਪਿਛਲੇ ਦਿਨੀਂ ਇਕ ਸਾਂਝੇ ਸੱਜਣ ਨੇ ਇਸ ਦੇ ਨਵੇਂ ਪੇਜ਼ ਅਤੇ ਮੇਰੇ ਨਾਮ ਤੇ ਪਾਈ ਗਈ ਪੋਸਟ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਅਨੁਰਾਗ ਸਿੰਘ ਲਿਖਦਾ ਹੈ, “ਪਾਲ ਸਿੰਘ ਪੂਰੇਵਾਲ ਦੇ ਬੁਲਾਰੇ ਵੀ ਪੇਟੀ ਬੰਦ ਦਿਮਾਗ ਨਾਲ ਮੈਦਾਨ ਵਿੱਚ ਨਿੱਤਰਦੇ ਹਨ, ਪਰ ਮੂੰਹ ਦੀ ਖਾਨ ਤੋਂ ਬਾਅਦ ਮੰਦੀ ਭਾਸ਼ਾ ਦਾ ਪ੍ਰਯੋਗ ਕਰਕੇ ਆਪਣੀ ਹਤਾਸ਼ਾ ਨੂੰ ਉਜਾਗਰ ਕਰਦੇ ਹਨ। ਇਕ ਨਮੂਨਾ ਸਰਬਜੀਤ ਸੈਕਰੋਮੈਟੋ ਦੀਆਂ ਅੱਟਕਲਬਾਜੀਆਂ ਅਤੇ ਯੱਕੜਬਾਜੀਆਂ ਦਾ” ਮੈਂ ਇਸ ਦਾ ਜਵਾਬ, ਇਸ ਦੀ ਫੇਸ ਬੁਕ ਉੱਪਰ ਹੀ ਲਿਖ ਦਿੱਤਾ। ਇਸ ਨੇ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਿਜਾਏ ਆਪਣੀ ਆਦਤ ਮੁਤਾਬਕ ਨਵੇਂ ਸਵਾਲ ਕਰਕੇ, ਮੈਨੂੰ ਦਿਲਗੀਰ ਦੀ ਕਿਤਾਬ ਪੜ੍ਹਨ ਦਾ ਸੁਝਾਓ ਇਨ੍ਹਾਂ ਸ਼ਬਦਾਂ `ਚ ਦਿੱਤਾ, “ਇਸ ਬਾਰੇ ਦਿਲਗੀਰ ਅਪਣੀ ਅਕਾਲ ਤੱਖ਼ਤ ਸਾਹਿਬ ਵਾਲੀ ਪੁਸਤਕ ਵਿੱਚ ਵੀ ਕਰ ਚੁੱਕਾ ਹੈ। ਜੇ ਤੁਹਾਨੂੰ ਪੱੜਨ ਦੀ ਫੁਰਸਤ ਨਹੀਂ ਤਾਂ ਪਹਿਲਵਾਨ ਬੱਨਣ ਦੀ ਕੋਸ਼ਿਸ਼ ਕਿਉਂ?ਨਾਲ ਹੀ ਮੈਨੂੰ ਇਕ ਦਬਕਾ ਵੀ ਮਾਰ ਦਿੱਤਾ, “ਅੱਜ ਇੱਕ ਹੋਰ ਪੋਸਟ ਪਾਵਾਂਗਾ” ਇਸ ਨੇ ਦੋ ਪੋਸਟਾਂ (ਇਕ ਮੇਰੇ ਨਾਮ ਅਤੇ ਇਕ ਸ. ਪਾਲ ਸਿੰਘ ਪੁਰੇਵਾਲ ਦੇ ਨਾਮ) ਪਾ ਦਿੱਤੀਆਂ। ਦੋਵਾਂ ਵਿੱਚ ਇਕੋ ਕਿਤਾਬ ਦੇ ਪੰਨੇ ਨੱਥੀ ਕੀਤੇ ਹੋਏ ਹਨ। ਮੈਂ ਇਸ ਦੀਆਂ ਦੋਵਾਂ ਪੋਸਟਾਂ ਥੱਲੇ ਟਿੱਪਣੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਜਵਾਬ ਇਸ ਨੇ ਨਹੀਂ ਦਿੱਤੇ। ਜੇ ਕੋਈ ਸੱਜਣ ਵੇਖਣਾ ਚਾਹੇ ਤਾਂ “Trilochan Singh - Anurag Singh” ਨਾਮ ਦੇ ਪੇਜ਼ ਤੇ ਜਾ ਕੇ ਅੱਜ ਵੀ ਵੇਖ ਸਕਦਾ ਹੈ।

ਆਪਣੀ ਨਵੀਂ ਪੋਸਟ ਵਿਚ ਇਸ ਨੇ Wheeler M. Thackston ਵੱਲੋਂ ਅਨੁਵਾਦ ਕੀਤੀ “The Baburnama” ਦਾ ਪੰਨਾ ਪੇਸਟ ਕਰਕੇ ਲਿਖਦਾ ਹੈ, ਪੁਸਤਕ ਦਾ ਉਹ ਪੰਨਾ ਜਿਸ ਦਾ ਜ਼ਿਕਰ ਪੋਸਟ ਵਿੱਚ ਕੀਤਾ ਹੈ। ਵਿਦਵਾਨ ਕੌਣ ਪਾਲ ਸਿੰਘ ਪੂਰੇਵਾਲ ਯਾਂ Wheeler M. Thackston? ਪੂਰੇਵਾਲ ਸਾਹਿਬ ਇਤਿਹਾਸਕਾਰ ਬਨਣ ਦੀ ਕੋਸ਼ਿਸ਼ ਹੋਈ ਫੁੱਸ। ਜੇ ਸ਼ੱਕ ਹੋਵੇ ਤਾਂ ਆਪਣੀ ਜੰਤਰੀ ੫੦੦ ਸਾਲ ਦਾ ਪੰਨਾ ੫੮ ਦੇਖ ਲਵੋ ੨੧ ਅਗੱਸਤ ੧੫੨੫ ਮੰਗਲ਼ਵਾਰ ਹੀ ਦੱਸ ਰਹੀ ਹੈ। ਪਰ ਤੁਹਾਡੀ ਜੰਤਰੀ ਹਿਜਰੀ ਤਿੱਥ ਨੂੰ ੨੧ ਅਗੱਸਤ ਨਹੀਂ ੨੨ ਅਗੱਸਤ ਦਿਖਾ ਰਹੀ ਹੈ। ਹੁਣ ਦੱਸੋ ਕੌਣ ਗੱਲਤ”


ਹੁਣ ਪੜ੍ਹੋ ਸ. ਪਾਲ ਸਿੰਘ ਪੁਰੇਵਾਲ ਜੀ ਕੀ ਲਿਖਦੇ ਹਨ।

“All almanac makers are aware of this problem and they usually state in their publications that the Hegira dates might out by 1 day, because of uncertainty of predication of the visible of the crescent moon. The dates of the CE Era given for the Hegira dates in this Jantri may also differ by 1 day from those given in some almanacs.” (Jantri 500 Years, Introduction, page v, Pal Singh Purewal).

ਆਪਣੀ ਟਿੱਪਣੀ ਵਿੱਚ ਅਨੁਰਾਗ ਸਿੰਘ ਲਿਖਦਾ ਹੈ, ਆਪਣੀ ਜੰਤਰੀ ੫੦੦ ਸਾਲ ਦਾ ਪੰਨਾ ੫੮ ਦੇਖ ਲਵੋ ੨੧ ਅਗੱਸਤ ੧੫੨੫ ਮੰਗਲ਼ਵਾਰ ਹੀ ਦੱਸ ਰਹੀ ਹੈ। ਪਰ ਤੁਹਾਡੀ ਜੰਤਰੀ ਹਿਜਰੀ ਤਿੱਥ ਨੂੰ ੨੧ ਅਗੱਸਤ ਨਹੀਂ ੨੨ ਅਗੱਸਤ ਦਿਖਾ ਰਹੀ ਹੈ”। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਨਾ ਇਸ ਨੂੰ ਇਹ ਪਤਾ ਹੈ ਕਿ ਇਹ ਖ਼ੁਦ ਕੀ ਲਿਖ ਰਿਹਾ ਹੈ। ਨਾ ਇਸ ਨੂੰ ਇਹ ਪਤਾ ਹੈ ਕਿ Wheeler M.Thackston ਨੇ ਕੀ ਲਿਖਿਆ ਹੈ ਅਤੇ ਨਾ ਹੀ ਇਸ ਨੂੰ ਇਹ ਪਤਾ ਹੈ ਕਿ 500 ਸਾਲਾ ਜੰਤਰੀ ਦੇ ਪੰਨਾ 58 ਉਪਰ ਕੀ ਲਿਖਿਆ ਹੋਇਆਂ ਹੈ।

Wheeler M. Thackston ਲਿਖਦਾ ਹੈ, “For instance, Babur records “Wednesday the thirteenth of Dhu’l-Qa’da” in 932. That date converts to August 21, 1526, but according to the tables, in 1526 the twenty-first of August fell on Tuesday, not Wednesday

ਅਨੁਰਾਗ ਸਿੰਘ ਜੀ, ਜੇ ਬਾਬਰ ਨੇ ਅਸਲ ਤਾਰੀਖ ਵਿੱਚ ਦਿਨ “ਬੁੱਧਵਾਰ” ਨਾ ਲਿਖਿਆ ਹੁੰਦਾ ਤਾਂ 21 ਅਗਸਤ 1526 ਈ: ਹੀ ਸਹੀ ਮੰਨ ਲਈ ਜਾਣੀ ਸੀ। ਪਰ Wheeler M.Thackston  ਸਿਆਣਾ ਸੀ, ਉਸ ਨੇ ਵੇਖਿਆ ਕਿ 21 ਅਗਸਤ ਨੂੰ ਤਾਂ ਦਿਨ ਮੰਗਲਵਾਰ ਹੈ। ਪਰ ਬਾਬਰ ਨੇ ਦਿਨ ਬੁੱਧਵਾਰ ਲਿਖਿਆ ਹੈ ਇਸ ਲਈ ਉਸ ਨੇ ਆਪਣੀ ਤਾਰੀਖ (21 ਅਗਸਤ ਦਿਨ ਮੰਗਲਵਾਰ) ਨੂੰ ਗਲਤ ਅਤੇ ਬਾਬਰ ਵੱਲੋਂ ਲਿਖੇ  ਬੁੱਧਵਾਰ ਨੂੰ ਸਹੀ ਮੰਨਿਆ ਹੈ।

ਅਨੁਰਾਗ ਸਿੰਘ ਜੀ ਜੇ “ਦਿਮਾਗ ਪੇਟੀ `ਚ ਬੰਦ” ਨਹੀਂ ਹੈ ਤਾਂ  ਦੱਸਿਓ, ਜੇ ਮੰਗਲਵਾਰ ਨੂੰ 21 ਤਾਰੀਖ ਹੋਵੇ ਤਾਂ ਬੁੱਧਵਾਰ ਨੂੰ ਕਿੰਨੀ ਹੋਵੇਗੀ? ਕੰਧ ਤੇ ਟੰਗਿਆ ਕੈਲੰਡਰ ਨਹੀਂ ਪੜ੍ਹਨਾ ਆਉਂਦਾ ਵੱਡੇ ਵਿਦਵਾਨ ਨੂੰ! ਤੁਹਾਡੀ ਜੰਤਰੀ ਹਿਜਰੀ ਤਿੱਥ ਨੂੰ ੨੧ ਅਗੱਸਤ ਨਹੀਂ ੨੨ ਅਗੱਸਤ ਦਿਖਾ ਰਹੀ ਹੈ” ਨੇੜੇ ਦੀਆਂ ਐਨਕਾਂ ਲਾ ਕੇ ਵੇਖੋ 500 ਸਾਲਾਂ ਜੰਤਰੀ ਦੇ ਪੰਨੇ 58 ਉਪਰ ਕੀ ਲਿਖਿਆ ਹੋਇਆ ਹੈ।

 ਇਕ ਹੋਰ ਵਸੀਲਾ ਵੇਖੋ

ਬਾਬਰ ਵੱਲੋਂ ਲਿਖੀ ਗਈ ਤਾਰੀਖ “Wednesday the thirteenth of Dhu’l-Qa’da” in 932”, ਸ. ਪਾਲ ਸਿੰਘ ਵੱਲੋਂ ਬਣਾਈ ਗਈ 500 ਸਾਲਾ ਜੰਤਰੀ (ਪੰਨਾ 58) ਉਪਰ 22 ਅਗਸਤ ਦਿਨ ਬੁੱਧਵਾਰ, ਭਾਦੋਂ ਸੁਦੀ 15, 23 ਭਾਦੋਂ, 13 ZQ ( Zulqidah) ਦਰਜ ਹੈ। ਇਥੇ ਤਾਂ ਇਕ ਦਿਨ ਦਾ ਫਰਕ, ਜੋ Wheeler M.Thackston  ਮੰਨ  ਰਿਹਾ ਹੈ (ਜੋ ਕੇ ਸੁਭਾਵਕ ਹੈ) ਉਹ ਵੀ ਨਹੀਂ ਹੈ। ਅਨੁਰਾਗ ਸਿੰਘ ਜੀ ਤੁਸੀਂ ਲਿਖ ਰਹੇ ਹੋ,, “ਵਿਦਵਾਨ ਕੌਣ ਪਾਲ ਸਿੰਘ ਪੂਰੇਵਾਲ ਯਾਂ Wheeler M.Thackston ? ਪੂਰੇਵਾਲ ਸਾਹਿਬ ਇਤਿਹਾਸਕਾਰ ਬਨਣ ਦੀ ਕੋਸ਼ਿਸ਼ ਹੋਈ ਫੁਸ਼...ਸਿੱਧੇ ਸਵਾਲ, ਜਵਾਬ ਵਿੱਚ ਕੋਈ ਤਰਕ-ਵਿਤਰਕ ਨਹੀਂ। ਸਬੂਤ ਲਈ ਆਪਣੀ ਜੰਤਰੀ ੫੦੦ ਸਾਲ ਦਾ ਪੰਨਾ ੫੮ ਦੇਖ ਕੇ ਤਸਦੀਕ ਕਰਨਾ ਕਿ ਬਾਬਰਨਾਮਹ ਦਾ ਅਨੁਵਾਦਕ Wheeler M.Thackston ਸੱਚ ਕਹਿ ਰਿਹਾ ਹੈ ਯਾਂ ਗੱਲਤ”

ਅਨੁਰਾਗ ਸਿੰਘ, ਕਰ ਆਪਣੇ ਲਿਖੇ ਤੇ ਅਮਲ, “ਸਿੱਧੇ ਸਵਾਲ, ਜਵਾਬ ਵਿੱਚ ਕੋਈ ਤਰਕ-ਵਿਤਰਕ ਨਹੀਂ” । ਦਿਓ  ਮੇਰੇ ਸਿੱਧੇ ਸਵਾਲਾਂ ਦੇ ਸਿੱਧੇ ਜਵਾਬ।

ਹੁਣ ਦੱਸੋ 500 ਸਾਲਾਂ ਜੰਤਰੀ ਸਹੀ ਹੈ ਜਾਂ ਗਲਤ? ਇਤਿਹਾਸਕਾਰ ਬਨਣ ਦੀ ਕੋਸ਼ਿਸ਼ ਕਿਸ ਦੀ ਹੋਈ ਫੁਸ਼ ? “ਪੇਟੀ ਬੰਦ ਦਿਮਾਗ” ਕਿਸ ਦਾ ਹੈ?

ਰਹੀ ਗੱਲ 7 ਸਫ਼ਿਆਂ ਦੀ ਸੂਚੀ ਦੀ, ਜਿਸ ਨੂੰ ਤੁਸੀਂ ਵਾਰ-ਵਾਰ ਕਹਿਣ ਤੇ ਵੀ ਜੰਤਕ ਨਹੀ ਕੀਤਾ, ਉਹ ਤਾਂ ਤੁਹਾਡੇ 2003 ਵਾਲੇ ਲੇਖ ਛਪੀ ਹੋਈ ਹੈ। ਸਾਰੀਆਂ ਤਾਰੀਖਾਂ - 6 ਤਾਰੀਖਾਂ = ਤੁਹਾਡੀ ਸੂਚੀ।  ਕਿਉ ਸਹੀ ਹੈ ਕਿ ਨਹੀਂ? ਮੈਂ ਤਾ ਤੁਹਾਥੋਂ ਤਾਂ ਮੰਗਦਾ ਸੀ, ਕਿ ਤੁਸੀਂ ਸਿਆਸਤਦਾਨਾਂ ਵਾਂਗੂੰ ਮੁਕਰ ਜਾਣਾ ਕਿ ਮੇਰੀ ਸੂਚੀ ਤੋੜ-ਮਰੋੜ ਕੇ ਪੇਸ਼ ਕੀਤੀ ਹੈ। ਕੈਲੰਡਰ ਦੀਆਂ ਸਾਰੀਆਂ ਤਾਰੀਖਾਂ ਤੇ ਇਕੋ ਫਾਰਮੂਲਾ ਲੱਗਣਾ। ਇਸ ਲਈ ਉਹ 6 ਤਾਰੀਖਾਂ ਵੀ ਗਲਤ ਸਾਬਿਤ ਹੋ ਜਾਣੀਆਂ ਜਿਨ੍ਹਾਂ ਨੂੰ ਤੁਸੀਂ ਸਹੀ ਮੰਨਦੇ ਹੋ। ਡਾ ਹਰਜਿੰਦਰ ਸਿੰਘ ਦਿਲਗੀਰ ਕਹਿੰਦਾ, ਸਾਰੀਆਂ ਤਾਰੀਖਾਂ ਜੂਲੀਅਨ ਕੈਲੰਡਰ ਅਨੁਸਾਰ ਹੋਣੀਆਂ ਚਾਹੀਦੀਆਂ ਹਨ, ਅਨੁਰਾਗ ਸਿੰਘ ਕਹਿੰਦਾ ਹੈ ਸਾਰੀਆਂ ਤਾਰੀਖਾਂ ਵਦੀ-ਸੁਦੀ ਮੁਤਾਬਕ ਹੋਣੀਆਂ ਚਾਹੀਦੀਆਂ। ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ ਖੋਜ ਮੁਤਾਬਕ ਸਾਰੀਆਂ ਤਾਰੀਖਾਂ ਗਰੈਗੋਰੀਅਨ ਕੈਲੰਡਰ ਮੁਤਾਬਕ ਹੋਣੀਆਂ ਚਾਹੀਦੀਆਂ। ਦੱਸੋ ਕੈਲੰਡਰ ਕਮੇਟੀ ਕਿਹਦੀ ਗੱਲ ਮੰਨਦੀ? “ਅਖੇ 11 ਮੈਂਬਰੀ ਕੈਲੰਡਰ ਕਮੇਟੀ ਮੇਰਾ 15 ਸਫ਼ਿਆਂ ਦਾ ਖੋਜ ਪੱਤਰ ਨਹੀਂ ਪੜ੍ਹਿਆਂ”। ਅਨੁਰਾਗ ਸਿੰਘ ਜੀ, ਉਹ ਖੋਜ ਪੱਤਰ, ਜਿਹੜਾ ਤੁਸੀਂ 8 ਮਾਰਚ ਨੂੰ ਖਾਲਸਾ ਕਾਲਜ ਵਿਖੇ ਪੜ੍ਹਿਆ ਸੀ, ਉਹ ਭੇਜਣ ਦੀ ਕ੍ਰਿਪਾਲਤਾ ਕਰੋ ਜੀ। ਮੈਂ ਉਹ ਪੜ੍ਹਨਾ ਚਾਹੁੰਦਾ ਹਾਂ। ਫੇਰ ਆਪਾਂ ਰਲ ਮਿਲ ਕੇ ਤੁਹਾਡੇ ਖੋਜ ਪੱਤਰ ਤੇ ਵਿਚਾਰ ਕਰਾਂਗੇ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

(16 ਅਗਸਤ 2021)