ਖਾਨਦਾਨੀ ਤੁਕਾਕਾਰ ਦੇ ਕੌਤਕ
ਝੂਠ ਦੀ ਸਿਖਰ
ਖਾਨਦਾਨੀ ਇਤਿਹਾਸਕਾਰ (ਤਜਰਬਾ 105 ਸਾਲ) ਉਰਫ਼ ਖਾਨਦਾਨੀ ਤੁਕਾਕਾਰ ਦਾ ਇਕ ਪੱਤਰ, ਜੋ ਉਸ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ, ਗਿਆਨੀ ਹਰਪਾਲ ਸਿੰਘ (ਫਤਿਹਗੜ੍ਹ ਸਾਹਿਬ) ਦੇ ਖਿਲਾਫ ਧਾਰਮਿਕ ਰਵਾਇਤਾ ਅਨੁਸਾਰ ਕਾਰਵਾਈ ਕਰਵਾਉਣ ਲਈ 27 ਨਵੰਬਰ ਨੂੰ ਭੇਜਿਆ ਸੀ, ਮਿਲਿਆ ਹੈ। ਪੱਤਰ ਭੇਜਣ ਵਾਲੇ ਦਾ ਸਵਾਲ ਹੈ ਕਿ ਇਹ ਪੰਗਤੀ “ਸਗਲ ਸ੍ਰਿਸਟ ਪੈ ਢਾਪੀ ਚਾਦਰ”, ਕਿਹੜੇ ਗ੍ਰੰਥ ਵਿੱਚ ਦਰਜ ਹੈ?
ਅਕਾਲ ਤਖਤ ਸਾਹਿਬ ਦੇ ਦਫਤਰ ਨੂੰ ਭੇਜੇ ਗਏ ਪੱਤਰ ਦਾ ਵਿਸ਼ਾ ਹੈ:-“ਕਵੀ ਸੈਨਾਪਤਿ ਦੀ ਗੁਰ-ਸੌਭਾ ਨੂੰ ਬਿਨਾ ਪੱੜੇ ਗਿਆਨੀ ਹਰਪਾਲ ਸਿੰਘ ਜੀ (ਹੈੱਡ ਗ੍ਰੰਥੀ ਫਤਹਿਗੱੜ ਸਾਹਿਬ ਅਤੇ ਅਕਾਲ ਤੱਖ਼ਤ ਸਾਹਿਬ ਵੱਲੋਂ ਸਨਮਾਨਿਤ ਸ਼ਰੋਮਣੀ ਕਥਾਕਾਰ) ਸੰਗਤਾਂ ਨੂੰ ਗੁਮਰਾਹ ਕਰਨ ਲਈ ਝੂਠ ਬੋਲਣ ਦਾ ਮਾਮਲਾ”।
ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਤੇ ਇਕ ਨਵੀਂ ਚਰਚਾ ਚਲ ਰਹੀ ਹੈ ਕਿ ਗੁਰੂ ਜੀ ਦੀ ਸ਼ਹੀਦੀ ਮੱਨੁਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਸੀ ਜਾਂ ਤਿਲਕ ਅਤੇ ਜੰਝੂ ਨੂੰ ਬਚਾਉਣ ਖਾਤਰ? ਕੁਝ ਪ੍ਰਚਾਰਕ ਬਚਿਤ੍ਰ ਨਾਟਕ ਦੀਆਂ ਹੇਠ ਲਿਖੀਆਂ ਪੰਗਤੀਆਂ ਸੁਣਾਉਦੇ ਹਨ।
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰੁ ਸੀ ਨ ਉਚਰੀ ॥
ਅਤੇ ਕੁਝ ਪ੍ਰਚਾਰ ਗੁਰਸੋਭਾ ਦੇ ਹਵਾਲੇ ਨਾਲ ਇਹ ਪੰਗਤੀਆਂ ਸੁਣਾਉਦੇ ਹਨ;
ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ ਅਟਲ ਕਰੀ ਲਕਜੁਗ ਮੈਂ ਸਾਖੀ।
ਹੁਣ ਜੇ ਇਹ ਮੰਨ ਲਿਆ ਜਾਵੇ ਕਿ ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦਾ ਰਚਨਾ ਹੈ ਤਾਂ ਸਾਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਗੁਰੂ ਤੇਹ ਬਹਾਦਰ ਜੀ ਦੀ ਸ਼ਹੀਦੀ ਕਸ਼ਮੀਰੀ ਪੰਡਤਾਂ ਦੇ ਤਿਲਕ ਅਤੇ ਜੰਝੂ, ਜੋ ਮੌਕੇ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਵੱਲੋਂ ਤਲਵਾਰ ਦੇ ਜੋਰ ਉਤਾਰ ਕੇ ੳਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ, ਦੀ ਰਾਖੀ ਵਾਸਤੇ ਹੀ ਹੋਈ ਸੀ। ਇਸ ਮਨੌਤ ਦਾ ਫਾਇਦਾ, ਅੱਜ ਵੀ ਭਾਰੂ ਧਿਰ ਉਠਾਂ ਰਹੀ ਹੈ ਕਿ ਸਿੱਖ ਧਰਮ ਤਾਂ ਪੈਦਾ ਹੀ ਹਿੰਦੂਆਂ ਦੀ ਰਾਖੀ ਲਈ ਹੋਇਆ ਸੀ।
ਇਕ ਹੋਰ ਪੱਖ ਵੀ ਸਾਹਮਣੇ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਦੀ ਪਹਿਲੀ ਗ੍ਰਿਫਤਾਰੀ 1665 ਈ: ਵਿੱਚ ਧਮਤਾਨ ਦੇ ਅਸਥਾਨ ਤੇ ਹੋਈ ਸੀ। 1670 ਈ: ਵਿੱਚ, ਜਦੋਂ ਗੁਰੂ ਜੀ ਉੱਤਰ-ਪੂਰਬੀ ਇਲਾਕਿਆਂ ਦੇ ਪ੍ਰਚਾਰ ਦੋਰੇ ਤੋਂ ਵਾਪਸ ਆ ਰਹੇ ਸਨ ਤਾਂ ਸਰਕਾਰੀ ਕਰਿੰਦਿਆਂ ਨੇ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਸੀ। 1975 ਈ ਵਿੱਚ ਗੁਰੂ ਜੀ ਦੀ ਤੀਜੀ ਗ੍ਰਿਫਤਾਰੀ ਸੀ। ਖੈਰ, ਇਹ ਅੱਜ ਦਾ ਵਿਸ਼ਾ ਇਹ ਨਹੀਂ ਹੈ।
ਸਾਡਾ ਅੱਜ ਦਾ ਵਿਸ਼ਾ ਹੈ ਕਿ ਖਾਨਦਾਨੀ ਤੁਕਾਰਾਰ ਦਾ ਮੰਨਣਾ ਹੈ ਕਿ ਗਿਆਨੀ ਹਰਪਾਲ ਸਿੰਘ ਵੱਲੋਂ ਜਿਹੜੀਆਂ ਪੰਗਤੀਆਂ ਗੁਰੂ ਸੋਭਾ ਦੇ ਹਵਾਲੇ ਨਾਲ ਸੁਣਾਈਆਂ ਗਈਆਂ ਸਨ, ਉਹ ਗੁਰਸੋਭਾ ਵਿੱਚ ਦਰਜ ਹੀ ਨਹੀਂ ਹਨ। “ਜੇ ਗਿਅਨੀ ਹਰਪਾਲ ਸਿੰਘ ਜੀ ਨੇ ਖ਼ੁਦ ਕਵੀ ਸੈਨਾਪਤਿ ਦੀ ਗੁਰ-ਸੌਭਾ ਪੱੜੀ ਹੁੰਦੀ ਤਾਂ ਇਹੋ ਜਿਹਾ ਗੁਮਰਾਹ ਕਰਨ ਵਾਲਾ ਝੂਠ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਨਾ ਬੋਲਦੇ”।
ਖਾਨਦਾਨੀ ਤੁਕਾਕਾਰ ਲਿਖਦਾ ਹੈ, “ਇਹ ਝੂਠ ਸੰਗਤਾ ਨੂੰ ਗੁਮਰਾਹ ਕਰਨ ਲਈ ਬੋਲਿਆ ਗਿਆ ਹੈ। ਮੱਕਸਦ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪਰਸੰਗ ਨੂੰ ਵਿਵਾਦਤ ਬਨਾਉਣਾ। ਕਿਸੇ ਵੀ ਸੰਪਾਦਕ ਨੇ ਗਿਆਨੀ ਹਰਪਾਲ ਸਿੰਘ ਜੀ ਦੇ ਝੂਠ ਦੀ ਪੁਸ਼ਟੀ ਨਹੀਂ ਕੀਤੀ। ਇਸ ਦੇ ਉਲਟ ਗਿਆਨੀ ਹਰਪਾਲ ਸਿੰਘ ਦੀ ਨਵੀਂ ਖੋਜ ਦਾ ਖੰਡਨ ਇਹ ਤਿੰਨੇ ਵਿਦਵਾਨ ਇਤਿਹਾਸਕਾਰ ਸੰਪਾਦਕ ਕਰਦੇ ਹਨ”। ਆਪਣੀ ਗੱਲ ਨੂੰ ਪੁਖਤਾ ਕਰਨ ਲਈ ਖਾਨਦਾਨੀ ਤੁਕਾਕਾਰ ਨੇ ਕਵੀ ਸੈਨਾਪਤਿ ਦੀ ਲਿਖਤ ‘ਗੁਰਸੋਭਾ’ ਦੀਆਂ ਵੱਖ-ਵੱਖ ਸੰਪਦਾਕਾਂ ਵੱਲੋ ਸੰਪਾਦਿਤ ਕੀਤੀਆਂ ਗਈਆਂ ਤਿੰਨ ਕਿਤਾਬਾਂ ਪੇਸ਼ ਕੀਤੀਆ ਹਨ।
ਆਉ, ਹੁਣ ਖਾਨਦਾਨੀ ਤੁਕਕਾਰ ਦੇ ਝੂਠ ਦੀ ਪੈੜ ਕੱਢੀਏ;
ਦਰਬਾਰੀ ਕਵੀ ਸੈਨਾਪਤਿ (ਚੰਦ੍ਰ ਸੈਨ ਮਾਨ,ਵਜੀਰਾਬਾਦੀ) ਜੋ ਖੰਡੇ ਦੀ ਪਹੁਲ ਲੈ ਕੇ ਸੈਨਾ ਸਿੰਘ ਬਣ ਗਿਆ ਸੀ, ਦੀ ਲਿਖਤ ‘ਸ੍ਰੀ ਗੁਰ ਸੋਭਾ’ ਨੂੰ ਪਹਿਲੀ ਵਾਰ ਅਕਾਲੀ ਕੌਰ ਸਿੰਘ ਨਿਹੰਗ ਨੇ ਭਾਂਦੋ 1982 ਬਿਕ੍ਰਮੀ (1925 ਈ:) ਵਿੱਚ, ਪ੍ਰਦੇਸੀ ਮਾਲਵਾ ਪ੍ਰੈਸ ਅੰਮ੍ਰਿਤਸਰ ਤੋਂ ਛਪਵਾਇਆ ਸੀ। ਇਸ ਦੇ ‘ਪ੍ਰਿਥਮ ਧਿਆਉ-ਪੰਥ ਪ੍ਰਗਾਸ ਬ੍ਰਨਨੰ” ਵਿੱਚ ਚੌਧਵਾਂ ਛੰਦ ਇਸ ਤਰ੍ਹਾਂ ਦਰਜ ਹੈ,
ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ ਅਟਲ ਕਰੀ ਲਕਜੁਗ ਮੈਂ ਸਾਖੀ।।14।। (ਪੰਨਾ 4)
ਸਿੱਖ ਹਿਸਟਰੀ ਰੀਸਰਚ ਬੋਰਡ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੁਲਾਈ 1967 ਈ: ਨੂੰ ਛਾਪੇ ਗਏ ‘ਸ਼੍ਰੀ ਗੁਰਸੋਭਾ (ਸੰਪਾਦਕ ਸ਼ਮਸ਼ੇਰ ਸਿੰਘ ਅਸ਼ੌਕ) ਵਿੱਚ ਵੀ ਇਹ ਪੰਗਤੀਆਂ ਦਰਜ ਹਨ।
ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ ਅਟਲ ਕਰੀ ਲਕਜੁਗ ਮੈਂ ਸਾਖੀ।।14।। (ਪੰਨਾ 10)
‘ਕਵੀ ਸੈਨਾਪਤਿ ਰਚਿਤ ਸ਼੍ਰੀ ਗੁਰਸੋਭਾ’, ਜੋ ਪਬਲੀਕੇਸ਼ਨ ਬਿਉਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ (ਸੰਪਾਦਕ ਡਾ ਗੰਡਾ ਸਿੰਘ) 2017 ਈ: (ਚੌਥੀ ਵਾਰ) ਵਿੱਚ ਛਾਪਿਆ ਗਿਆ ਸੀ, ਵਿੱਚ ਵੀ ਇਹ ਪੰਗਤੀਆਂ ਦਰਜ ਹਨ।
ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ ਅਟਲ ਕਰੀ ਲਕਜੁਗ ਮੈਂ ਸਾਖੀ।।14।। (ਪੰਨਾ 64)
Insititute of Sikh Studies Chandigar ਵੱਲੋਂ ਛਾਪੇ ਗਏ ਅਤੇ ਕੁਲਵੰਤ ਸਿੰਘ ਸਿੰਘ ਵੱਲੋਂ ਕੀਤੇ ਅੰਗਰੇਜੀ ਤਰਜਮੇ SRI Gur sobha ( 546 N:S, 2014 C: E, ਪੰਨਾ 6) ਵਿੱਚ ਵੀ ਇਹ ਪੰਗਤੀਆਂ ਦਰਜ ਹਨ। ਇਥੇ ‘ਢਾਪੀ ਚਾਦਰ’ ਦੀ ਥਾਂ ‘ਜਾਕੀ ਚਾਦਰ’ ਦਰਜ ਹੈ।
ਪਾਠਕ ਵੇਖ/ਪੜ੍ਹ ਚੁੱਕੇ ਹਨ ਕਿ ਕਵੀ ਸੈਨਾਪਤਿ ਦੀ ਲਿਖਤ ਸ੍ਰੀ ਗੁਰਸੋਭਾ, ਜੋ ਚਾਰ ਵਿਦਵਨਾਂ ਨੇ ਆਪਣੀਆ ਸੰਪਾਦਕੀ ਟਿੱਪਣੀ ਨਾਲ ਪੇਸ਼ ਕੀਤੀ ਹੈ ਵਿੱਚ “ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ”, ਇਹ ਪੰਗਤੀ ਦਰਜ ਹੈ। ਦੂਜੇ ਪਾਸੇ ਖਾਨਦਾਨੀ ਤੁਕਾਰਕਾ ਲਿਖ ਰਿਹਾ ਹੈ, “ਕਿਸੇ ਵੀ ਸੰਪਾਦਕ ਨੇ ਗਿਆਨੀ ਹਰਪਾਲ ਸਿੰਘ ਜੀ ਦੇ ਝੂਠ ਦੀ ਪੁਸ਼ਟੀ ਨਹੀਂ ਕੀਤੀ। ਇਸ ਦੇ ਉਲਟ ਗਿਆਨੀ ਹਰਪਾਲ ਸਿੰਘ ਦੀ ਨਵੀਂ ਖੋਜ ਦਾ ਖੰਡਨ ਇਹ ਤਿੰਨੇ ਵਿਦਵਾਨ ਇਤਿਹਾਸਕਾਰ ਸੰਪਾਦਕ ਕਰਦੇ ਹਨ”। ਇਥੇ ਹੀ ਵੱਸ ਨਹੀਂ ਤੁਕਾਕਾਰ ਅੱਗੇ ਲਿਖਦਾ ਹੈ, “ਜੇ ਗਿਅਨੀ ਹਰਪਾਲ ਸਿੰਘ ਜੀ ਨੇ ਖ਼ੁਦ ਕਵੀ ਸੈਨਾਪਤਿ ਦੀ ਗੁਰ-ਸੌਭਾ ਪੱੜੀ ਹੁੰਦੀ ਤਾਂ ਇਹੋ ਜਿਹਾ ਗੁਮਰਾਹ ਕਰਨ ਵਾਲਾ ਝੂਠ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਨਾ ਬੋਲਦੇ”।
ਇਸ ਦੇ ਜਵਾਬ ਵਿੱਚ ਮੈਂ ਲਿਖਣਾ ਚਾਹੁੰਦਾ ਹਾਂ ਕਿ ਜੇ ਖਾਨਦਾਨੀ ਤੁਕਾਰਾਰ ਨੇ ਖ਼ੁਦ ਕਵੀ ਸੈਨਾਪਤਿ ਦੀ ਲਿਖਤ, ਸ੍ਰੀ ਗੁਰ-ਸੋਭਾ ਪੜ੍ਹੀ ਹੁੰਦੀ ਤਾਂ ਇਹੋ ਜਿਹਾ ਗੁਮਰਾਹ ਕਰਨ ਵਾਲਾ ਝੂਠ ਨਾ ਲਿਖਦਾ। ਤੁਕੇਕਾਰਾ ਕਿਤਾਬਾਂ ਵਾਲੀ ਅਲਮਾਰੀ ਸਾਹਮਣੇ ਬੈਠ ਕਿ ਫੋਟੋ ਖਿਚਾਉਣ ਨਾਲ ਕੋਈ ਵਿਦਵਾਨ ਨਹੀਂ ਬਣ ਜਾਂਦਾ।
ਇਹ ਹੈ ਅੱਜ ਦੇ ਆਪੂ ਬਣੇ ਵਿਦਵਾਨਾਂ ਦਾ ਹਾਲ, ਇਨ੍ਹਾਂ ਨੂੰ ਪਤਾ ਹੈ ਕਿ ਸਾਡੇ ਲਿਖੇ ਝੂਠ ਨੂੰ ਕਿਹੜਾ ਕਿਸੇ ਨੇ ਫੜਨਾ ਹੈ। ਵਾਹ-ਵਾਹ ਕਰਨ ਵਾਲੇ ਦੋ-ਚਾਰ ਤਾਂ ਹੁੰਦੇ ਹਨ ਇਹੋ ਜੇਹੇ ਦੀ ਹਉਮੇ ਨੂੰ ਪੱਠੇ ਪਾਉਣ ਵਾਲੇ। ਅੱਗੇ ਪੜ੍ਹੋ ਕੀ ਲਿਖਦਾ ਹੈ, “ਅਸਲ ਵਿੱਚ ਗਿਆਨੀ ਹਰਪਾਲ ਸਿੰਘ ਜੀ ਦੀ ਨਵੀਨ ਸੋਚ ਦਾ ਮਸਾਲਾ ੭ ਸਾਲ ,੭ ਮਹੀਨੇ ਪਹਿਲਾਂ (੧੧.੪.੨੦੧੮) ਅਮਰੀਕਾ ਦੀ ਸੰਸਥਾ Sikh Research Institute ਦੇ ਹਰਿੰਦਰ ਸਿੰਘ ਦੀ ਵੀਡੀਓ ਹੈ, ਜਿਸ ਦਾ ਖੰਡਨ ਮੈ ਤੱਥਾਂ ਨਾਲ ਕਰ ਚੁਕਾ ਹਾਂ। ਇਸ ਦੀ ਕਾਪੀ ਭੇਜ ਰਿਹਾ ਹਾਂ”।
ਖਾਨਦਾਨੀ ਤੁਕੇਕਾਰ ਜੀ, ਭੇਜੋ ਉਹ ਤੱਥ, ਜਿਨਾਂ ਤੱਥਾਂ ਨਾਲ Sikh Research Institute ਵਾਲੇ ਹਰਿੰਦਰ ਸਿੰਘ ਦੀ ਵੀਡੀਓ ਦਾ ਖੰਡਨ ਕੀਤਾ ਸੀ। ਤਾਂ ਜੋ ਅਸੀ ਵੇਖ ਸਕੀਏ ਕਿ ਜਿਹੜੀ ਸ਼੍ਰੀ ਗੁਰਸੋਭਾ ਤੁਹਾਡੀ ਲਾਏਬਰੇਰੀ ਵਿੱਚ ਹੈ, ਉਸ ਵਿੱਚ ਕੀ ਲਿਖਿਆ ਹੋਇਆ ਹੈ।
